• Home
  • ਬਾਇਓਮਾਸ ਆਧਾਰਤ ਪਲਾਟਾਂ ਤੋਂ ਬਿਜਲੀ ਉਤਪਾਦਨ ਕਰਨ ਲਈ ਪੰਜਾਬ ਦੇ ਉਪਰਾਲੇ ਜਾਰੀ

ਬਾਇਓਮਾਸ ਆਧਾਰਤ ਪਲਾਟਾਂ ਤੋਂ ਬਿਜਲੀ ਉਤਪਾਦਨ ਕਰਨ ਲਈ ਪੰਜਾਬ ਦੇ ਉਪਰਾਲੇ ਜਾਰੀ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਭਾਰਤ ਸਰਕਾਰ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਵੱਲੋਂ ਗਰੇਟਰ ਨੋਇਡਾ ਵਿਖੇ ਕਰਵਾਏ ਗਏ ਨਵੀਂ ਅਤੇ ਨਵਿਆਉਣਯੋਗ ਊਰਜਾ ਨਿਵੇਸ਼ ਬਾਰੇ ਵਿਸ਼ਵ ਪੱਧਰੀ ਮੀਟਿੰਗ ਅਤੇ ਐਕਸਪੋ (ਆਰ.ਈ.ਇਨਵੈਸਟ 2018) ਦੇ ਅੰਤਿਮ ਦਿਨ ਪੰਜਾਬ ਵੱਲੋਂ ਬਾਇਓ ਇਥੇਨੋਲ/ਬਾਇਓ ਸੀ.ਐਨ.ਜੀ. ਪੰਜਾਬ ਵਿੱਚ ਸ਼ੁਰੂ ਹੋ ਰਹੇ ਪ੍ਰਦੂਸ਼ਣ ਰਹਿਤ ਊਰਜਾ ਦੇ ਨਵੇਂ ਦੌਰ ਦੀ ਤਕਨੀਕ ਸਬੰਧੀ ਪ੍ਰਭਾਵਸ਼ਾਲੀ ਸੈਸ਼ਨ ਕਰਵਾਇਆ ਗਿਆ। ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਆਰ.ਈ. ਇਨਵੈਸਟ ਨੇ ਰਾਜ ਵਿੱਚ ਨਵਿਆਉਣਯੋਗ ਊਰਜਾ ਸੰਭਵਾਨਾਵਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਇਕ ਮੰਚ ਮੁਹੱਈਆ ਕਰਵਾਇਆ ਹੈ, ਜਿਸ ਰਾਹੀਂ ਦੇਸੀ ਅਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕੀਤਾ ਜਾ ਸਕਦਾ ਹੈ।।
ਇਸ ਤਿੰਨ ਦਿਨਾ ਕਾਨਫ਼ਰੰਸ ਦੌਰਾਨ ਨਵਿਆਉਣਯੋਗ ਊਰਜਾ, ਕਲੀਨ ਤਕਨਾਲੋਜੀ ਅਤੇ ਭਵਿੱਖੀ ਊਰਜਾ ਸੰਭਾਵਨਾਵਾਂ ਬਾਰੇ ਵਿਚਾਰ ਚਰਚਾ ਤੋਂ ਇਲਾਵਾ ਨਵਿਆਉਣਯੋਗ ਊਰਜਾ ਸਬੰਧੀ ਨਵੇਂ ਵਿਕਸਤ ਕੀਤੇ ਗਏ ਸਾਜ਼ੋ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਪੰਜਾਬ ਵੱਲੋਂ ਕਰਵਾਏ ਗਏ ਸੈਸ਼ਨ ਦੀ ਪ੍ਰਧਾਨਗੀ ਸ੍ਰੀ ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ ਨਵੀਂ ਅਤੇ ਨਵਿਆਉਣਯੋਗ ਊਰਜਾ ਨੇ ਕੀਤੀ।। ਉਨਾਂ ਨਾਲ ਅਮਨਦੀਪ ਡੁਸਾ ਸਾਬਕਾ ਸਲਾਹਕਾਰ ਐਮ.ਐਨ.ਆਰ.ਈ. ਭਾਰਤ ਸਰਕਾਰ ਵੀ ਹਾਜ਼ਰ ਸਨ।।
ਇਸ ਮੌਕੇ ਸ੍ਰੀ ਤਿਵਾੜੀ ਨੇ ਪੰਜਾਬ ਸਰਕਾਰ ਵੱਲੋਂ ਸਾਫ਼ ਸੁਥਰੀ ਅਤੇ ਪ੍ਰਦੂਸ਼ਣ ਰਹਿਤ ਊਰਜਾ ਤਿਆਰ ਕਰਨ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਪ੍ਰੈਜਨਟੇਸ਼ਨ ਪੇਸ਼ ਕੀਤੀ। ਇਸ ਵਿੱਚ ਵਿਸ਼ੇਸ਼ ਤਵੱਜੋ ਭਵਿੱਖ ਵਿੱਚ ਘੱਟ ਕਾਰਬਨ ਪੈਦਾ ਕਰਨ ਵਾਲੀ ਬਾਇਉ ਇਥੇਨੋਲ/ਬਾਇਓ ਸੀ.ਐਨ.ਜੀ. ਦੇ ਬਦਲਾਅ ਨੂੰ ਦਿੱਤੀ ਗਈ।
ਸ੍ਰੀ ਤਿਵਾੜੀ ਨੇ ਰਾਜ ਦੀ ਐਨ.ਆਰ.ਐਸ.ਈ. ਪਾਲਿਸੀ ਸਦਕੇ ਸਾਲ 2022 ਤੱਕ ਪੰਜਾਬ ਵਿੱਚ ਬਾਇਓਮਾਸ ਆਧਾਰਤ ਪਲਾਂਟਾਂ ਅਤੇ ਕੋ-ਜਨਰੇਸ਼ਨ ਰਾਹੀਂ 1100 ਮੈਗਾਵਾਟ ਬਿਜਲੀ ਦੀ ਪੈਦਾਵਾਰ ਹੋ ਜਾਵੇਗੀ।। ਅਗਸਤ 2018 ਤੱਕ ਰਾਜ ਵਿੱਚ ਗੈਰ ਸੋਲਰ ਨਵਿਆਉਣਯੋਗ ਊਰਜਾ ਰਾਹੀਂ 673 ਮੈਗਾਵਾਟ ਊਰਜਾ ਦੀ ਪੈਦਾਵਾਰ ਹੋਈ ਹੈ।। ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਨਵੀਂ ਅਤੇ ਨਵਿਆਉਣਯੋਗ, ਸੋਲਰ ਊਰਜਾ ਦੇ ਖੇਤਰ ਵਿੱਚ ਨਿਵੇਸ਼ ਕਰਨ ਦੇ ਇਛੁਕਾਂ ਨੂੰ ਕਈ ਰਾਹਤਾਂ ਦਿੱਤੀਆਂ ਗਈਆਂ ਹਨ, ਜਿਨਾਂ ਵਿੱਚ ਜ਼ਮੀਨ ਦੀ ਰਜਿਸਟਰੀ/ਲੀਜ ਡੀਡ ਉਤੇ ਲੱਗਣ ਵਾਲੀ ਅਸ਼ਟਾਮ ਡਿਊਟੀ/ਫੀਸ ਤੋਂ 100 ਫੀਸਦੀ ਛੋਟ ਦਿੱਤੀ ਹੈ।। ਇਸ ਤੋਂ ਇਲਾਵਾ ਜ਼ਮੀਨ ਦੀ ਸੀ.ਐਲ.ਯੂ. ਅਤੇ ਈ.ਡੀ.ਸੀ. ਉਤੇ ਲੱਗਣ ਵਾਲੀ ਫੀਸ ਤੋਂ 100 ਫ਼ੀਸਦੀ ਛੋਟ, ਬਿਜਲੀ ਖਰਚ 'ਤੇ ਲੱਗਣ ਵਾਲੇ ਸਰਚਾਰਜ ਤੋਂ 100 ਫ਼ੀਸਦੀ ਛੋਟ ਦਿੱਤੀ ਗਈ ਹੈ।।