• Home
  • ਭਵਿੱਖ ਦੇ ਕਾਰਜਕਾਰੀ ਪ੍ਰਧਾਨ ਬਣਨ ਜਾ ਰਹੇ ਭੂੰਦੜ ਨੇ ਬਾਦਲ ਨੂੰ “ਬਾਦਸ਼ਾਹ ਦਰਵੇਸ਼ ” ਦਾ ਦਿੱਤਾ ਖਿਤਾਬ -ਸਿੱਖ ਹਲਕਿਆਂ ਚ ਰੋਸ

ਭਵਿੱਖ ਦੇ ਕਾਰਜਕਾਰੀ ਪ੍ਰਧਾਨ ਬਣਨ ਜਾ ਰਹੇ ਭੂੰਦੜ ਨੇ ਬਾਦਲ ਨੂੰ “ਬਾਦਸ਼ਾਹ ਦਰਵੇਸ਼ ” ਦਾ ਦਿੱਤਾ ਖਿਤਾਬ -ਸਿੱਖ ਹਲਕਿਆਂ ਚ ਰੋਸ

ਚੰਡੀਗੜ੍ਹ, (ਖਬਰ ਵਾਲੇ ਬਿਊਰੋ )- ਬਰਗਾੜੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਚ ਪੇਸ਼ ਹੋਣ ਤੋਂ ਬਾਅਦ ਵਿੱਚ ਸਿੱਖ ਹਲਕਿਆਂ ਚ ਅਕਾਲੀ ਦਲ ਦੇ ਹੁਕਮਰਾਨ ਬਾਦਲ ਪਰਿਵਾਰ ਵਿਰੁੱਧ ਦਿਨੋਂ ਦਿਨ ਵਧ ਰਹੇ ਰੋਸ ਨੂੰ ਠੱਲ੍ਹਣ ਲਈ ਭਵਿੱਖ ਚ ਬਣਾਏ ਜਾਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਬਾਦਲ ਮਹਿਮਾ ਦੇ ਗੁਣ ਗਾਉਂਦਿਆਂ ਪ੍ਰਕਾਸ਼ ਸਿੰਘ ਬਾਦਲ ਦੀ ਸਟੇਜ ਤੋਂ ਰੈਲੀ ਦੌਰਾਨ "ਬਾਦਸ਼ਾਹ ਦਰਵੇਸ਼ " ਨਾਲ ਤੁਲਨਾ ਕਰ ਦਿੱਤੀ ।

ਅਕਾਲੀ ਦਲ ਵੱਲੋਂ ਅਬੋਹਰ ਚ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਚੈਲੇਂਜ ਵਜੋਂ ਪੋਲ ਖ਼ੋਲ ਰੈਲੀ ਰੱਖੀ ਗਈ ਸੀ ।ਇਸ ਸਟੇਜ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਵੀ ਬੈਠੇ ਹੋਏ ਸਨ ।

ਬਲਵਿੰਦਰ ਸਿੰਘ ਭੂੰਦੜ ਵੱਲੋਂ "ਬਾਦਸ਼ਾਹ ਦਰਵੇਸ਼" ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸਿੱਖ ਹਲਕਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ,ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਤਿਕਾਰ ਵਜੋਂ"ਬਾਦਸ਼ਾਹ ਦਰਵੇਸ਼" ਵਾਲੀ ਕਵਿਤਾ ਉਸ ਸਮੇਂ ਦੇ ਗੁਰੂ ਘਰ ਦੇ ਸੇਵਕ ਪ੍ਰਸਿੱਧ ਕਵੀ ਭਾਈ ਨੰਦ ਲਾਲ ਵੱਲੋਂ  ਲਿਖੀ ਗਈ ਹੈ ,ਜੋ ਕਿ ਕੀਰਤਨ ਕਰਨ ਲਈ ਵੀ ਪ੍ਰਵਾਨਿਤ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਤੋਂ ਬਾਅਦ "ਬਾਦਸ਼ਾਹ ਦਰਵੇਸ਼" ਕਹਿ ਕੇ ਸਿੱਖ ਸੰਗਤਾਂ ਵੀਂ ਸਤਿਕਾਰ ਕਰਦੀਆਂ ਹਨ  ।

ਦੱਸਣਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਵਿੱਚ ਬਾਦਲ ਪਰਿਵਾਰ ਵਿਰੁੱਧ ਉੱਠੇ  ਸਿੱਖ ਹਲਕਿਆਂ ਚ ਤਲਖੀ ਵਾਲੇ ਮਾਹੌਲ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਲਏ ਗਏ ਗਲਤ ਫੈਸਲਿਆਂ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਵੱਲੋਂ ਉੱਠੀਆਂ ਬਗਾਵਤੀ ਸੁਰਾਂ ਨੂੰ ਦੇਖਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਵਫ਼ਾਦਾਰ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਲਈ ਤਿਆਰੀਆਂ ਖਿੱਚ ਲਈਆਂ ਸਨ ।

..