• Home
  • ਨੌਜਵਾਨ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ -ਪੁਲਸ ਜਾਂਚ ਚ ਜੁਟੀ

ਨੌਜਵਾਨ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ -ਪੁਲਸ ਜਾਂਚ ਚ ਜੁਟੀ

ਚੰਡੀਗੜ੍ਹ :- ਅੱਜ ਸਵੇਰੇ ਆਪਣੇ ਘਰ ਤੋਂ ਤਿਆਰ ਹੋ ਕੇ  ਆਪਣੀ ਦੁਕਾਨ ਤੇ ਮਹਿੰਗੀ ਕਾਰ ਰਾਹੀਂ ਲਾਂਡਰਾਂ ਵੱਲ ਨੂੰ ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਈ ਹੋਵੇਗੀ ,ਜਿਸ ਕਾਰਨ  ਇੱਕ ਬਿਜ਼ਨੈਸਮੈਨ ਗੱਭਰੂ ਨੇ ਸੁੰਨ ਸਰਾਂ ਰਸਤੇ ਤੇ ਗੱਡੀ ਲਿਜਾ ਕੇ ਆਪਣੇ ਆਪ ਨੂੰ ਆਪਣੇ ਲਸੰਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਜੀਵਨ ਲੀਲ੍ਹਾ ਖ਼ਤਮ ਕਰ ਲਈ ।

ਇਹ ਮੰਦਭਾਗੀ ਘਟਨਾ ਸੈਕਟਰ -91 ਮੋਹਾਲੀ ਚ ਵਾਪਰੀ ਹੈ ।
ਜਾਣਕਾਰੀ ਮੁਤਾਬਕ ਮ੍ਰਿਤਕ ਅਮਨ ਸਰਾਂ  ਸੈਕਟਰ 71 ਦਾ ਰਹਿਣ ਵਾਲਾ ਹੈ । ਇਸ ਦੀ ਦੁਕਾਨ ਤਾਜ ਮਾਰਬਲ ਦੇ ਨਾਮ ਤੇ ਲਾਂਡਰਾਂ ਵਿਖੇ ਹੈ । ਇਸ ਦੇ ਦੋ ਬੱਚੇ ਲੜਕਾ ਤੇ ਲੜਕੀ ਵੀ ਹਨ ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਮਨ ਸਰਾਂ ਪ੍ਰਾਪਰਟੀ ਖਰੀਦਣ ਤੇ ਵੇਚਣ ਦਾ ਵੀ ਕੰਮ ਕਰਦਾ ਸੀ । ਇਹ ਵੀ ਪਤਾ ਲੱਗਾ ਹੈ ਕਿ ਕੁਝ ਸੌਦੇ ਅਮਨ ਦੇ ਖਰਾਬ ਹੋਣ ਕਾਰਨ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਵੀ ਰਹਿੰਦਾ ਸੀ ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਫੇਜ਼ -6 ਥਾਣੇ ਦੀ ਪੁਲਸ ਨੇ  ਮੌਕੇ ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਕਾਰ ਸਮੇਤ ਅਮਨ ਦੀ ਮਿ੍ਤਕ ਦੇਹ ਨੂੰ ਕਬਜ਼ੇ ਚ ਲੈ ਲਿਆ ਹੈ ਅਤੇ ਅਗਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਸੁਤਰਾਂ ਤੋਂ ਇਹ ਪਤਾ ਲੱਗਿਆ ਹੈ ਕਿ ਪੁਲਿਸ ਵੱਖ ਵੱਖ ਥਿਊਰੀਆਂ ਤੇ ਕੰਮ ਕਰ ਰਹੀ ਹੈ ।