• Home
  • ਗੰਦੇ ਫਲਾਂ ਤੇ ਸਬਜ਼ੀਆਂ ਦੀ ਵਿਕਰੀ ਹੋਈ ਤਾਂ ਮੰਡੀ ਸੁਪਰਵਾਈਜ਼ਰ ਜ਼ਿੰਮੇਵਾਰ ਹੋਣਗੇ : ਪਨੂੰ

ਗੰਦੇ ਫਲਾਂ ਤੇ ਸਬਜ਼ੀਆਂ ਦੀ ਵਿਕਰੀ ਹੋਈ ਤਾਂ ਮੰਡੀ ਸੁਪਰਵਾਈਜ਼ਰ ਜ਼ਿੰਮੇਵਾਰ ਹੋਣਗੇ : ਪਨੂੰ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਅੱਜ ਫਲਾਂ ਅਤੇ ਸਬਜ਼ੀਆਂ ਦੀ ਗੁਣਵਤਾ ਜਾਂਚਣ ਲਈ ਮੰਡੀ ਅਧਿਕਾਰੀਆਂ ਦੀਆਂ ਟੀਮਾਂ ਨੇ ਰਾਜ ਦੇ 60 ਫਲ ਅਤੇ ਸਬਜ਼ੀਆਂ ਬਾਜ਼ਾਰਾਂ ਦੀ ਚੈਕਿੰਗ ਕੀਤੀ ਤੇ ਕਰੀਬ 75 ਕੁਇੰਟਲ ਸੜੇ ਹੋਏ ਫਲ ਅਤੇ ਸਬਜ਼ੀਆਂ ਤਬਾਹ ਕੀਤੇ। ਇਹ ਜਾਣਕਾਰੀ ਫ਼ੂਡ ਸਪਲਾਈ ਕਮਿਸ਼ਨਰ ਕਾਹਨ ਸਿੰਘ ਪਨੂੰ ਨੇ ਦਿੱਤੀ।

ਉਨਾਂ ਕਿਹਾ ਕਿ ਭਾਵੇਂ ਸੂਬੇ 'ਚ ਵਿਆਪਕ ਤੌਰ ਤੇ ਗੰਦੇ ਫਲਾਂ ਤੇ ਸਬਜ਼ੀਆਂ ਦੀ ਵਿਕਰੀ ਨਹੀਂ ਹੁੰਦੀ ਪਰ ਫਿਰ ਜੇਕਰ ਕਿਤੇ ਗੰਦੇ ਫਲਾਂ ਤੇ ਸਬਜ਼ੀਆਂ ਦੀ ਵਿਕਰੀ ਹੋਵੇਗੀ ਤਾਂ ਉਸ ਦੇ ਲਈ ਮੰਡੀ ਸੁਪਰਵਾਈਜਰਾਂ ਨੂੰ ਜ਼ਿੰਮੇਵਾਰ ਸਮਝਿਆ ਜਾਵੇਗਾ ਇਸ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਬਾਜਾਰਾਂ 'ਚ ਲਗਾਤਾਰ ਚੈਕਿੰਗ ਕਰਦੇ ਰਹਿਣ।
ਇਸ ਸਮੇਂ ਪਨੂੰ ਨੇ ਦੱਸਿਆ ਕਿ ਅੱਜ ਤੇ ਸਮਾਣਾ, ਸਰਹਿੰਦ, ਲੁਧਿਆਣਾ, ਕੋਟਕਪੂਰਾ, ਮੁਕਤਸਰ, ਗੁਰਦਾਸਪੁਰ ਅਤੇ ਪੱਟੀ ਮੰਡੀਆਂ ਦੀ ਚੈਕਿੰਗ ਕੀਤੀ ਗਈ ਜਿਥੇ ਕੁਝ ਮਾਤਰਾ 'ਚ ਗੰਦੇ ਫਲ ਤੇ ਸਬਜ਼ੀਆਂ ਮਿਲੀਆਂ ਜਿਨਾਂ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ।