• Home
  • ਕੌਮੀ ਪੌਸ਼ਟਿਕਤਾ ਹਫ਼ਤਾ ਤਹਿਤ ਪੋਸ਼ਟਿਕ ਭੋਜਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ

ਕੌਮੀ ਪੌਸ਼ਟਿਕਤਾ ਹਫ਼ਤਾ ਤਹਿਤ ਪੋਸ਼ਟਿਕ ਭੋਜਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ

ਬਠਿੰਡਾ, (ਖ਼ਬਰ ਵਾਲੇ ਬਿਊਰੋ): ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋ ਕੌਮੀ ਪੌਸ਼ਟਿਕਤਾ ਹਫਤਾ ਤਹਿਤ ਵੱਖ-ਵੱਖ ਸੰਸਥਾਵਾਂ ਅਤੇ ਪਿੰਡਾਂ ਵਿੱਚ ਜਾ ਕੇ ਬੀਬੀਆਂ ਨੂੰ ਪੋਸ਼ਟਿਕ ਭੋਜਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ।
ਇਸੇ ਕੜੀ ਤਹਿਤ ਅੱਜ ਪਿੰਡ ਨਰੂਆਣਾ ਵਿਖੇ ਪ੍ਰੋ: ਜਸਵਿੰਦਰ ਕੌਰ ਬਰਾੜ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਨੇ ਪੇਂਡੂ ਬੀਬੀਆਂ ਨਾਲ ਸੰਤੁਲਿਤ ਭੋਜਨ ਦੀ ਮਹੱਤਤਾ ਸਬੰਧੀ ਵਿਚਾਰ ਸਾਂਝੇ ਕਰਦਿਆਂ ਦਸਿਆ ਕਿ ਬੱਚੇ ਦੀ ਮੁੱਢਲੀ ਖ਼ੁਰਾਕ ਉਸ ਦੀ ਤੰਦਰੁਸਤੀ ਲਈ ਨੀਂਹ ਹੁੰਦੀ ਹੈ ਅਤੇ ਉਨ•ਾਂ ਦੇ ਸਹੀ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਵਰਦਾਨ ਹੈ। ਉਨ•ਾਂ ਦਸਿਆ ਕਿ ਗਰਭਵਤੀ ਔਰਤ ਲਈ ਪੌਸ਼ਟਿਕ ਖ਼ੁਰਾਕ ਅਤੇ ਬੱਚੇ ਲਈ 6 ਮਹੀਨੇ ਤਕ ਮਾਂ ਦਾ ਦੁੱਧ ਉਸ ਦੀ ਨਰੋਈ ਸਿਹਤ ਲਈ ਬਹੁਤ ਮਹੱਤਵਪੂਰਨ ਕਦਮ ਹੈ। ਸ਼੍ਰੀਮਤੀ ਬਰਾੜ ਨੇ ਕਿਹਾ ਜ਼ਰੂਰੀ ਨਹੀਂ ਕਿ ਮਹਿੰਗੇ ਭੋਜਨ ਖਾਈਏ, ਸਸਤੇ ਭੋਜਨ ਵੀ ਪੌਸ਼ਟਿਕ ਖ਼ੁਰਾਕ ਹੋ ਸਕਦੇ ਹਨ। ਜਿਸ ਤਰ•ਾਂ ਬਦਾਮਾਂ ਦਾ ਸਸਤਾ ਬਦਲ ਮੂੰਗਫ਼ਲੀ ਹੋ ਸਕਦੀ ਹੈ। ਇਸ ਪ੍ਰੋਗਰਾਮ ਨੂੰ ਰੰਗਲਾ ਬਣਾਉਣ ਲਈ ਪਿੰਡ ਦੀਆਂ ਆਂਗਨਵਾੜੀ ਵਰਕਰਾਂ ਦਾ ਭਰਪੂਰ ਯੋਗਦਾਨ ਦੇਖਣ ਨੂੰ ਮਿਲਿਆ। ਸ਼੍ਰੀਮਤੀ ਊਸ਼ਾ ਰਾਣੀ, ਸੀ ਡੀ ਪੀ ਓ ਬਠਿੰਡਾ, ਨੇ ਵੀ ਇਕੱਠ ਨੂੰ ਸੰਬੋਧਨ ਕਰਦੇ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਆਂਗਨਵਾੜੀ ਵਰਕਰਜ਼ ਵਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।