• Home
  • ਬੈਂਸ ਦੇ ਸਾਥੀ ਰਾਣਾ ਕਾਂਗਰਸ ਚ ਸ਼ਾਮਿਲ- ਬੈਂਸ ਹਲਕੇ ਦੇ ਲੋਕਾਂ ਨੇ ਬਿੱਟੂ ਅੱਗੇ ਰੋਇਆ ਆਪਣਾ ਦੁੱਖੜਾ

ਬੈਂਸ ਦੇ ਸਾਥੀ ਰਾਣਾ ਕਾਂਗਰਸ ਚ ਸ਼ਾਮਿਲ- ਬੈਂਸ ਹਲਕੇ ਦੇ ਲੋਕਾਂ ਨੇ ਬਿੱਟੂ ਅੱਗੇ ਰੋਇਆ ਆਪਣਾ ਦੁੱਖੜਾ

ਲੁਧਿਆਣਾ 19 ਅਪ੍ਰੈਲ - ਬੈਂਸਾਂ ਨੇ ਨਾ ਤਾਂ ਕੋਈ ਹਲਕੇ ਦਾ ਕੰਮ ਕੀਤਾ, ਨਾ ਹੀ ਉਹ ਸਾਥੀਆਂ ਦੀਆਂ ਉਮੀਦਾਂ ਤੇ ਖਰੇ ਉਤਰੇ, ਉਹ ਤਾਂ ਸਿਰਫ ਸੁਰਖੀਆਂ ਬਟੋਰਣ ਵਿੱਚ ਲੱਗੇ ਰਹਿੰਦੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇੰਸਾਫ ਪਾਰਟੀ ਦੇ ਵਿੱਚ ਲੰਬਾ ਸਮਾਂ ਕੰਮ ਕਰ ਪਾਰਟੀ ਛੱਡਣ ਵਾਲੇ ਰਣਜੀਤ ਸਿੰਘ ਰਾਣਾ ਨੇ ਕੀਤਾ। ਉਨਾਂ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਚ ਸ਼ਾਮਿਲ ਹੁੰਦੀਆਂ ਕਿਹਾ ਕਿ ਬੈਂਸ ਭਰਾ ਹੰਕਾਰੇ ਪਏ ਨੇ, ਜਿਨਾਂ ਨੂੰ ਪੁਰਾਣਿਆਂ ਦੀ ਕੋਈ ਕਦਰ ਹੀ ਨਹੀਂ, ਪਾਰਟੀ ਬਨਾਉਣ ਵੇਲੇ ਤਾਂ ਬੈਂਸ ਭਰਾਂਵਾਂ ਨੇ ਬਹੁਤ ਇਨਸਾਫ ਦੀ ਗੱਲ ਕੀਤੀ ਸੀ, ਪਰੰਤੂ ਉਨਾਂ ਨੇ ਲੋਕਾਂ ਦੀਆਂ ਉਮੀਦਾਂ ਤੇ ਕੀ ਖਰਾ ਉਤਰਨਾ ਸੀ, ਉਹ ਤਾਂ ਪਾਰਟੀ ਦੇ ਸਾਥੀਆਂ ਦੀਆਂ ਉਮੀਦਾਂ ਤੇ ਹੀ ਖਰੇ ਨਹੀਂ ਉਤਰੇ। ਉਨਾਂ ਆਪ ਤਾ ਵਿਕਾਸ ਕੀ ਕਰਵਾਉਣਾ ਸੀ, ਅਗਰ ਕਿਸੇ ਦੂਸਰੇ ਆਗੂ ਨੇ ਕਰਵਾਉਣ ਦੀ ਕੋਸ਼ਿਸ ਵੀ ਕੀਤੀ ਤਾਂ ਕੰਮ ਵਿੱਚ ਰੋੜੇ ਅਟਕਾ ਦਿੱਤੇ। ਉਨਾਂ ਕਿਹਾ ਕਿ ਪਟਵਾਰੀਆਂ ਵਰਗੇ ਸਰਕਾਰੀ ਅਫਸਰਾਂ ਖਿਲਾਫ ਸੁਰਖੀਆਂ ਬਟੋਰ ਕੇ ਉਨਾਂ ਇਲਾਕੇ ਦੀਆਂ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਕਰ ਦਿੱਤਾ, ਕਿਉਂਕਿ ਉਨਾਂ ਇਲਾਕਿਆਂ ਵਿੱਚ ਹੁਣ ਤੱਕ ਦੁਬਾਰਾ ਕੰਮ ਸ਼ੁਰੂ ਨਹੀਂ ਹੋ ਸਕਿਆ।              ਹਲਕਾ ਆਤਮ ਨਗਰ ਅਤੇ ਦੱਖਣੀ ਦੇ ਵਾਰਡ ਨੰ 36 ਅਤੇ 37 ਵਿੱਚ ਚੋਣ ਪ੍ਰਚਾਰ ਕਰਦਿਆਂ ਇਲਾਕੇ ਦੇ ਲੋਕਾਂ ਨੇ ਵੀ ਬਿੱਟੂ ਕੋਲ ਇਲਾਕੇ ਦੇ ਵਿਕਾਸ ਨੂੰ ਲੈ ਕੇ ਆਪਣਾ ਦੁੱਖੜਾ ਰੋਇਆ ਤੇ ਵਿਸ਼ਵਾਸ਼ ਦਿਵਾਇਆ ਕਿ ਇਸ ਵਾਰ ਉਹ ਕਾਂਗਰਸ ਦੇ ਨਾਲ ਹਨ, ਤੇ ਕਿਸੇ ਦੇ ਵੀ ਬਹਿਕਾਵੇ ਵਿੱਚ ਨਹੀਂ ਆਉਣਗੇ। ਇਸ ਮੌਕੇ ਬਿੱਟੂ ਨੇ ਵੀ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਭ ਧੋਖਿਆਂ ਦਾ ਹਿਸਾਬ ਲਿਆ ਜਾਵੇ ਤੇ ਜਿਸ ਤਰਾਂ ਪਿਛਲੇ ਦੋ ਸਾਲਾਂ ਦੌਰਾਨ ਹੀ ਕੈਪਟਨ ਸਰਕਾਰ ਨੇ ਪੰਜਾਬ ਨੂੰ ਮੁੜ ਤੋਂ ਤਰੱਕੀ ਦੀਆਂ ਲੀਹਾਂ ਵੱਲ ਲਿਆਂਦਾ ਹੈ, ਉਸੇ ਤਰਾਂ ਦੇਸ਼ ਦੀ ਬਾਗਡੋਰ ਰਾਹੁਲ ਗਾਂਧੀ ਦੇ ਹੱਥਾਂ ਵਿੱਚ ਸੌਪ ਦੇਣੀ ਚਾਹੀਦੀ ਹੈ ਤਾਂ ਜੋ ਦੇਸ਼ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਉਨਾਂ ਦੇ ਨਾਲ ਕਮਲਜੀਤ ਕੜਵਲ, ਡਿਪਟੀ ਮੇਅਰ ਸਰਬਜੀਤ ਕੋਰ, ਜਰਨੈਲ ਸਿੰਘ ਸ਼ਿਮਲਾਪੁਰੀ, ਪ੍ਰਿੰਸ ਜੋਹਨ, ਰਾਜੀਵ ਰਾਜਾ, ਮੁਖਤਿਆਰ ਸਿੰਘ, ਰਜਿੰਦਰ ਸਿੰਘ ਬਾਜਵਾ, ਸੁਨੀਲ ਸ਼ੁਕਲਾ ਆਦਿ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜਿਰ ਸਨ।ਫੋਟੋ ਕੈਪਸ਼ਨ- ਰਵਨੀਤ ਬਿੱਟੂ ਮੀਟਿੰਗ ਨੁੰ ਸੰਬੋਧਨ ਕਰਨ ਸਮੇਂ, ਰਣਜੀਤ ਰਾਣਾ ਸਾਥੀਆਂ ਸਮੇਤ ਕਾਂਗਰਸ  ਪਾਰਟੀ ਸੀ ਸ਼ਾਮਿਲ ਹੁੰਦੇ ਹੋਏ।