• Home
  • ਨਿਊਜ਼ੀਲੈਂਡ ਦੇ ਟੋਈ ਓਹੋਮਾਈ ਅਤੇ ਸੀਜੀਸੀ ਲਾਂਡਰਾਂ ਦਰਮਿਆਨ ‘ਐਮਓਯੂ’ ‘ਤੇ ਦਸਤਖ਼ਤ

ਨਿਊਜ਼ੀਲੈਂਡ ਦੇ ਟੋਈ ਓਹੋਮਾਈ ਅਤੇ ਸੀਜੀਸੀ ਲਾਂਡਰਾਂ ਦਰਮਿਆਨ ‘ਐਮਓਯੂ’ ‘ਤੇ ਦਸਤਖ਼ਤ

]ਚੰਡੀਗਡ :ਆਪਣੀ ਹਿੱਸੇਦਾਰੀ ਨੂੰ ਨਵੀਆਂ ਉਚਾਈਆਂ 'ਤੇ ਲਿਜਾਂਦਿਆਂ ਅੱਜ ਚੰਡੀਗਡ ਗਰੁੱਪ ਆਫ਼ ਕਾਲਜਜ਼, ਲਾਂਡਰਾਂ ਅਤੇ ਨਿਊਜ਼ੀਲੈਂਡ ਦੇ ਟੋਈ ਓਹੋਮਾਈ ਇੰਸਟੀਚਿਊਟ ਆਫ਼ ਟੈਕਨਾਲੌਜੀ ਦਰਮਿਆਨ ਮੈਮੋਰੰਡਮ ਆਫ਼ ਅੰਡਰਸਟੈਂਡਿੰਗ (ਐਮਓਯੂ) 'ਤੇ ਦਸਤਖ਼ਤ ਕੀਤੇ ਗਏ। ਟੋਈ ਓਹੋਮਾਈ ਨਿਊਜ਼ੀਲੈਂਡ ਦਾ ਉਹ ਅਦਾਰਾ ਹੈ, ਜਿੱਥੇ ਵੱਖ-ਵੱਖ ਤਰਾਂ ਦੇ 240 ਪ੍ਰੋਗਰਾਮ ਕਰਵਾਏ ਜਾਂਦੇ ਹਨ ਤੇ ਕਰੀਬ 14 ਹਜ਼ਾਰ ਵਿਦਿਆਰਥੀ ਇੱਥੇ ਪੜਾਈ ਕਰ ਰਹੇ ਹਨ।
ਦੋਵੇਂ ਅਦਾਰਿਆਂ ਦਰਮਿਆਨ ਹੋਇਆ ਇਹ ਮੈਮੋਰੰਡਮ ਸੀਸੀਜੀ ਲਾਂਡਰਾਂ ਦੇ ਵਿਦਿਆਰਥੀਆਂ ਲਈ ਕ੍ਰੈਡਿਟ ਟ੍ਰਾਂਸਫ਼ਰ ਪ੍ਰੋਗਰਾਮ ਲੈ ਕੇ ਆਉਣ ਵੱਲ ਇੱਕ ਅਹਿਮ ਕਦਮ ਹੈ, ਜਿਸ ਨਾਲ ਇੱਥੋਂ ਦੇ ਬੱਚਿਆਂ ਨੂੰ ਨਿਊਜ਼ੀਲੈਂਡ ਵਿੱਚ ਜਾ ਕੇ ਪੜਾਈ ਅਤੇ ਕੰਮ ਕਰਨ ਦੇ ਬਹੁਤ ਮੌਕੇ ਪ੍ਰਦਾਨ ਕੀਤੇ ਜਾ ਸਕਣਗੇ। ਇਸ ਤੋਂ ਇਲਾਵਾ ਇਹ ਸਮਝੌਤਾ ਸੀਜੀਸੀ ਦੇ ਵਿਦਿਆਰਥੀਆਂ ਅਤੇ ਫੈਕਿਲਟੀ ਮੈਂਬਰਾਂ ਨੂੰ ਵਿਸ਼ਵ ਪੱਧਰ 'ਤੇ ਸੰਯੁਕਤ ਰਿਸਰਚ ਵਿੱਚ ਹਿੱਸਾ ਲੈਣ ਦੇ ਮੌਕੇ ਪੈਦਾ ਕਰੇਗਾ। ਇਸ ਦੇ ਨਾਲ ਹੀ ਸੀਜੀਸੀ ਦੇ ਵਿਦਿਆਰਥੀ ਜਿੱਥੇ ਆਪਣੀ ਡਿਗਰੀ ਵਿਦੇਸ਼ ਵਿੱਚ ਜਾ ਕੇ ਪੂਰੀ ਕਰ ਸਕਣ ਵਿੱਚ ਸਮਰਥ ਹੋਣਗੇ, ਉੱਥੇ ਹੀ ਉਹ ਤਿੰਨ ਸਾਲ ਦਾ ਪੋਸਟ ਸਟੱਡੀ ਵੀਜ਼ਾ ਵੀ ਪ੍ਰਾਪਤ ਕਰ ਸਕਣਗੇ, ਜੋ ਉਨਾਂ ਲਈ ਇੰਡਸਟਰੀ ਵਿੱਚ ਮਹਾਰਤ ਹਾਸਲ ਕਰਨ ਵਿੱਚ ਸਹਾਈ ਹੋਵੇਗਾ।
ਸੀਜੀਸੀ ਲਾਂਡਰਾਂ 'ਚ 'ਮੈਮੋਰੰਡਮ ਆਫ਼ ਅੰਡਰਸਟੈਂਡਿੰਗ' 'ਤੇ ਦਸਤਖ਼ਤ ਕਰਨ ਮੌਕੇ ਟੋਈ ਓਹੋਮਈ ਦੇ ਕੌਮਾਂਤਰੀ ਮੁਖੀ ਸ੍ਰੀ ਪੀਟਰ ਰਿਚਰਡਸਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜਾਈ ਤੋਂ ਬਾਅਦ ਮਿਲਣ ਵਾਲਾ ਤਿੰਨ ਦਾ ਵਰਕ ਵੀਜ਼ਾ ਕਾਫ਼ੀ ਮਹੱਤਵਪੂਰਨ ਸਾਬਤ ਹੋਵੇਗਾ, ਜਿਸ ਦੀ ਸਹਾਇਤਾ ਨਾਲ ਉਹ ਆਪਣੇ ਆਪ ਨੂੰ ਨਿਊਜ਼ੀਲੈਂਡ ਦੇ ਹਾਲਾਤਾਂ ਦੇ ਅਨੁਕੂਲ ਬਣਾ ਸਕਣਗੇ। ਇਸ ਤੋਂ ਇਲਾਵਾ ਉਹ ਕੰਪਿਊਟਿੰਗ ਤੋਂ ਬਿਜ਼ਨਸ ਕੋਰਟ ਵੱਲ ਵੀ ਜਾ ਸਕਦੇ ਹਨ। ਸ੍ਰੀ ਪੀਟਰ ਨੇ ਸੀਜੀਸੀ ਦੇ ਵਿਦਿਆਰਥੀਆਂ ਨਾਲ ਵਨ-ਟੂ-ਵਨ ਵੀ ਗੱਲਬਾਤ ਕੀਤੀ ਤੇ ਨਿਊਜ਼ੀਲੈਂਡ 'ਚ ਪੜਾਈ ਕਰਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਨੂੰ ਸੰਭਾਵਿਤ ਮੌਕਿਆਂ ਬਾਰੇ ਜਾਣੂ ਕਰਵਾਇਆ। ਨਾਲ ਹੀ ਉਨਾਂ ਨੇ ਵਿਦਿਆਰਥੀਆਂ ਨੂੰ ਕ੍ਰੈਡਿਟ ਟ੍ਰਾਂਸਫ਼ਰ, ਸਮਰ ਐਕਸਚੇਂਜ ਤੋਂ ਇਲਾਵਾ ਹੋਰ ਕਈ ਕੌਮਾਂਤਰੀ ਪ੍ਰੋਗਰਾਮਾਂ ਸਬੰਧੀ ਵੀ ਜਾਣਕਾਰੀ ਦਿੱਤੀ।