• Home
  • ਦੀਵਾਲੀ ‘ਤੇ ਸਰਕਾਰ ਤੋਹਫ਼ੇ ਵਜੋਂ ਦੇਵੇਗੀ ‘ਸਮਾਰਟ ਫ਼ੋਨ’-ਵਿੱਤ ਮੰਤਰੀ

ਦੀਵਾਲੀ ‘ਤੇ ਸਰਕਾਰ ਤੋਹਫ਼ੇ ਵਜੋਂ ਦੇਵੇਗੀ ‘ਸਮਾਰਟ ਫ਼ੋਨ’-ਵਿੱਤ ਮੰਤਰੀ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਸਮਾਰਟ ਫ਼ੋਨ ਦੇਣ ਦਾ ਵਾਅਦਾ ਕੀਤਾ ਸੀ, ਉਹ ਸਮਾਰਟ ਫ਼ੋਨ ਦੀਵਾਲੀ ਮੌਕੇ ਦਿੱਤੇ ਜਾਣਗੇ। ਇਹ ਐਲਾਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜ਼ੀ ਪੰਜਾਬ ਨਿਊਜ਼ ਟੀਵੀ ਚੈਨਲ ਵਲੋਂ ਕਰਵਾਏ ਗਏ ਪ੍ਰੋਗਰਾਮ 'ਪੰਜਾਬ ਵਾਰਤਾ' ਵਿਚ ਭਾਗ ਲੈਣ ਸਮੇਂ ਕੀਤਾ। ਇਸ ਮੌਕੇ ਮਨਪ੍ਰੀਤ ਨੇ ਕਿਹਾ ਕਿ ਜਿਨਾਂ ਛੋਟੇ ਕਿਸਾਨਾਂ ਸਿਰ ਦੋ ਲੱਖ ਤਕ ਦਾ ਕਰਜ਼ਾ ਹੈ ਉਨਾਂ ਦਾ ਕਰਜ਼ਾ ਸਰਕਾਰ ਮੁਆਫ਼ ਕਰਨ ਲਈ ਵਚਨਬੱਧ ਹੈ ਪਰ ਵੱਡੇ ਕਿਸਾਨਾਂ ਦੇ ਕਰਜ਼ੇ ਹਾਲ ਦੀ ਘੜੀ ਸਰਕਾਰ ਮੁਆਫ਼ ਕਰਨ ਦੇ ਸਮਰਥ ਨਹੀਂ ਹੈ।