• Home
  • ਸੁਖਬੀਰ ਦੇ “ਟਾਵਰਾਂ “ਦੀ ਜਾਂਚ ਕਰਨਗੇ ਸੁੱਖੀ ਰੰਧਾਵਾ.! ਕਮੇਟੀ ਗਠਿਤ

ਸੁਖਬੀਰ ਦੇ “ਟਾਵਰਾਂ “ਦੀ ਜਾਂਚ ਕਰਨਗੇ ਸੁੱਖੀ ਰੰਧਾਵਾ.! ਕਮੇਟੀ ਗਠਿਤ

 ਚੰਡੀਗੜ੍ਹ, (ਖ਼ਬਰ ਵਾਲੇ ਬਿਊਰੋ)।  ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਭਾਵੇਂ ਆਪਣੇ ਜੇਲ੍ਹ ਵਿਭਾਗ ਵਿੱਚ ਟਾਵਰ ਲਗਵਾਉਣ ਵਿੱਚ ਅਸਫ਼ਲ ਸਾਬਤ ਹੋਏ ਹਨ ,ਪਰ ਸੁਖਬੀਰ ਬਾਦਲ ਦੇ ਟਾਵਰ ਜਰੂਰ ਚੈਕ ਕਰਨਗੇ, ਜਿਨ੍ਹਾਂ ਟਾਵਰਾ ਨੂੰ ਮੁੱਖ ਗਵਾਹ ਬਣਾਉਂਦੇ ਹੋਏ ਸੁਖਬੀਰ ਬਾਦਲ ਨੇ ਵਿਧਾਨ ਸਭਾ ਵਿੱਚ ਦਾਅਵਾ ਕੀਤਾ ਸੀ ਕਿ ਜਸਟਿਸ ਰਣਜੀਤ ਸਿੰਘ ਅਤੇ ਸੁਖਪਾਲ ਖਹਿਰਾ ਸਣੇ ਕਈ ਹੋਰਣਾ ਦੀਆਂ ਮੀਟਿੰਗਾਂ ਹੋਈਆ ਹਨ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਵੀਰਵਾਰ ਨੂੰ ਉਸ ਕਮੇਟੀ ਦੇ ਗਠਨ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ, ਜਿਹਦੀ ਨੀਂਹ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਰੱਖੀ ਗਈ ਸੀ।
ਵੀਰਵਾਰ ਨੂੰ ਰਾਣਾ ਕੇ.ਪੀ. ਸਿੰਘ ਵਲੋਂ ਕਮੇਟੀ ਦਾ ਗਠਨ ਕਰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੇਅਰਮੈਨ ਅਤੇ ਵਿਧਾਇਕ ਕੁਲਤਾਰ ਸੰਧਵਾ, ਅਮਿਤ ਵਿਜ, ਕੁਲਦੀਪ ਵੈਦ ਅਤੇ ਦਿਲਰਾਜ ਭੂੰਦੜ ਨੂੰ ਮੈਂਬਰ ਬਣਾਇਆ ਗਿਆ ਹੈ। ਇਹ ਕਮੇਟੀ ਅਗਲੇ 60 ਦਿਨਾਂ ਵਿੱਚ ਸਾਰੇ ਮਾਮਲੇ ਦੀ ਰਿਪੋਰਟ ਤਿਆਰ ਕਰਦੇ ਹੋਏ ਪੇਸ਼ ਕਰੇਗੀ। ਜਿਸ ਵਿੱਚ ਉਨ੍ਹਾਂ ਟਾਵਰਾ ਅਤੇ ਮੋਬਾਇਲ ਫੋਨ ਦੀ ਲੋਕੇਸ਼ਨ ਦੀ ਚੈਕਿੰਗ ਕਰਦੇ ਹੋਏ ਸੱਚ ਝੂਠ ਦਾ ਪਤਾ ਲਗਾਇਆ ਜਾਏਗਾ।