• Home
  • ਪਟਿਆਲਾ ਜੇਲ੍ਹ ਦਾ ਸੁਪਰਡੈਂਟ ਮੁਅੱਤਲ IG ਉਮਰਾਨੰਗਲ ਨੂੰ ਦੇ ਰਿਹਾ ਸੀ ਸੁਖ ਸਹੂਲਤਾਂ

ਪਟਿਆਲਾ ਜੇਲ੍ਹ ਦਾ ਸੁਪਰਡੈਂਟ ਮੁਅੱਤਲ IG ਉਮਰਾਨੰਗਲ ਨੂੰ ਦੇ ਰਿਹਾ ਸੀ ਸੁਖ ਸਹੂਲਤਾਂ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਪਟਿਆਲਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਜਸਪਾਲ ਸਿੰਘ ਪੀਪੀਐੱਸ ਨੂੰ ਮੁਅੱਤਲ ਕਰ ਦਿੱਤਾ ਹੈ ,ਖ਼ਬਰ ਵਾਲੇ ਡਾਟ ਕਾਮ ਨੂੰ ਮਿਲੀ ਜਾਣਕਾਰੀ ਅਨੁਸਾਰ ਜੇਲ ਸੁਪਰਡੈਂਟ ਜਸਪਾਲ ਸਿੰਘ ਬਹਿਬਲ ਕਲਾਂ ਗੋਲੀ ਕਾਂਡ ਦੇ ਪਿਛਲੇ ਦਿਨੀਂ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਸ ਦੇ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਜੇਲ੍ਹ ਵਿੱਚ ਸੁੱਖ ਸਹੂਲਤਾਂ ਦੇ ਰਿਹਾ ਸੀ । ਇੱਥੋਂ ਤੱਕ ਕਿ ਉਸ ਨੂੰ ਮਿਲਣ ਗਿਲਣ ਵਾਲਿਆਂ ਨੂੰ ਵੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਸੀ । ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੇਲ੍ਹ ਵਿੱਚ ਉਮਰਾ ਨੰਗਲ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕਰਦਾ ਰਹਿੰਦਾ ਸੀ।

ਪੰਜਾਬ ਸਰਕਾਰ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਤੁਰੰਤ ਜੇਲ ਮੰਤਰੀ ਨੇ ਆਈ ਜੀ ਉਮਰਾਨੰਗਲ ਨੂੰ ਸਭ ਸਹੂਲਤਾਂ ਦੇਣ ਵਾਲੇ ਜੇਲ ਸੁਪਰਡੈਂਟ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ ।