• Home
  • ਤੇਲ ਭਰਨ ਵੇਲੇ ਹਵਾ ‘ਚ ਹੀ ਟਕਰਾਏ ਦੋ ਅਮਰੀਕੀ ਜਹਾਜ਼-ਛੇ ਫੌਜੀ ਲਾਪਤਾ

ਤੇਲ ਭਰਨ ਵੇਲੇ ਹਵਾ ‘ਚ ਹੀ ਟਕਰਾਏ ਦੋ ਅਮਰੀਕੀ ਜਹਾਜ਼-ਛੇ ਫੌਜੀ ਲਾਪਤਾ

ਟੋਕੀਉ: ਜਪਾਨ ਦੇ ਇੱਕ ਤਟ 'ਤੇ ਤੇਲ ਭਰਨ ਵੇਲੇ ਦੋ ਅਮਰੀਕੀ ਲੜਾਕੂ ਜਹਾਜ਼ ਹਵਾ ਵਿੱਚ ਹੀ ਟਕਰਾ ਗਏ ਤੇ ਜਿਸ ਕਾਰਨ ਛੇ ਸੈਨਿਕ ਲਾਪਤਾ ਹੋ ਗਏ। ਜਹਾਜ਼ਾਂ ਦੇ ਟਕਰਾਉਣ ਤੋਂ ਬਾਅਦ ਦੋਹਾਂ ਨੂੰ ਅੱਗ ਲੱਗ ਗਈ ਪਰ ਅਜੇ ਤਕ ਕੋਈ ਅਜਿਹੀ ਖ਼ਬਰ ਨਹੀਂ ਹੈ ਕਿ ਫੌਜੀਆਂ ਦੀ ਮੌਤ ਹੋ ਗਈ ਹੈ।
ਇਹ ਹਾਦਸਾ ਜਪਾਨ ਦੇ ਤਟ ਤੋਂ ਕਰੀਬ 300 ਕਿਲੋਮੀਟਰ ਦੂਰ ਵਾਪਰਿਆ। ਭਾਵੇਂ ਇੱਕ ਫਾਇਰਮੈਨ ਨੂੰ ਬਚਾ ਲਿਆ ਗਿਆ ਹੈ ਪਰ ਬਾਕੀਆਂ ਦੀ ਤਲਾਸ਼ ਲਈ 4 ਏਅਰ ਕਰਾਫਟ ਭੇਜੇ ਗਏ ਹਨ।