• Home
  • ਬਰਗਾੜੀ ਧਰਨੇ ਲਈ ਦਮਦਮੀ ਟਕਸਾਲ ਵੱਲੋਂ ਭੇਜਿਆ ਜਾ ਰਿਹਾ ਲੰਗਰ ! ਬਾਦਲਾਂ ਲਈ ਖਤਰੇ ਦੀ ਘੰਟੀ ਦੇ ਸੰਕੇਤ

ਬਰਗਾੜੀ ਧਰਨੇ ਲਈ ਦਮਦਮੀ ਟਕਸਾਲ ਵੱਲੋਂ ਭੇਜਿਆ ਜਾ ਰਿਹਾ ਲੰਗਰ ! ਬਾਦਲਾਂ ਲਈ ਖਤਰੇ ਦੀ ਘੰਟੀ ਦੇ ਸੰਕੇਤ

ਚੰਡੀਗੜ੍ਹ (ਖਬਰ ਵਾਲੇ ਬਿਊਰੋ )- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ  ਬੇਅਦਬੀ  ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਰਕਾਰ ਵਿਰੁੱਧ  ਬਰਗਾੜੀ ਚ ਰੋਸ ਧਰਨੇ  ਦੀ ਅਗਵਾਈ ਕਰਨ ਵਾਲੇ ਆਗੂ ਸੰਤ ਬਲਜੀਤ ਸਿੰਘ ਦਾਦੂਵਾਲ ,ਜਥੇਦਾਰ ਧਿਆਨ ਸਿੰਘ ਮੰਡ ਤੇ ਧਰਨਾਕਾਰੀਆਂ ਵਿਰੁੱਧ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਜ਼ਹਿਰ ਉਗਲਿਆ ਜਾ ਰਿਹਾ ਹੈ, ਇੱਥੋਂ ਤੱਕ ਉਨ੍ਹਾਂ ਨੂੰ ਆਈ ਐੱਸ ਆਈ ਦੇ ਏਜੰਟ ਤੱਕ ਵੀ ਕਹਿ ਦਿੱਤਾ ਗਿਆ ਹੈ ,ਪਰ ਦੂਜੇ ਪਾਸੇ ਅਕਾਲੀ ਦਲ ਦੇ ਖਾਤੇ ਚ ਸਮਝੇ ਜਾਣ ਵਾਲੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ  ਵੱਲੋਂ ਬਰਗਾੜੀ ਧਰਨੇ ਤੇ ਬੈਠੀ ਸੰਗਤ ਲਈ ਲੰਗਰ ਭੇਜਣਾ ਅਤੇ ਬਾਦਲਾਂ ਦੇ ਹੱਕ ਚ ਕੋਈ ਬਿਆਨ ਦੇਣ ਦੀ ਥਾਂ ਧਾਰੀ ਗਈ ਚੁੱਪੀ ਨੇ ਬਾਦਲਾਂ ਲਈ ਖਤਰੇ ਦੀ ਘੰਟੀ ਦੇ ਸੰਕੇਤ ਦੇ ਦਿੱਤੇ ਹਨ ।

ਪਰ ਇਸ ਸਮੇਂ ਖਬਰ ਵਾਾਲੇ ਡਾਟ ਕਾਮ ਵੱਲੋਂ ਦਮਦਮੀ ਟਕਸਾਲ ਨਾਲ ਜੁੜੇ ਕਈ ਆਗੂਆਂ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਆਪਣਾ ਨਾਮ ਨਾ ਛਾਪਣ ਦੀ ਸਰਤ ਤੇ ਦੱਸਿਆ ਕਿ ਦਮਦਮੀ ਟਕਸਾਲ ਨਾਲ ਜੁੜੇ ਹੋਏ ਬਹੁਤ ਸਾਰੇ ਲੋਕਾਂ ਚ  ਬੇਅਦਬੀ ਦੀਆਂ ਘਟਨਾਵਾਂ ਪ੍ਰਤੀ ਬਹੁਤ ਜ਼ਿਆਦਾ ਰੋਸ ਹੈ ਅਤੇ ਬਹੁਤ ਸਾਰੇ ਲੋਕ ਜਿਨ੍ਹਾਂ ਦਾ ਦਮਦਮੀ ਟਕਸਾਲ ਨਾਲ ਨਾਤਾ ਹੈ ਉਹ ਖੁਦ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਰਹੇ ਹਨ ।ਇਸ ਸਮੇਂ ਉਨ੍ਹਾਂ  ਇਹ ਵੀ ਸਪੱਸ਼ਟ ਕੀਤਾ ਕਿ ਦਮਦਮੀ ਟਕਸਾਲ ਸ਼ਹੀਦਾਂ ਦੀ ਜਥੇਬੰਦੀ ਹੈ ,ਇਸ ਲਈ ਦਮਦਮੀ ਟਕਸਾਲ ਵੱਲੋਂ ਬਰਗਾੜੀ ਵਿਖੇ ਦਿੱਤੇ ਜਾ ਰਹੇ ਰੋਸ ਧਰਨੇ ਨੂੰ ਪੂਰਨ ਸਮਰਥਨ ਹੈ ।

ਇਸ ਸਮੇਂ ਇੱਕ ਹੋਰ ਵੱਡੇ  ਖੁਲਾਸਾ ਉਨ੍ਹਾਂ  ਕਰਦਿਆਂ ਕਿਹਾ ਕਿ ਦਮਦਮੀ  ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਜੀ 8 ਜੂਨ ਨੂੰ ਬਰਗਾੜੀ ਧਰਨੇ ਚ ਖੁਦ ਸ਼ਾਮਿਲ ਹੋਏ ਸਨ ਅਤੇ ਉਸ ਦਿਨ ਤੋਂ ਹਰ ਐਤਵਾਰ ਨੂੰ ਦਮਦਮੀ ਟਕਸਾਲ ਵੱਲੋਂ ਬਰਗਾੜੀ ਵਿਖੇ ਧਰਨੇ ਤੇ ਪੁੱਜਦੀਆਂ ਸਿੱਖ  ਸੰਗਤਾਂ ਲਈ ਲੰਗਰ ਵੀ  ਭੇਜਿਆ ਜਾ ਰਿਹਾ ਹੈ।.

ਦੱਸਣਯੋਗ ਹੈ  ਕਿ ਸੋਸ਼ਲ ਮੀਡੀਆ ਤੇ ਦਮਦਮੀ ਟਕਸਾਲ  ਦੇ ਬੁਲਾਰੇ ਪ੍ਰੋਫੈਸਰ ਸਰਚਾਂਦ ਸਿੰਘ ਦੇ ਨਾਮ ਹੇਠ ਵੀ ਇੱਕ ਪ੍ਰੈੱਸ ਨੋਟ ਅਕਾਲੀ ਦਲ ਬਾਦਲ ਦੇ ਖਿਲਾਫ ਜਾਰੀ ਹੋਇਆ ਸੀ ,ਭਾਵੇਂ ਪ੍ਰੋਫੈਸਰ ਸਰਚਾਂਦ ਸਿੰਘ ਨੇ ਉਸ ਪ੍ਰੈੱਸ ਨੋਟ ਤੋਂ ਕਿਨਾਰਾ ਕਰਦਿਆਂ ਸਪੱਸ਼ਟੀਕਰਨ ਦੇ ਦਿੱਤਾ ਹੈ  । ਪਰ ਸੋਸ਼ਲ ਮੀਡੀਆ ਤੇ ਉਸ ਬਿਆਨ ਨੂੰ ਵੱਡੇ ਪੱਧਰ ਤੇ ਫੈਲਾਇਆ ਜਾ ਰਿਹਾ ਹੈ ।