• Home
  • ਅਕਾਲੀ ਦਲ ਦੇ ਸਾਬਕਾ ਮੰਤਰੀ ਕਾਂਝਲਾ ਦਾ ਪੁੱਤਰ ਕਾਂਗਰਸੀ ਆਗੂ ਕੇਵਲ ਢਿੱਲੋਂ ਦੇ ਬੇੜੇ ਚ ਹੋਇਆ

ਅਕਾਲੀ ਦਲ ਦੇ ਸਾਬਕਾ ਮੰਤਰੀ ਕਾਂਝਲਾ ਦਾ ਪੁੱਤਰ ਕਾਂਗਰਸੀ ਆਗੂ ਕੇਵਲ ਢਿੱਲੋਂ ਦੇ ਬੇੜੇ ਚ ਹੋਇਆ

-ਐਚ.ਐੱਸ ਸ਼ੱਮੀ _
ਸੰਗਰੂਰ 25 ਮਾਰਚ :ਜਿਵੇਂ ਜਿਵੇਂ ਚੋਣਾਂ ਦਾ ਮੌਸਮ ਨੇੜੇ ਆਉਂਦਾ ਜਾ ਰਿਹਾ ਹੈ, ਉਵੇਂ ਹੀ ਪਾਰਟੀਆਂ ਵਿਚ ਦਲ ਬਦਲੀਆਂ ਦਾ ਮਾਹੌਲ ਪੈਦਾ ਹੋ ਗਿਆ ਹੈ । ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸਵ ਗੋਬਿੰਦ ਸਿੰਘ ਕਾਂਝਲਾ ਦੇ ਸਪੁੱਤਰ ਅਮਨਦੀਪ ਸਿੰਘ ਕਾਂਝਲਾ ਆਪਣੇ ਸਾਥੀਆਂ ਸਮੇਤ ਸੰਗਰੂਰ ਦੇ ਸੰਭਾਵਿਤ ਉਮੀਦਵਾਰ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਹੋ ਗਏ।
ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਤੋਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੁੰਦੀ ਰਹੀ ਹੈ। ਇਸੇ ਕਰਕੇ ਲੋਕ ਵੱਡੇ ਪੱਧਰ ਤੇ ਸਾਡੀ ਸਰਕਾਰ ਨਾਲ ਜੁੜ ਰਹੇ ਹਨ। ਉਹਨਾਂ ਕਿਹਾ ਕਿ ਪਾਰਟੀ ਅੰਦਰ ਸ਼ਾਮਿਲ ਹੋਣ ਵਾਲੇ ਸਾਰੇ ਆਗੂਆਂ ਨੂੰ ਪਾਰਟੀ ਅੰਦਰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਅੱਗੇ ਗੱਲਬਾਤ ਕਰਦਿਆਂ ਢਿੱਲੋਂ ਜੀ ਨੇ ਕਿਹਾ ਕਿ ਕਾਂਝਲਾ ਪਰਿਵਾਰ ਦੇ ਜੁੜਨ ਨਾਲ ਪਾਰਟੀ ਨੂੰ ਅਗਾਂਹ ਲਈ ਹੋਰ ਬਲ ਮਿਲੇਗਾ
ਇਸ ਮੌਕੇ ਅਮਨਦੀਪ ਸਿੰਘ ਕਾਂਝਲਾ ਜੀ ਨੇ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਨੀਤੀਆਂ ਨੂੰ ਵੇਖਦੇ ਹੋਏ ਅਤੇ ਸੰਗਰੂਰ ਤੋਂ ਸੰਭਾਵਿਤ ਉਮੀਦਵਾਰ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਮਨ ਬਣਾਇਆ ਹੈ ਉਹਨਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦੇ ਪੰਜਾਬ ਵਿਚ ਲਹਿਰ ਹੈ ਤੇ ਉਹ ਸਾਰੀਆਂ ਲੋਕ ਸਭ ਸੀਟਾਂ ਤੇ ਵੱਡੀ ਫਤਿਹ ਹਾਸਲ ਕਰੇਗੀ
ਇਸ ਉਪਰੰਤ ਕੇਵਲ ਢਿੱਲੋਂ ਨੇ ਕਿਹਾ ਕਿ ਲੋਕਾਂ ਵੱਲੋਂ ਮਿਲ ਰਹੇ ਅਥਾਹ ਪਿਆਰ ਅਤੇ ਸਮਰਥਨ ਸਦਕਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਮਿਸ਼ਨ 13 ਦੇ ਤਹਿਤ ਪੰਜਾਬ ਦੀਆਂ ਸਾਰੀਆਂ ਸੀਟਾਂ ਤੋਂ ਜਿੱਤ ਪ੍ਰਾਪਤ ਕਰੇਗੀ ਅਤੇ ਸ਼੍ਰੀ ਰਾਹੁਲ ਗਾਂਧੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ।
ਇਸ ਮੌਕੇ ਅਮਨਦੀਪ ਸਿੰਘ , ਜਸਵਿੰਦਰ ਸਿੰਘ , ਗੁਰਲਾਲ ਸਿੰਘ , ਗੁਰਦੀਪ ਸਿੰਘ , ਰਾਜਵਿੰਦਰ ਸਿੰਘ , ਬਲਵੰਤ ਸਿੰਘ , ਸੋਹਣ ਸਿੰਘ , ਜਸਵੀਰ ਸਿੰਘ , ਕਰਮਜੀਤ ਸਿੰਘ ਅਤੇ ਗੁਰਜੀਤ ਸਿੰਘ ਸ਼ਾਮਿਲ ਹੋਏ