• Home
  • ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ ਨਹੀਂ ਰਹੇ

ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ ਨਹੀਂ ਰਹੇ

ਚੰਡੀਗੜ੍ਹ :- -ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ ਦੀ ਬੀਤੀ ਰਾਤ ਮੌਤ ਹੋ ਗਈ । ਗੋਬਿੰਦ ਸਿੰਘ ਕਾਂਝਲਾ 65 ਵਰ੍ਹਿਆਂ ਦੇ ਸਨ, ਅਤੇ ਉਹ 1997 ਚ ਅਕਾਲੀ ਸਰਕਾਰ ਵੇਲੇ ਮੰਤਰੀ ਵੀ ਰਹੇ ।
ਸ. ਕਾਂਝਲਾ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਉਹ ਪਿਛਲੇ ਦਿਨੀਂ ਪੀਜੀਆਈ ਵਿੱਚ ਵੀ ਜੇਰੇ ਇਲਾਜ ਰਹੇ ਹਨ ।
ਗੋਬਿੰਦ ਸਿੰਘ ਕਾਂਝਲਾ ਨੇ ਬੀਤੀ ਰਾਤ ਆਖਰੀ ਸਾਹ ਆਪਣੇ ਘਰ ਵਿਖੇ ਹੀ ਲਏ ।
ਗੋਬਿੰਦ ਸਿੰਘ ਕਾਂਝਲਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਕਾਝਲਾ ਜ਼ਿਲ੍ਹਾ ਸੰਗਰੂਰ ਵਿਖੇ ਅੱਜ ਬਾਅਦ ਦੁਪਹਿਰ 2 ਵਜੇ ਹੋਵੇਗਾ ।
ਗੋਬਿੰਦ ਸਿੰਘ ਕਾਂਝਲਾ ਦੀ ਮੌਤ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।