• Home
  • ਖੇਡਾਂ ਮਲੇਸ਼ੀਆ ਵਿਖੇ 7 ਤੋਂ 15 ਸਤੰਬਰ ਤੱਕ- ਏਸ਼ੀਆ ਪੈਸੀਫਿਕ ਮਾਸਟਰ ਗੇਮਜ਼ ਲਈ ਭਾਰਤੀ ਹਾਕੀ ਟੀਮ ਦਾ ਐਲਾਨ

ਖੇਡਾਂ ਮਲੇਸ਼ੀਆ ਵਿਖੇ 7 ਤੋਂ 15 ਸਤੰਬਰ ਤੱਕ- ਏਸ਼ੀਆ ਪੈਸੀਫਿਕ ਮਾਸਟਰ ਗੇਮਜ਼ ਲਈ ਭਾਰਤੀ ਹਾਕੀ ਟੀਮ ਦਾ ਐਲਾਨ

- ਜਰਖੜ ਅਕੈਡਮੀ ਦਾ ਗੁਰਸਤਿੰਦਰ ਕਰੇਗਾ ਟੀਮ ਦੀ ਕਪਤਾਨੀ

ਅੰਤਰਰਾਸ਼ਟਰੀ ਮਾਸਟਰ ਗੇਮਜ਼ ਐਸੋਸੀਏਸ਼ਨ ਵੱਲੋਂ ਏਸ਼ੀਆ ਪੈਸੀਫਿਕ ਮਾਸਟਰ ਗੇਮਜ਼ 2018 , 7 ਤੋਂ 15 ਸਤੰਬਰ ਤੱਕ ਮਲੇਸ਼ੀਆ ਦੇ ਸ਼ਹਿਰ ਪੈਨਾਗ ਵਿਖੇ ਖੇਡਾਂ ਹੋਣਗੀਆਂ।
ਮਾਸਟਰ ਗੇਮਜ਼ ਫੈਡਰੇਸ਼ਨ ਦੇ ਸਕੱਤਰ ਮਨੋਜ ਕੁਮਾਰ ਨੇ ਭਾਰਤੀ ਹਾਕੀ ਟੀਮ (35 ਸਾਲ ਤੋਂ ਉੱਪਰ) ਦਾ ਐਲਾਨ ਕਰਦਿਆਂ ਦੱਸਿਆ ਕਿ ਇਸ ਟੀਮ ਵਿੱਚ 9 ਖਿਡਾਰੀ ਪੰਜਾਬ ਦੇ ਚੁਣੇ ਗਏ ਹਨ ਜਦਕਿ ਬਾਕੀ ਦੇ ਹਿਮਾਚਲ ਤੇ ਹੋਰ ਰਾਜਾਂ ਤੋਂ ਖਿਡਾਰੀ ਚੁਣੇ ਗਏ ਹਨ। ਭਾਰਤੀ ਟੀਮ ਦੀ ਕਪਤਾਨੀ ਜਰਖੜ ਅਕੈਡਮੀ ਦਾ ਖਿਡਾਰੀ ਗੁਰਸਤਿੰਦਰ ਸਿੰਘ ਕਰੇਗਾ। ਟੀਮ 'ਚ  ਦਵਿੰਦਰ ਸਿੰਘ, ਦਰਸ਼ਨ ਸਿੰਘ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਣਜੀਤ ਸਿੰਘ, ਰਘਵਿੰਦਰ ਸਿੰਘ, ਜਸਵਿੰਦਰ ਸਿੰਘ ਤੂਰ, ਨਰਿੰਦਰ ਕੁਮਾਰ, ਅਰੁਣਦੀਪ, ਚਮਨ ਲਾਲ, ਸੋਮ ਨਾਥ, ਯਸ਼ਪਾਲ, ਵਿਨੋਦ ਕੁਮਾਰ, ਭਾਰਤੀ ਟੀਮ ਕੱਲ੍ਹ ਨੂੰ ਮਲੇਸ਼ੀਆ ਨੂੰ ਰਵਾਨਾ ਹੋਵੇਗੀ। ਇਸ ਟੂਰਨਾਮੈਂਟ 'ਚ ਭਾਰਤ ਤੋਂ ਇਲਾਵਾ ਮੇਜ਼ਬਾਨ ਮਲੇਸ਼ੀਆ, ਪਾਕਿਸਤਾਨ, ਕੋਰੀਆ, ਸਿੰਗਾਪੁਰ, ਬੰਗਲਾਦੇਸ਼ ਆਦਿ ਮੁਲਕਾਂ ਟੀਆਂ ਟੀਮਾਂ ਹਿੱਸਾ ਲੈਣਗੀਆਂ।