• Home
  • ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਕੈਲੰਡਰ ‘ਚ ਗਲਤੀਆਂ ਤਕਨੀਕੀ ਗੜਬੜੀ ਕਾਰਨ-ਸਕੂਲਾਂ ਤੋਂ ਵਾਪਸ ਮੰਗਵਾ ਕੇ ਦਰੁੱਸਤ ਕੈਲੰਡਰਾਂ ਦੀ ਕਰਵਾਈ ਜਾਵੇਗੀ ਛਪਾਈ

ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਕੈਲੰਡਰ ‘ਚ ਗਲਤੀਆਂ ਤਕਨੀਕੀ ਗੜਬੜੀ ਕਾਰਨ-ਸਕੂਲਾਂ ਤੋਂ ਵਾਪਸ ਮੰਗਵਾ ਕੇ ਦਰੁੱਸਤ ਕੈਲੰਡਰਾਂ ਦੀ ਕਰਵਾਈ ਜਾਵੇਗੀ ਛਪਾਈ

ਮਾਨਸਾ, 08 ਅਪ੍ਰੈਲ : ਜ਼ਿਲ੍ਹਾ ਸਿੱਖਿਆ ਅਫ਼ਸਰ (ਐਸ.ਸਿੱ.) ਸ਼੍ਰੀਮਤੀ ਰਾਜਿੰਦਰ ਕੌਰ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਦੱਸਿਆ ਕਿ ਪਿਛਲੇ ਦਿਨੀਂ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਦੇ ਆਈ.ਈ.ਡੀ. ਕੰਪੋਨੈਂਟ ਸਮੱਗਰ ਸਿੱਖਿਆ ਅਭਿਆਨ ਵੱਲੋਂ ਜੋ ਕੈਲੰਡਰ-2019 ਛਪਵਾਇਆ ਗਿਆ ਸੀ, ਉਸ ਵਿੱਚ ਕੁਝ ਤਕਨੀਕੀ ਗਲਤੀਆਂ ਹੋਣ ਕਾਰਨ ਤਰੁੱਟੀਆਂ ਪਾਈਆਂ ਗਈਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਕੈਲੰਡਰਾਂ ਦੀ ਛਪਾਈ ਲਈ ਜਿਸ ਪ੍ਰਿੰਟਿੰਗ ਪ੍ਰੈਸ ਨੂੰ ਆਰਡਰ ਦਿੱਤਾ ਗਿਆ ਸੀ, ਉਸ ਵੱਲੋਂ ਪਰੂਫ ਚੈੱਕ ਕਰਵਾਇਆ ਗਿਆ ਸੀ ਅਤੇ ਪਰੂਫ ਵਿੱਚ ਸਾਰੇ ਮਹੀਨਿਆਂ ਦੇ ਦਿਨ ਠੀਕ ਸਨ, ਜਿਸ ਕਾਰਨ ਇਨ੍ਹਾਂ ਕੈਲੰਡਰਾਂ ਦੀ ਛਪਾਈ ਦਾ ਆਰਡਰ ਦੇ ਦਿੱਤਾ ਗਿਆ ਸੀ ਪਰੰਤੂ ਛਪਾਈ ਦੌਰਾਨ ਕੰਪਿਊਟਰ ਵਿੱਚ ਹੋਈ ਤਕਨੀਕੀ ਗੜਬੜੀ ਕਾਰਨ ਸਾਰੇ ਮਹੀਨੇ 31 ਦਿਨਾਂ ਦੇ ਛਪ ਗਏ।  ਉਨ੍ਹਾਂ ਦੱਸਿਆ ਕਿ ਹੁਣ ਇਹ ਸਾਰੇ ਕੈਲੰਡਰ ਸਕੂਲਾਂ ਤੋਂ ਵਾਪਸ ਮੰਗਵਾਏ ਜਾ ਰਹੇ ਹਨ ਅਤੇ ਇਨ੍ਹਾਂ ਕੈਲੰਡਰਾਂ ਵਿੱਚ ਮਹੀਨੇ ਦੇ ਦਿਨਾਂ ਨੂੰ ਦਰੁੱਸਤ ਕਰਨ ਉਪਰੰਤ ਦੁਬਾਰਾ ਸਕੂਲਾਂ ਵਿੱਚ ਭੇਜ ਦਿੱਤੇ ਜਾਣਗੇ।