• Home
  • ਬਹਿਬਲ ਕਲਾਂ ਗੋਲੀ ਕਾਂਡ :- ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਬਰਾੜ ਤੋਂ ਐਸ ਆਈ ਟੀ ਦੀ ਪੁੱਛਗਿੱਛ ਜਾਰੀ

ਬਹਿਬਲ ਕਲਾਂ ਗੋਲੀ ਕਾਂਡ :- ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਬਰਾੜ ਤੋਂ ਐਸ ਆਈ ਟੀ ਦੀ ਪੁੱਛਗਿੱਛ ਜਾਰੀ

ਚੰਡੀਗੜ੍ਹ : -ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਤੇ ਗੋਲੀ ਕਾਂਡ ਦੀ ਜਾਂਚ ਕਰ ਰਹੀ ਐੱਸ ਆਈ ਟੀ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਚ ਹਲਕਾ ਕੋਟਕਪੂਰਾ ਦੇ ਅਕਾਲੀ ਸਰਕਾਰ ਸਮੇਂ ਵਿਧਾਇਕ ਰਹੇ ਤੇ ਸੰਸਦੀ ਮਾਮਲਿਆਂ ਬਾਰੇ ਸਕੱਤਰ ਮਨਤਾਰ ਸਿੰਘ ਬਰਾੜ ਤੋਂ ਲਗਾਤਾਰ ਪੁੱਛ ਗਿੱਛ ਕੇ ਕੀਤੀ ਜਾ ਰਹੀ ਹੈ ।ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਮਨਤਾਰ ਸਿੰਘ ਬਰਾੜ ਤੋਂ ਐੱਸਆਈਟੀ ਦੇ ਅਧਿਕਾਰੀ ਕੁੰਵਰ  ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਪਿਛਲੇ ਚਾਰ ਘੰਟਿਆਂ ਤੋਂ ਫ਼ਰੀਦਕੋਟ ਵਿਖੇ ਹੀ ਪੁੱਛਗਿੱਛ ਕੀਤੀ ਜਾ ਰਹੀ ਹੈ ।