• Home
  • ਹੁਣ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਤੇ ਐੱਸ ਆਈ ਟੀ ਦਾ ਸ਼ਿਕੰਜਾ :25 ਫਰਵਰੀ ਨੂੰ ਪੁੱਛ ਗਿਛ ਲਈ ਕੀਤੇ ਸੰਮਨ

ਹੁਣ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਤੇ ਐੱਸ ਆਈ ਟੀ ਦਾ ਸ਼ਿਕੰਜਾ :25 ਫਰਵਰੀ ਨੂੰ ਪੁੱਛ ਗਿਛ ਲਈ ਕੀਤੇ ਸੰਮਨ

ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਘਟਨਾਵਾਂ ਵਾਪਰਨ ਤੋਂ ਬਾਅਦ ਬਹਿਬਲ ਕਲਾਂ ਰੋਸ ਵਜੋਂ ਧਰਨਾ ਦੇ ਰਹੇ ਸਿੱਖਾਂ ਦੇ ਵੱਡੇ ਇਕੱਠ ਤੇ ਗੋਲੀ ਚਲਾਉਣ ਦੇ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਗਠਿਤ ਕੀਤੀ ਗਈ ਐਸਆਈਟੀ ਵੱਲੋਂ ਹੁਣ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ । ਐੱਸਆਈਟੀ ਵੱਲੋਂ ਉਸ ਸਮੇਂ ਦੇ ਡੀਜੀਪੀ ਸਮੇਧ ਸੈਣੀ ਨੂੰ 25 ਫਰਵਰੀ
ਵਾਲੇ ਦਿਨ ਚੰਡੀਗੜ੍ਹ ਵਿਖੇ ਐੱਸਆਈਟੀ ਵੱਲੋਂ ਪੁੱਛਗਿੱਛ ਲਈ ਸੰਮਨ ਕੀਤੇ ਗਏ ਹਨ ।
ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਐੱਸਆਈਟੀ ਵੱਲੋਂ ਗ੍ਰਿਫਤਾਰ ਕੀਤੇ ਗਏ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਜਿਹੜੇ ਕਿ ਅਜੇ ਤੱਕ ਪੁਲਸ ਰਿਮਾਡ ਤੇ ਹਨ, ਦੀ ਪੁੱਛ ਗਿੱਛ ਤੋਂ ਬਾਅਦ ਸਮੇਧ ਸੈਣੀ ਨੂੰ ਸੰਮਨ ਜਾਰੀ ਕੀਤੇ ਹਨ ।
ਦੱਸਣਯੋਗ ਹੈ ਕਿ ਸੁਮੇਧ ਸੈਣੀ ਨੂੰ ਸਿੱਧੇ ਤੌਰ ਤੇ ਐੱਸਆਈਟੀ ਵੱਲੋਂ ਗ੍ਰਿਫ਼ਤਾਰ ਕਰਨਾ ਅਸੰਭਵ ਹੈ ,ਕਿਉਂਕਿ ਉਸ ਵੱਲੋਂ ਪਹਿਲਾਂ ਹੀ ਹਾਈ ਕੋਰਟ ਵਿੱਚ ਆਪਣੀ ਸੰਭਾਵੀ ਗ੍ਰਿਫ਼ਤਾਰੀ ਦੇ ਡਰੋਂ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ਤੇ ਅਦਾਲਤ ਵੱਲੋਂ ਇਹ ਹੁਕਮ ਹਨ ਕਿ ਉਸ ਨੂੰ ਗ੍ਰਿਫਤਾਰ ਕਰਨ ਲਈ ਪਹਿਲਾਂ ਨੋਟਿਸ ਦੇਣਾ ਪਵੇਗਾ ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਕਿ ਪਿਛਲੇ ਵਿਧਾਨ ਸਭਾ ਦੇ