• Home
  • ਪੁਲਿਸ ਦੀ ਦਾਲ ਕਾਲੀ:-ਸਨੀ ਇਨਕਲੇਵ ਦੇ ਮਾਲਕ ਤੇ ਖ਼ੁਦਕੁਸ਼ੀ ਦਾ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਚਲਾਨ ਪੇਸ਼ ਕਿਉਂ ਨਹੀਂ ?ਪੀੜਤਾਂ ਨੇ ਕੀਤੀ ਪ੍ਰੈੱਸ ਕਾਨਫਰੰਸ

ਪੁਲਿਸ ਦੀ ਦਾਲ ਕਾਲੀ:-ਸਨੀ ਇਨਕਲੇਵ ਦੇ ਮਾਲਕ ਤੇ ਖ਼ੁਦਕੁਸ਼ੀ ਦਾ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਚਲਾਨ ਪੇਸ਼ ਕਿਉਂ ਨਹੀਂ ?ਪੀੜਤਾਂ ਨੇ ਕੀਤੀ ਪ੍ਰੈੱਸ ਕਾਨਫਰੰਸ

ਚੰਡੀਗੜ੍ਹ : ਅੱਜ ਸਥਾਨਕ ਪ੍ਰੈੱਸ ਕਲੱਬ ਚ ਖਰੜ ਪੁਲਸ ਤੇ ਗੰਭੀਰ ਦੋਸ਼ ਲੱਗੇ ਹਨ ।ਮਾਮਲਾ ਇਹ ਹੈ ਕਿ ਮੁਹਾਲੀ ਦੇ ਵੱਡੇ ਪ੍ਰਾਪਰਟੀ ਕਾਰੋਬਾਰੀ ਜੋ ਸਨੀ ਇਨਕਲੇਵ ਦੇ ਮਾਲਕ ਹਨ ਉੱਤੇ ਖ਼ੁਦਕੁਸ਼ੀ ਮਾਮਲੇ ਤਹਿਤ ਮੁਕੱਦਮਾ ਦਰਜ ਹੋਇਆ ਸੀ । ਪਰ ਪੁਲਿਸ ਵੱਲੋਂ ਅਜੇ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ । ਦੱਸਣਯੋਗ ਹੈ ਕਿ ਸਵਾ ਤਿੰਨ ਸਾਲ ਪਹਿਲਾਂ ਖਰੜ ਦੀਆਂ ਕਚਹਿਰੀਆਂ ਵਿੱਚ ਕਰਮ ਸਿੰਘ ਨਾਂ ਦੇ ਵਿਅਕਤੀ ਨੇ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ ਸੀ ਅਤੇ ਖੁਦਕੁਸ਼ੀ ਨੋਟ ਵਿੱਚ ਉਨ੍ਹਾਂ ਸਣੇ ਇਨਕਲੇਵ ਦੇ ਮਾਲਕ ਜੇ ਐੱਸ ਬਾਜਵਾ ਖਿਲਾਫ ਦੋਸ਼ ਲਗਾਏ ਸਨ,। ਖਰੜ ਪੁਲਿਸ ਨੇ ਸਬੰਧਤ ਧਰਾਵਾਂ ਤਹਿਤ ਮੁਕੱਦਮਾ ਤਾਂ ਦਰਜ ਕਰ ਲਿਆ ਸੀ। ਪਰ ਹੁਣ ਕੋਰਟ ਵਿਚ ਚਲਾਨ ਨਹੀਂ ਪੇਸ਼ ਕੀਤਾ ਜਾ ਰਿਹਾ। ਕਰਮ ਸਿੰਘ ਦੇ ਪੁੱਤਰ ਅਰਵਿੰਦਰ ਸਿੰਘ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਜਰਨੈਲ ਸਿੰਘ ਬਾਜਵਾ ਨੇ ਉਨ੍ਹਾਂ ਤੇ ਪੁਲਸ ਤੋਂ ਪਵਾ ਕੇ ਸਮਝੌਤਾ ਕਰਾਇਆ ਸੀ ,ਪਰ ਸਮਝੌਤੇ ਤਹਿਤ ਜੋ ਪੈਸੇ ਦੇਣੇ ਸਨ ਉਸ ਤੋਂ ਉਹ ਮੁੱਕਰ ਗਏ ਹਨ ।ਪੀੜਤ ਧਿਰ ਨੇ ਦੱਸਿਆ ਉਨ੍ਹਾਂ ਦੇ ਪਿਤਾ ਨੇ 80 ਲੱਖ ਰੁਪਏ ਤਾਂ ਬਾਜਵਾ ਤੋਂ ਨਕਦ ਲੈਣੇ ਸਨ ਅਤੇ ਪੈਂਤੀ ਲੱਖ ਰੁਪਏ ਦੀ ਮਸ਼ੀਨਰੀ ਬਾਜਵਾ ਨੇ ਖਰਾਬ ਕਰ ਦਿੱਤੀ । ਇਸੇ ਕਾਰਨ ਦੁਖੀ ਹੋ ਕੇ ਉਸ ਦੇ ਪਿਤਾ ਨੇ ਖੁਦਕੁਸ਼ੀ ਕੀਤੀ ਸੀ।ਪੀੜਤ ਪਰਿਵਾਰ ਨੇ ਸਾਫ਼ ਸ਼ਬਦਾਂ ਚ ਕਿਹਾ ਕਿ ਦੱਸਿਆ ਕਿ ਖਰੜ ਪੁਲੀਸ ਜਰਨੈਲ ਸਿੰਘ ਬਾਜਵਾ ਨਾਲ ਮਿਲੀ ਹੋਈ ਹੈ ਜਿਸ ਕਾਰਨ ਅਦਾਲਤ ਵਿੱਚ ਵਿੱਚ ਚਲਾਨ ਪੇਸ਼ ਨਹੀਂ ਕਰ ਰਹੀ ।  ਇਸ ਸਮੇਂ ਪੀੜਤ ਪਰਿਵਾਰ ਦੀ ਮਦਦ ਤੇ ਆਏ ਆਰ ਟੀ ਆਈ ਕਾਰਕੁੰਨ ਪ੍ਰਦੀਪ ਸ਼ਰਮਾ ਨੇਤ ਕਿਹਾ ਕਿ ਵੱਡੇ ਬਿਲਡਰ ਪੁੱਡਾ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਪੰਚਾਇਤੀ ਜ਼ਮੀਨਾਂ ਵੀ ਕਬਜ਼ੇ ਕਰਦੇ ਹਨ ਅਤੇ ਲੋਕਾਂ ਨਾਲ ਵੀ ਧੋਖਾ ਧੜੀ ਕਰਦੇ ਹਨ। ਉਨ੍ਹਾਂ ਕਿਹਾ ਕਿ ਕਰਮ ਸਿੰਘ ਦੀ ਖ਼ੁਦਕੁਸ਼ੀ ਮਾਮਲੇ ਬਾਰੇ ਉਹ ਹਾਈਕੋਰਟ ਦਾ ਵੀ ਰੁੱਖ ਕਰਨਗੇ। ਖੁਦਕੁਸ਼ੀ ਦੇ ਇਸ ਮਾਮਲੇ ਬਾਰੇ ਭਾਵੇਂ ਅਦਾਲਤ ਨੇ ਫੈਸਲਾ ਸੁਣਾਉਣਾ ਹੈ ,ਪਰ ਉਸ ਤੋਂ ਪਹਿਲਾਂ ਪੁਲਸ ਨੇ ਵੀ ਆਪਣੀ ਬਣਦੀ ਕਾਰਵਾਈ ਕਰਨੀ ਹੁੰਦੀ ਹੈ । ਪਰ ਇਸ ਕੇਸ ਵਿੱਚ ਪੁਲਿਸ ਸ਼ਰੇਆਮ ਪੱਖਪਾਤ ਕਰ ਰਹੀ ਹੈ ਜਿਸ ਕਾਰਨ ਪੀੜਤ ਧਿਰ ਨੂੰ ਇਨਸਾਫ ਮਿਲਣ ਵਿਚ ਦੇਰੀ ਹੋ ਰਹੀ ਹੈ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੀੜਤ ਧਿਰ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਕੇ ਹੀ ਕੀ ਇਨਸਾਫ ਮਿਲੇਗਾ।

ਦੂਜੇ ਪਾਸੇ ਸਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਨਾਲ ਸੰਪਰਕ ਕਰਨ ਤੇ ਉਨ੍ਹਾਂ ਸਾਰੇ ਇਲਜ਼ਾਮਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਮੈਂ ਇਸ ਪਰਿਵਾਰ ਨੂੰ ਰੁਜ਼ਗਾਰ ਦਿੱਤਾ ਸੀ ,ਪਰ ਹੁਣ ਸਾਰੇ ਬਲੈਕ ਮੇਲਰ ਇਕੱਠੇ ਹੋ ਕੇ ਮੈਨੂੰ ਬਲੈਕਮੇਲ ਕਰਨ ਲੱਗੇ ਹੋਏ ਹਨ ।