• Home
  • ਅਕਾਲੀਆਂ ਵੱਲੋਂ ਰੈਲੀ ਚ ਸ਼ਰਾਬ ਦੇ ਲੰਗਰ ਦਾ ਮਾਮਲਾ :- ਜ਼ਿਲ੍ਹਾ ਚੋਣ ਅਫ਼ਸਰ ਨੇ ਅਕਾਲੀ ਦਲ ਦੇ ਜਿਲਾ ਪ੍ਰਧਾਨ ਟੋਨੀ ਤੇ ਸ਼ਿਕੰਜਾ ਕੱਸਿਆ

ਅਕਾਲੀਆਂ ਵੱਲੋਂ ਰੈਲੀ ਚ ਸ਼ਰਾਬ ਦੇ ਲੰਗਰ ਦਾ ਮਾਮਲਾ :- ਜ਼ਿਲ੍ਹਾ ਚੋਣ ਅਫ਼ਸਰ ਨੇ ਅਕਾਲੀ ਦਲ ਦੇ ਜਿਲਾ ਪ੍ਰਧਾਨ ਟੋਨੀ ਤੇ ਸ਼ਿਕੰਜਾ ਕੱਸਿਆ

ਚੰਡੀਗੜ, 15 ਮਾਰਚ : 
ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕਾਰਵਾਈ ਕਰਦਿਆ ਜ਼ਿਲਾ ਚੋਣ ਅਫ਼ਸਰ ਤਰਨਤਾਰਨ ਤੋਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਤਰਨਤਾਰਨ ਜ਼ਿਲ•ਾ ਪ੍ਰਧਾਨ ਅਤੇ ਜ਼ਿਲ•ਾ ਤਰਨਤਾਰਨ ਦੇ ਤਹਿਸੀਲ ਖਡੂਰ ਸਾਹਿਬ ਦੇ ਪਿੰਡ ਡੇਹਰਾ ਸਾਹਿਬ ਦੇ ਗੁਰਿੰਦਰ ਸਿੰਘ ਟੋਨੀ ਨੂੰ ਨੋਟਿਸ ਜਾਰੀ ਕਰਕੇ 24 ਘੰਟਿਆ ਵਿੱਚ ਇਸ ਸਬੰਧੀ ਜੁਆਬ ਮੰਗਿਆ ਹੈ।
ਜ਼ਿਲ•ਾ ਚੋਣ ਅਫਸਰ ਵੱਲੋਂ ਇਹ ਕਾਰਵਾਈ ਇਕ ਰੈਲੀ ਉਪਰੰਤ ਸ਼ਰਾਬ ਵਰਤਾਉਣ ਸਬੰਧੀ ਖਬਰ ਸਾਹਮਣੇ ਆਉਣ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।