• Home
  • ਬਠਿੰਡਾ ਚ ਕਸ਼ਮੀਰੀ ਵਿਦਿਆਰਥੀ ਨੂੰ ਪੁਲਿਸ ਪੁਲਿਸ ਹਿਰਾਸਤ ਲਿਆ

ਬਠਿੰਡਾ ਚ ਕਸ਼ਮੀਰੀ ਵਿਦਿਆਰਥੀ ਨੂੰ ਪੁਲਿਸ ਪੁਲਿਸ ਹਿਰਾਸਤ ਲਿਆ

ਬਠਿੰਡਾ :- ਜੰਮੂ ਕਸ਼ਮੀਰ ਦੀ ਪੁਲਿਸ ਵੱਲੋਂ ਬਠਿੰਡਾ ਦੀ ਸੈਂਟਰਲ ਯੂਨੀਵਰਸਿਟੀ ਵਿਖੇ ਦਾਖਲਾ ਲੈ ਕੇ ਪੜ੍ਹਾਈ ਕਰ ਰਹੇ ਕਸ਼ਮੀਰੀ ਵਿਦਿਆਰਥੀ ਨੂੰ ਹਿਰਾਸਤ ਚ ਲੈਣ ਦੀ ਸੂਚਨਾ ਮਿਲੀ ਹੈ ।

ਸੂਤਰਾਂ ਅਨੁਸਾਰ ਵਿਦਿਆਰਥੀ ਦਾ ਨਾਮ ਹਿਲਾਲ ਅਹਿਮਦ ਦੱਸਿਆ ਜਾ ਰਿਹਾ ਹੈ ।ਪਤਾ ਲੱਗਾ ਹੈ ਕਿ ਇਸ ਵਿਦਿਆਰਥੀ ਖਿਲਾਫ ਅੱਤਵਾਦੀ ਗਤੀਵਿਧੀਆਂ ਚ ਸ਼ਾਮਲ ਹੋਣ ਦੇ ਜੰਮੂ ਕਸ਼ਮੀਰ ਪੁਲਿਸ ਨੂੰ ਸ਼ੰਕੇ ਹਨ ਅਤੇ ਇਸ ਵਿਰੁੱਧ ਕਸ਼ਮੀਰ ਚ ਮੁਕੱਦਮਾ ਵੀ ਦਰਜ ਹੈ ।ਇਹ ਵੀ ਪਤਾ ਲੱਗਿਆ ਹੈ ਕਿ ਲਾਲ ਅਹਿਮਦ ਵਿਰੁੱਧ ਗ੍ਰਿਫਤਾਰੀ ਵਰੰਟ ਵੀ ਜਾਰੀ ਹੋ ਚੁੱਕੇ ਹਨ ।

ਪਰ ਬਠਿੰਡਾ ਪੁਲਿਸ ਕਸ਼ਮੀਰੀ ਵਿਦਿਆਰਥੀ ਦੀ ਗ੍ਰਿਫਤਾਰੀ ਸਬੰਧੀ ਅਣਜਾਨਤਾ ਪ੍ਰਗਟ ਕਰ ਰਹੀ ਹੈ ।