• Home
  • ਸਵੱਛ ਸਰਵੇਖਣ ‘ਚ ਚੰਡੀਗੜ 11ਵੇਂ ਤੋਂ ਤੀਜੇ ਸਥਾਨ ‘ਤੇ ਪਹੁੰਚਿਆ

ਸਵੱਛ ਸਰਵੇਖਣ ‘ਚ ਚੰਡੀਗੜ 11ਵੇਂ ਤੋਂ ਤੀਜੇ ਸਥਾਨ ‘ਤੇ ਪਹੁੰਚਿਆ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ ਦਾ ਪ੍ਰਸ਼ਾਸਨ ਸਫਾਈ ਦੇ ਮਾਮਲੇ 'ਚ ਕੋਈ ਕਸਰ ਨਹੀਂ ਛੱਡ ਰਿਹਾ ਤੇ ਹੁਣੇ ਹੁਣੇ ਹੋਏ ਸਵੱਛ ਸਰਵੇਖਣ 'ਚ ਚੰਡੀਗੜ ਨੇ ਛਲਾਂਗ ਮਾਰ ਕੇ ਤੀਜਾ ਸਥਾਨ ਮੱਲ ਲਿਆ ਹੈ। ਸਾਲ 2017 'ਚ ਚੰਡੀਗੜ ਦਾ 11ਵਾਂ ਸਥਾਨ ਸੀ।
ਇਸ ਤੋਂ ਪਹਿਲਾਂ ਤੀਜੇ ਸਥਾਨ 'ਤੇ ਵਿਸ਼ਾਖਾਪਟਨਮ ਸੀ ਜਿਹੜਾ ਹੁਣ ਰਿਸਕ ਕੇ 7ਵੇਂ ਸਥਾਨ 'ਤੇ ਚਲਾ ਗਿਆ ਹੈ।
ਸਫਾਈ ਦੇ ਮਾਮਲੇ 'ਚ ਦਿੱਲੀ ਨੇ ਵੀ ਕਾਫੀ ਤਰੱਕੀ ਕੀਤੀ ਹੈ ਜਿਸ ਦਾ ਇਸ ਸਰਵੇ 'ਚ ਚੌਥਾ ਸਥਾਨ ਆਇਆ ਹੈ। ਚੰਡੀਗੜ ਤੋਂ ਅੱਗੇ ਹੁਣ ਇੰਦੌਰ ਤੇ ਭੋਪਾਲ ਹਨ।