• Home
  • ਬੇਰੁਜ਼ਗਾਰੀ ਆਲਮ : ਸਵੀਪਰ ਦੀ ਆਸਾਮੀ ਲਈ 4600 ਅਰਜ਼ੀਆਂ-ਇੰਜਨੀਅਰ ਤੇ ਐਮ.ਬੀ.ਏ ਉਮੀਦਵਾਰ ਵੀ ਸ਼ਾਮਲ

ਬੇਰੁਜ਼ਗਾਰੀ ਆਲਮ : ਸਵੀਪਰ ਦੀ ਆਸਾਮੀ ਲਈ 4600 ਅਰਜ਼ੀਆਂ-ਇੰਜਨੀਅਰ ਤੇ ਐਮ.ਬੀ.ਏ ਉਮੀਦਵਾਰ ਵੀ ਸ਼ਾਮਲ

ਚੇਨਈ : ਸਰਕਾਰਾਂ ਭਾਵੇਂ ਲੱਖ ਦ;ਅਵੇ ਕਰਨ ਕਿ ਉਨਾਂ ਨੇ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਲਈ ਕਈ ਉਪਰਾਲੇ ਕੀਤੇ ਹਨ ਤੇ ਹੌਲੀ ਹੌਲੀ ਦੇਸ਼ ਵਿੱਚੋਂ ਬੇਰੁਜ਼ਗਾਰੀ ਖ਼ਤਮ ਹੋ ਰਹੀ ਹੈ ਪਰ ਦੇਸ਼ ਦੀ ਸਥਿਤੀ ਕੁਝ ਹੋਰ ਹੀ ਹੈ। ਮੋਦੀ ਨੇ ਕੇਂਦਰ 'ਚ ਸਰਕਾਰ ਬਣਾਉਣ ਤੋਂ ਪਹਿਲਾਂ ਹਰੇਕ ਸਾਲ ਦੋ ਕਰੋੜ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ 5 ਸਾਲ ਬਾਅਦ ਸਥਿਤੀ ਪਹਿਲਾਂ ਨਾਲੋਂ ਵੀ ਵਿਗੜ ਗਈ ਹੈ ਤੇ ਮੋਦੀ ਸਾਹਿਬ ਵਿਦੇਸ਼ਾਂ ਦੀ ਯਾਤਰਾ ਕਰ ਕੇ ਤੇ ਮਨ ਕੀ ਬਾਤ ਕਰ ਕੇ 5 ਸਾਲ ਪੂਰੇ ਕਰ ਗਏ। ਭਾਜਪਾਈ ਫਿਰ ਵੀ ਲੰਬੀਆਂ ਲੰਬੀਆਂ ਛੱਡ ਰਹੇ ਹਨ। ਜੇਕਰ ਤੁਹਾਨੂੰ ਇਹ ਕੋਈ ਸਿਆਸੀ ਦੁਸ਼ਮਣੀ ਜਾਪਦੀ ਹੈ ਤਾਂ ਆਉ ਤੁਹਾਨੂੰ ਇੱਕ ਤਸਵੀਰ ਦਿਖਾਉਂਦੇ ਹਾਂ।
ਦਰਅਸਲ ਪਿਛਲੇ ਦਿਨੀਂ ਤਾਮਿਲਨਾਡੂ ਵਿਧਾਨ ਸਭਾ ਨੇ ਸਵੀਪਰਾਂ ਤੇ ਸੈਨਟਰੀ ਵਰਕਰਾਂ ਦੀਆਂ 14 ਪੋਸਟਾਂ ਕੱਢੀਆਂ ਸਨ ਜਿਸ ਦੇ ਲਈ ਹੁਣ ਤਕ 4600 ਅਰਜ਼ੀਆਂ ਆ ਚੁੱਕੀਆਂ ਹਨ। ਇਹੀ ਨਹੀਂ, ਇਨਾਂ ਪੋਸਟਾਂ ਲਈ ਇੰਜਨੀਅਰ, ਐਮ.ਬੀ.ਏ, ਐਮ ਏ ਪਾਸ ਨੌਜਵਾਨ ਮੁੰਡੇ-ਕੁੜੀਆਂ ਨੇ ਵੀ ਅਪਲਾਈ ਕੀਤਾ ਹੈ। ਇਹ ਪੜੇ ਲਿਖੇ ਉਮੀਦਵਾਰ ਲਗਭਗ 30 ਫ਼ੀਸਦੀ ਹਨ।