• Home
  • ਜੁਗਨੀ ਫੋਕ ਡਾਂਸ ਭੰਗੜਾ ਅਕੈਡਮੀ ਦੀਆਂ ਸਿਖਿਆਰਥਣ ਲੜਕੀਆਂ ਵੱਲੋਂ ਹੀ ਉਦਘਾਟਨ ਕਰਵਾ ਕੇ ਕੀਤੀ ਨਵੀਂ ਪਹਿਲ- ਸਮਾਰੋਹ ਮੌਕੇ ਮਹਿਮਾਨਾਂ ਨੂੰ ਪੌਦੇ ਵੰਡੇ ਗੲੇ

ਜੁਗਨੀ ਫੋਕ ਡਾਂਸ ਭੰਗੜਾ ਅਕੈਡਮੀ ਦੀਆਂ ਸਿਖਿਆਰਥਣ ਲੜਕੀਆਂ ਵੱਲੋਂ ਹੀ ਉਦਘਾਟਨ ਕਰਵਾ ਕੇ ਕੀਤੀ ਨਵੀਂ ਪਹਿਲ- ਸਮਾਰੋਹ ਮੌਕੇ ਮਹਿਮਾਨਾਂ ਨੂੰ ਪੌਦੇ ਵੰਡੇ ਗੲੇ

ਮੁਹਾਲੀ, 2 ਜੂਨ
ਜੁਗਨੀ ਕਲਚਰਲ ਐਂਡ ਯੂਥ ਵੈਲਫੇਅਰ ਕਲੱਬ ਅਤੇ ਜੁਗਨੀ ਫੋਕ ਡਾਂਸ ਭੰਗੜਾ ਅਕੈਡਮੀ ਦੇ ਸਾਂਝੇ ਉੱਦਮ ਨਾਲ ਮੁਹਾਲੀ ਵਿਖੇ ਅੱਜ ਨਵੀਂ ਪੀੜ੍ਹੀ ਨੂੰ ਲੋਕ ਨਾਚਾਂ ਦੀ ਸਿਖਲਾਈ ਦੇਣ ਲਈ ਜੁਗਨੀ ਫੋਕ ਡਾਂਸ ਭੰਗੜਾ ਅਕੈਡਮੀ ਦੀ ਸ਼ੁਰੂਆਤ ਹੋਈ।ਐਸ.ਸੀ.ਓ. ਨੰਬਰ 5, ਦੂਜੀ ਮੰਜ਼ਿਲ, ਸੈਕਟਰ 126, ਨਿੱਝਰ ਰੋਡ (ਨੇੜੇ ਵੈਸਟਰਨ ਟਾਵਰ) ਖਰੜ ਵਿਖੇ ਸਥਾਪਤ ਹੋਈ ਇਸ ਅਕੈਡਮੀ ਦੇ ਉਦਘਾਟਨੀ ਸਮਾਰੋਹ ਦੀ ਨਿਵੇਕਲੀ ਗੱਲ ਇਹ ਰਹੀ ਕਿ ਕੌਮਾਂਤਰੀ ਭੰਗੜਾ ਕਲਾਕਾਰ ਤੇ ਕੋਚ ਆਸ਼ਮੀਤ ਸਿੰਘ ਦੀਆਂ ਵਿਦਿਆਰਥਣ ਲੜਕੀਆਂ ਦੀਪ ਰੋਮਾਣਾ ਤੇ ਰੰਜਨਾ ਵੱਲੋਂ ਹੀ ਰਿਬਨ ਕਟਵਾ ਕੇ ਇਸ ਅਕੈਡਮੀ ਦਾ ਰਸਮੀ ਉਦਘਾਟਨ ਕਰਵਾਇਆ ਗਿਆ।

ਉਦਘਾਟਨੀ ਸਮਾਰੋਹ ਮੌਕੇ ਅੰਗਹੀਣ ਲੜਕੀ ਜੋਤੀਕਾ ਸ਼ਰਮਾ ਨੂੰ ਇਲੈਕਟ੍ਰਾਨਿਕ ਵਹੀਲ ਚੇਅਰ ਦਿੱਤੀ ਗਈ। ਇਸ ਮੌਕੇ ਪੁੱਜੇ ਸਮੂਹ ਮਹਿਮਾਨਾਂ ਨੂੰ ਪੌਦੇ ਵੰਡ ਕੇ ਵਾਤਾਵਰਣ ਬਚਾਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਅਕੈਡਮੀ ਦੇ ਕੋਚ ਅਸ਼ਮੀਤ ਸਿੰਘ ਹਨ ਜੋ ਕਿ ਪਹਿਲਾਂ ਹੀ ਸਰਕਾਰ ਵੱਲੋਂ ਚਲਾਈ ਮੁਹਿੰਮ ਅਨੁਸਾਰ ਨਸ਼ਾ ਛੁਡਾਊ ਕੇਂਦਰ ਵਿਖੇ ਭੰਗੜਾ ਕੋਚਿੰਗ ਮੁਫਤ ਦੇ ਰਿਹਾ ਹੈ। ਅਾਸ਼ਮੀਤ ਸਿੰਘ ਗਿੰਨੀਜ਼ ਬੁੱਕ ਅਾਫ ਵਰਲਡ ਰਿਕਾਰਡ ਵਿੱਚ ਵੀ ਨਾਮ ਦਰਜ ਕਰਵਾ ਚੁੱਕਾ ਹੈ।ਅਾਸ਼ਮੀਤ ਸਿੰਘ ਦਾ ਕਹਿਣਾ ਹੈ ਕਿ ਅਜੋਕੇ ਦੌਰ ਵਿੱਚ ਲੋਕ ਨਾਚ ਫਿਟਨੈਸ ਲੲੀ ਵੀ ਅਹਿਮ ਸਿੱਧ ਹੁੰਦੇ ਹਨ।

ਇਸ ਮੌਕੇ ਬੁਲਾਰਿਅਾਂ ਵੱਲੋਂ ਕਲੱਬ ਦੇ ਪ੍ਰਧਾਨ ਸ. ਦਵਿੰਦਰ ਸਿੰਘ ਜੁਗਨੀ (ਭੰਗੜਾ ਕੋਚ ਤੇ ਸਟੇਟ ਐਵਾਰਡੀ) ਵੱਲੋਂ ਪਿਛਲੇ 25-30 ਸਾਲ ਤੋਂ ਭੰਗੜਾ ਕੋਚਿੰਗ ਮੁਫਤ ਦੇਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗੲੀ। ਕਲੱਬ ਵੱਲੋਂ ਹੁਣ ਤੱਕ ਕਈ ਜਗ•ਾਂ ਉਤੇ ਭੰਗੜਾ ਕੈਂਪ ਵੀ ਲਗਾਏ ਜਾ ਚੁੱਕੇ ਹਨ। ਇਸ ਸੰਸਥਾ ਵੱਲੋਂ ਅਜੋਕੀ ਪੀੜ•ੀ ਨੂੰ ਆਪਣੇ ਅਮੀਰ ਸੱਭਿਆਚਾਰ ਤੇ ਵਿਰਸੇ ਨਾਲ ਜੋੜਨ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ।

ਸ ਦਵਿੰਦਰ ਸਿੰਘ ਜੁਗਨੀ ਨੇ ਕਿਹਾ ਕਿ ਕਲੱਬ ਵੱਲੋਂ ਕੀਤੀਆਂ ਜਾ ਰਹੀਆਂ ਇਨ•ਾਂ ਗਤੀਵਿਧੀਆਂ ਦਾ ਮੁੱਖ ਮਕਸਦ ਲੋਕ ਕਲਾਵਾਂ ਨੂੰ ਜਿਉਂਦਾ ਰੱਖਣਾ ਹੈ। ਆਉਣ ਵਾਲੀ ਪੀੜ•ੀ ਨੂੰ ਲੋਕ ਨਾਚਾਂ (ਭੰਗੜਾ, ਝੂੰਮਰ, ਸ਼ੰਮੀ, ਮਲਵਈ ਗਿੱਧਾ, ਲੁੱਡੀ ਆਦਿ) ਨਾਲ ਜੋੜਨ ਦੇ ਉਪਰਾਲ ਤਹਿਤ ਅੱਜ ਨਵਾਂ ਕਦਮ ਚੁੱਕਦਿਆਂ ਿੲਹ ਅਕੈਡਮੀ ਖੋਲ•ੀ ਗੲੀ ਹੈ।

ਅੱਜ ਦੇ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਦੇ ਵਿਸ਼ੇਸ ਕਾਰਜ ਅਫਸਰ ਸ੍ਰੀ ਗੁਰਿੰਦਰ ਸਿੰਘ ਸੋਢੀ, ਮੁਹਾਲੀ ਵੈਲਫੇਅਰ ਸੁਸਾਿੲਟੀ ਦੇ ਪ੍ਰਧਾਨ ਤੇ ਕੌਸਲਰ ਫੂਲਰਾਜ ਸਿੰਘ, ਲੋਕ ਗਾਿੲਕ ਗੁਰਕਿਰਪਾਲ ਸੂਰਾਪੁਰੀ ਤੇ ਗੱਗੀ ਨਾਹਰ, ਟੀਵੀ ਕਲਾਕਾਰ ਸਤਵੰਤ ਕੌਰ ਤੇ ਅੰਮ੍ਰਿਤਪਾਲ ਸਿੰਘ, ਨਰਿੰਦਰ ਨੀਨਾ, ਢੋਲੀ ਬਚਨ, ਸਵਰਨ ਸਿੰਘ ਚੰਨੀ, ਜਰਨੈਲ ਸਿੰਘ ਹੁਸ਼ਿਅਾਰਪੁਰੀ, ਲਖਵਿੰਦਰ ਲੱਖੀ, ਧਿਅਾਨ ਸਿੰਘ ਕਾਹਲੋਂ, ਗਿੱਧਾ ਕੋਚ ਸਵੀਟੀ, ਮਲਕੀਤ ਸਿੰਘ ਅੌਜਲਾ ਅਾਦਿ ਹਾਜ਼ਰ ਸ