• Home
  • ਅੱਤਵਾਦੀ ਰਾਜੋਆਣਾ ਵੱਲੋਂ ਉਸਦੀ ਭੈਣ ਦੇ ਜ਼ਰੀਏ ਚਿੱਠੀ ਜਾਰੀ ਕਰਵਾ ਕੇ ਅਕਾਲੀ-ਭਾਜਪਾ ਦਾ ਅਸਲ ਚਿਹਰਾ ਆਇਆ ਸਾਹਮਣੇ – ਬਿੱਟੂ

ਅੱਤਵਾਦੀ ਰਾਜੋਆਣਾ ਵੱਲੋਂ ਉਸਦੀ ਭੈਣ ਦੇ ਜ਼ਰੀਏ ਚਿੱਠੀ ਜਾਰੀ ਕਰਵਾ ਕੇ ਅਕਾਲੀ-ਭਾਜਪਾ ਦਾ ਅਸਲ ਚਿਹਰਾ ਆਇਆ ਸਾਹਮਣੇ – ਬਿੱਟੂ

ਲੁਧਿਆਣਾ ਉੱਤਰੀ ਹਲਕੇ 'ਚੋਂ ਮਿਲੇਗੀ ਬਿੱਟੂ ਨੂੰ ਵੱਡੀ ਲੀਡ : ਪਾਂਡੇ

  • ਲੁਧਿਆਣਾ, 7 ਮਈ – ਕਾਂਗਰਸ ਉਮੀਦਵਾਰ ਐਮਪੀ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਲੁਧਿਆਣਾ ਉੱਤਰੀ ਹਲਕੇ ਦੇ ਵਾਰਡ ਨੰ-91 'ਚ ਸੰਧੂ ਇਲੈਕਟਰੋਵਿਜ਼ਨ ਚੌਂਕ 'ਚ ਵਿਧਾਇਕ ਰਾਕੇਸ਼ ਪਾਂਡੇ ਵੱਲੋਂ ਕਰਵਾਈ ਚੋਣ ਰੈਲੀ ਵਿੱਚ ਵੱਡੀ ਗਿਣਤੀ 'ਚ ਸ਼ਾਮਲ ਸਮਰਥਕਾਂ ਦਾ ਇੱਕ ਇਕੱਠ ਇਸ ਗੱਲ ਦਾ ਗਵਾਹ ਬਣਿਆ ਕਿ ਕਾਂਗਰਸ ਦੇ ਹੱਕ ਵਿੱਚ ਜ਼ਬਰਦਸਤ ਲਹਿਰ ਚੱਲ ਰਹੀ ਹੈ, ਜਿਸਨੇ ਬਿੱਟੂ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾ ਦਿੱਤੀ। ਰੈਲੀ ਨੂੰ ਸੰਬੋਧਨ ਕਰਦਿਆਂ ਪਾਂਡੇ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਮਜਬੂਤ ਗੜ• ਲੁਧਿਆਣਾ ਉੱਤਰੀ ਹਲਕੇ ਵਿੱਚੋਂ ਕਾਂਗਰਸ ਉਮੀਦਵਾਰ ਜ਼ਬਰਦਸਤ ਜਿੱਤ ਹਾਸਿਲ ਕਰਨਗੇ। ਜੇਲ•ਾਂ 'ਚ ਬੰਦ ਅੱਤਵਾਦੀ ਰਾਜੋਆਣਾ ਵੱਲੋਂ ਉਸਦੀ ਭੈਣ ਦੇ ਜ਼ਰੀਏ ਚਿੱਠੀ ਜਾਰੀ ਕਰਵਾ ਕੇ ਹਮਾਇਤ ਦੀ ਅਪੀਲ ਕਰਵਾਉਣ ਲਈ ਅਕਾਲੀ-ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਨ•ਾਂ ਪਾਰਟੀਆਂ ਨੇ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਲਾਸਾਨੀ ਕੁਰਬਾਨੀਆਂ ਕਰਕੇ ਪੰਜਾਬ ਦੀ ਏਕਤਾ-ਅਖੰਡਤਾ ਦੀ ਰਾਖੀ ਕਰਨ ਵਾਲੇ ਪੀੜ•ਤ ਪਰਿਵਾਰਾਂ ਦੀਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ। ਪਾਂਡੇ ਨੇ ਵੋਟਾਂ ਦੌਰਾਨ ਸੈਨਿਕ ਕਾਰਵਾਈਆਂ ਦਾ ਨੀਵੇਂ ਪੱਧਰ 'ਤੇ ਜਾ ਕੇ ਸਿਆਸੀਕਰਨ ਕਰਨ ਲਈ ਮੋਦੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਨ•ਾਂ ਬੇਰੁਜਗਾਰੀ, ਅੱਛੇ ਦਿਨ, ਮਹਿੰਗਾਈ ਆਦਿ ਵਰਗੇ ਅਸਲੀ ਮੁੱਦਿਆਂ ਬਾਰੇ ਚੁੱਪ ਧਾਰ ਲਈ, ਜਿਨ•ਾਂ ਨੇ ਗਰੀਬਾਂ ਦਾ ਜੀਵਨ ਪੱਧਰ ਬਦ ਤੋਂ ਬਦਤਰ ਬਣਾ ਦਿੱਤਾ। ਉਨ•ਾਂ ਕਾਂਗਰਸ ਉਮੀਦਵਾਰ ਦੀ ਵੱਡੀ ਜਿੱਤ ਯਕੀਨੀ ਬਣਾਉਣ ਲਈ 19 ਮਈ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਸ. ਬਿੱਟੂ ਨੇ ਅੱਤਵਾਦੀ ਅਤੇ ਨਿਰਦੋਸ਼ਾਂ ਦੇ ਕਾਤਲ ਬਲਵੰਤ ਸਿੰਘ ਰਾਜੋਆਣਾ ਦਾ ਸਮਰਥਨ ਹਾਸਿਲ ਕਰਨ ਲਈ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਲੰਬੇ ਹੱਥੀਂ ਲਿਆ ਅਤੇ ਕਿਹਾ ਕਿ ਇਸ ਨਾਲ ਦੋਹਾਂ ਪਾਰਟੀਆਂ ਦਾ ਅਸਲ ਚਿਹਰਾ ਨੰਗਾ ਹੋ ਗਿਆ ਹੈ ਅਤੇ ਹੁਣ ਇਹ ਗੱਲ ਸਿੱਧ ਹੋ ਗਈ ਹੈ ਕਿ ਉਹ ਵੋਟ ਲਈ ਅੱਤਵਾਦੀਆਂ ਦਾ ਸਮਰਥਨ ਹਾਸਿਲ ਕਰਨ ਸਮੇਤ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਉਨ•ਾਂ ਦਾਅਵਾ ਕੀਤਾ ਕਿ ਪੂਰੇ ਪੰਜਾਬ ਵਿੱਚ ਮੋਦੀ ਵਿਰੋਧੀ ਲਹਿਰ ਸਾਫ ਦਿਖਾਈ ਦੇ ਰਹੀ ਹੈ ਅਤੇ ਅਕਾਲੀ ਦਲ ਅਤੇ ਭਾਜਪਾ ਆਪਣੀ ਸਪਸ਼ੱਟ ਹਾਰ ਨੂੰ ਦੇਖਦੇ ਹੋਏ ਰਾਸ਼ਟਰ ਵਿਰੋਧੀ ਲੋਕਾਂ ਨਾਲ ਹੱਥ ਮਿਲਾ ਰਹੇ ਹਨ। ਸ. ਬਿਟੂ ਨੇ ਕਿਹਾ ਕਿ ਸ. ਬੇਅੰਤ ਸਿੰਘ ਅਤੇ ਜੋਗਿੰਦਰ ਪਾਲ ਪਾਂਡੇ ਨੇ ਪੰਜਾਬ ਦੀ ਸ਼ਾਂਤੀ ਬਹਾਲ ਕਰਨ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਅਸੀਂ, ਉਨ•ਾਂ ਦੇ ਵਾਰਸ, ਵੀ ਵੱਡੀ ਕੀਮਤ ਅਦਾ ਕਰਕੇ ਹਾਸਿਲ ਅਮਨ-ਸ਼ਾਂਤੀ ਦੀ ਰਾਖੀ ਲਈ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਾਂ। ਉਨ•ਾਂ ਸਮੁੱਚੀ ਚੋਣ ਮੁਹਿੰਮ ਵਿੱਚ ਲੋਕਾਂ ਦੇ ਭਖਵੇਂ ਮਸਲਿਆਂ ਦਾ ਮਾਮੂਲੀ ਜਿਹਾ ਵੀ ਜ਼ਿਕਰ ਨਾ ਕਰਨ ਲਈ ਮੋਦੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਸਿਰਫ ਸਾਡੀਆਂ ਸੈਨਾਵਾਂ ਦੀ ਬਹਾਦਰੀ ਵਾਲੇ ਕੰਮਾਂ ਦੀ ਚਰਚਾ ਕਰਕੇ ਝੂਠੇ ਰਾਸ਼ਟਰਵਾਦ ਦਾ ਰਾਗ ਹੀ ਅਲਾਪਦੇ ਰਹੇ। ਜਦ ਕਿ ਭਾਰਤੀ ਫੌਜ ਕਿਸੇ ਵੀ ਪਾਰਟੀ ਦੀ ਨਿੱਜੀ ਜਾਗੀਰ ਨਹੀਂ। ਸ. ਬਿੱਟੂ ਨੇ ਦਾਅਵਾ ਕੀਤਾ ਕਿ ਕਾਂਗਰਸ ਦੀਆਂ ਚੋਣ ਰੈਲੀਆਂ ਵਿੱਚ ਹੋ ਰਹੇ ਭਰਵੇਂ ਇਕੱਠਾਂ ਨੂੰ ਦੇਖਕੇ ਵਿਰੋਧੀ ਬੌਖਲਾ ਗਏ ਹਨ ਅਤੇ ਇਸੇ ਕਰਕੇ ਉਹ ਅੱਤਵਾਦੀਆਂ ਦੀ ਹਮਾਇਤ ਉਪਰ ਟੇਕ ਰੱਖਣ ਵਰਗੇ ਨੀਵੇਂ ਪੱਧਰ 'ਤੇ ਉਤਰ ਆਏ ਹਨ। ਉਨ•ਾਂ ਦਾਅਵਾ ਕੀਤਾ ਕਿ ਹੁਣ ਦੇਸ਼ ਭਗਤ ਪੰਜਾਬੀ ਮਤਦਾਨ ਵਾਲੇ ਦਿਨ ਉਨ•ਾਂ ਨੂੰ ਕਰਾਰਾ ਜਵਾਬ ਦੇਣਗੇ। ਉਨਂ ਅੱਗੇ ਕਿਹਾ ਕਿ ਉਨਾਂ ਪੰਜਾਬ ਅਤੇ ਲੁਧਿਆਣਾ ਦੇ ਮੁੱਦੇ ਸੰਸਦ ਵਿੱਚ ਮਜ਼ਬੂਤੀ ਨਾਲ ਉਠਾਏ ਅਤੇ ਉਨਾਂ ਦੀ ਕਾਰਗੁਜ਼ਾਰੀ ਨੂੰ ਪੰਜਾਬ ਦੇ ਸਾਰੇ ਸਾਂਸਦਾਂ ਨਾਲੋਂ ਬੇਹਤਰੀਨ ਕਰਾਰ ਦਿੱਤਾ ਗਿਆ। ਉਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਉਨ•ਾਂ ਵਿਰੁੱਧ ਝੂਠਾ ਪ੍ਰਚਾਰ ਕਰਨ ਵਾਲੇ ਦੂਜੇ ਉਮੀਦਵਾਰਾਂ ਨਾਲ ਉਨ•ਾਂ ਦੀ ਕਾਰਗੁਜਾਰੀ ਦਾ ਮੁਕਾਬਲਾ ਕਰ ਲੈਣ, ਜਿਨ•ਾਂ ਨੇ ਲੁਧਿਆਣਾ ਲੋਕ ਸਭਾ ਹਲਕੇ ਲਈ ਤਾਂ ਕੀ ਆਪਣੇ ਹਲਕਿਆਂ ਲਈ ਵੀ ਡੱਕਾ ਦੂਹਰਾ ਨਹੀਂ ਕੀਤਾ। ਉਨ•ਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਏਕਤਾ-ਅਖੰਡਤਾ ਅਤੇ ਅਮਨ-ਸ਼ਾਂਤੀ ਦੀ ਰਾਖੀ ਲਈ ਇਕ ਜੁੱਟ ਹੋਣ ਦਾ ਸਬੂਤ ਦਿੰਦੇ ਹੋਏ ਕਾਂਗਰਸ ਨੂੰ ਵੋਟਾਂ ਪਾਉਣ। ਇਸ ਤੋਂ ਪਹਿਲਾਂ ਸ਼੍ਰੀ ਪਾਂਡੇ ਅਤੇ ਸ. ਬਿੱਟੂ ਨੇ ਚੂਹੜਪੁਰ ਰੋਡ ਵਾਰਡ-79 ਵਿੱਚ ਰੋਹਿਤ ਚੋਪੜਾ, ਵਾਰਡ ਨੰ-93 'ਚ 22 ਫੁੱਟ ਰੋਡ ਹੈਬੋਵਾਲ ਵਿਖੇ ਸਾਬੀ ਤੂਰ ਅਤੇ ਨਸੀਬ ਇਨਕਲੇਵ ਵਾਰਡ ਨੰ-92 ਵਿਖੇ ਰੌਕੀ ਭਾਟੀਆ ਵੱਲੋਂ ਆਯੋਜਿਤ ਤਿੰਨ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਵੋਟਰਾਂ ਨੂੰ ਕਾਂਗਰਸ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ, ਕੋਟਲੀ, ਜ਼ਿਲ•ਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ, ਰੋਹਿਤ ਚੋਪੜਾ, ਬਿੱਟੂ ਸਾਈਂ, ਅਮਿਤ ਬੇਰੀ, ਮਨੀਸ਼ਾ ਕਪੂਰ ਅਤੇ ਵੀਨਾ ਸੋਬਤੀ ਵੀ ਹਾਜ਼ਰ ਸਨ।