• Home
  • ਸੁਖਬੀਰ ਬਾਦਲ ਦਾ “ਆਪ੍ਰੇਸ਼ਨ ਡੈਮੇਜ਼ ਕੰਟਰੋਲ” ਕੀ ਅਕਾਲੀ ਦਲ ਲਈ ਲਾਹੇਵੰਦ ਹੋਵੇਗਾ ?ਪੜ੍ਹੋ ਪੂਰੀ ਰਿਪੋਰਟ

ਸੁਖਬੀਰ ਬਾਦਲ ਦਾ “ਆਪ੍ਰੇਸ਼ਨ ਡੈਮੇਜ਼ ਕੰਟਰੋਲ” ਕੀ ਅਕਾਲੀ ਦਲ ਲਈ ਲਾਹੇਵੰਦ ਹੋਵੇਗਾ ?ਪੜ੍ਹੋ ਪੂਰੀ ਰਿਪੋਰਟ

ਚੰਡੀਗੜ੍ਹ, 21 ਅਪਰੈਲ ( ਹਿੰਸ/K.W)-ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਬੁਰੀ ਹਾਰ ਨੂੰ ਲੈ ਕੇ ਅਕਾਲੀ ਸ਼੍ਰੋਮਣੀ ਅਕਾਲੀ ਦਲ ਦਾ ਆਪ੍ਰੇਸ਼ਨ ਡੈਮੇਜ ਕੰਟਰੋਲ ਹੁਣ ਅਸਰ ਦਿਖਾਉਣ ਲੱਗ ਪਿਆ ਹੈ ।ਅਸੰਬਲੀ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੀ ਸੰਖਿਆ 25 ਤੋਂ ਵੀ ਵੱਧ ਹੋ ਗਈ ਹੈ ।ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਇਨ੍ਹਾਂ ਆਗੂਆਂ ਵਿੱਚੋਂ 12 ਆਗੂ ਕਾਂਗਰਸ ਨਾਲ ਸਬੰਧਿਤ ਹਨ ਅਤੇ 10 ਆਗੂ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ ।ਪਾਰਟੀ ਦੀ ਇਸ ਪ੍ਰਾਪਤੀ ਸੂਚੀ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਅੱਜ , ਸ਼ੁੱਕਰਵਾਰ ਨੂੰ ਸ਼ਾਮਿਲ ਹੋਏ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਸ਼ਾਮਲ ਹਨ ।
ਹੋਰਨਾਂ ਪਾਰਟੀਆਂ ਤੋਂ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਗਮੀਤ ਸਿੰਘ ਬਰਾੜ ਤੇ ਉਸ ਦੇ ਛੋਟੇ ਭਰਾ ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ , ਮਰਹੂਮ ਅਕਾਲੀ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਜੋ ਕਿ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਸਨ ਦੀ ਘਰ ਵਾਪਸੀ ਤੋਂ ਇਲਾਵਾ ਤੋ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਗੁਰਵਿੰਦਰ ਸਿੰਘ ਬਾਲੀ ਸਮੇਤ ਹੋਰ ਪ੍ਰਮੁੱਖ ਆਗੂਆਂ ਵਿੱਚ ਕਰਨਲ ਸੀ ਡੀ ਕੰਬੋਜ ਦਾ ਨਾਮ ਹੈ। ਜਦਕਿ ਆਮ ਆਦਮੀ ਪਾਰਟੀ ਦੇ ਸ਼ਾਹਕੋਟ ਉਪ ਚੋਣ ਦੇ ਉਮੀਦਵਾਰ ਅਮਰਜੀਤ ਸਿੰਘ ਥਿੰਦ ,ਉਮੀਦਵਾਰ ਬ੍ਰਿਗੇਡੀਅਰ ਰਾਜ ਕੁਮਾਰ ,ਉਮੀਦਵਾਰ ਕੰਵਲਪ੍ਰੀਤ ਸਿੰਘ ਕਾਕੀ ,ਬੈਂਸ ਧੜੇ ਦੇ ਉਮੀਦਵਾਰ ਕਾਕਾ ਸੂਦ ,ਛੋਟੇਪੁਰ ਵਾਲੀ ਪਾਰਟੀ ਦੀ ਉਮੀਦਵਾਰ ਬੀਬੀ ਸ਼ਮਿੰਦਰ ਕੌਰ ,ਕਾਂਗਰਸ ਦੇ ਉਮੀਦਵਾਰ ਜੋਗਿੰਦਰ ਸਿੰਘ ਪੰਜਗਰਾਈਂ ,ਕਾਂਗਰਸ ਚੋਂ ਪਰਤ ਕੇ ਆਏ ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ , ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਬੀਬੀ ਰਾਜਦੀਪ ਕੌਰ ਖ਼ਾਲਸਾ ਦਾ ਨਾਮ ਸ਼ਾਮਿਲ ਹੈ।

ਇੱਥੇ ਇਹ ਵੀ ਸਮਝਣਾ ਹੋਵੇਗਾ ਕਿ ਅਕਾਲੀ ਦਲ ਦੇ ਵਿਰੋਧੀਆਂ ਵੱਲੋਂ ਪਿਛਲੇ ਸਮੇਂ ਸਭ ਤੋਂ ਵੱਡਾ ਖ਼ਤਰਾ ਬਣਿਆ ਅਕਾਲੀ ਦਲ ਵਿਰੁੱਧ ਬਰਗਾੜੀ ਮੋਰਚੇ ਦਾ ਪਲੇਟਫਾਰਮ ਅਲੱਗ -ਥਲੱਗ ਹੋਣ ਨਾਲ ਵੀ ਵੱਡੀ ਰਾਹਤ ਮਿਲੀ ਹੈ । ਇੱਥੇ ਇਸ ਗੱਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਅਕਾਲੀ ਦਲ ਦੇ ਦਿੱਗਜ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਤੋਂ ਨਿਰਾਸ਼ ਹੋ ਕੇ ਅਸਤੀਫੇ ਦੇਣ ਦੇ ਬਾਵਜੂਦ ਵੀ ਉਸ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਮੈਦਾਨ ਚ ਲਿਆਕੇ ਚਮਤਕਾਰ ਕੀਤਾ ।

ਹੁਣ ਇਹ ਦੇਖਣਾ ਹੋਵੇਗਾ ਕਿ ਮਾਝੇ ਦੇ ਬਗਾਵਤ ਕਰਕੇ ਗਏ ਤਿੰਨ ਵੱਡੇ ਕੱਦ ਦੇ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ ਰਤਨ ਸਿੰਘ ਅਜਨਾਲਾ ਵੱਲੋਂ ਕੀਤੇ ਗਏ ਡੈਮੇਜ ਨੂੰ ਕੰਟਰੋਲ ਕਰਨ ਲਈ ਸੁਖਬੀਰ ਸਿੰਘ ਬਾਦਲ ਕਿਹੜਾ ਪੈਂਤੜਾ ਖੇਡਦੇ ਹਨ ।