• Home
  • ਮੁੱਖ ਮੰਤਰੀ ਤੇ ਡੀ.ਜੀ.ਪੀ. ਅਰੋੜਾ ਵੱਲੋਂ ਸਾਬਕਾ ਡੀਜੀਪੀ ਕੇ.ਐੱਸ ਢਿੱਲੋਂ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਮੁੱਖ ਮੰਤਰੀ ਤੇ ਡੀ.ਜੀ.ਪੀ. ਅਰੋੜਾ ਵੱਲੋਂ ਸਾਬਕਾ ਡੀਜੀਪੀ ਕੇ.ਐੱਸ ਢਿੱਲੋਂ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ,(ਖ਼ਬਰ ਵਾਲੇ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਸੁਰੇਸ਼ ਅਰੋੜਾ ਨੇ ਸਾਬਕਾ ਡੀਜੀਪੀ ਪੰਜਾਬ ਕੇ.ਐਸ. ਢਿੱਲੋਂ ਦੇ ਚਲਾਣੇ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ, ਜੋ ਮੱਧ ਪ੍ਰਦੇਸ਼ ਕੇਡਰ ਦੇ 1953 ਬੈਚ ਦੇ ਆਈਪੀਐਸ ਅਧਿਕਾਰੀ ਸਨ, ਜੋ 5 ਜੁਲਾਈ 1984 ਤੋਂ 23 ਅਗਸਤ 1985 ਤੱਕ ਪੰਜਾਬ ਦੇ ਡੀਜੀਪੀ ਰਹੇ ਸਨ।
ਆਪਣੇ ਸ਼ੋਕ ਸੁਨੇਹੇ ਵਿੱਚ ਮੁੱਖ ਮੰਤਰੀ ਤੇ ਸ਼੍ਰੀ ਅਰੋੜਾ ਨੇ ਕਿਹਾ ਕਿ ਸ਼੍ਰੀ ਢਿੱਲੋਂ ਦਾ ਸ਼ਾਨਦਾਰ ਕਰੀਅਰ ਰਿਹਾ ਅਤੇ ਉਹ ਇੱਕ ਮਾਰਗ ਦਰਸ਼ਕ ਸਨ ਅਤੇ ਆਪਣੇ ਮਾਤਹਿਤ ਅਧਿਕਾਰੀਆਂ ਲਈ ਸਿੱਖਿਅਕ ਵੀ ਸਨ। ਉਨਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਸ਼ਾਂਤੀ ਪ੍ਰਦਾਨ ਕਰੇ ਅਤੇ ਦੁਖੀ ਪਰਿਵਾਰ ਨੂੰ ਇਸ ਵੱਡਾ ਦੁੱਖ ਸਹਿਣ ਕਰਨ ਲਈ ਤਾਕਤ ਬਖਸ਼ੇ।