• Home
  • ਭਾਰਤ ਦਾ ਪੁਲਾੜ ਮਾਨਵ ਮਿਸ਼ਨ 2021 ‘ਚ ਭੇਜਿਆ ਜਾਵੇਗਾ-ਔਰਤਾਂ ਵੀ ਜਾਣਗੀਆਂ

ਭਾਰਤ ਦਾ ਪੁਲਾੜ ਮਾਨਵ ਮਿਸ਼ਨ 2021 ‘ਚ ਭੇਜਿਆ ਜਾਵੇਗਾ-ਔਰਤਾਂ ਵੀ ਜਾਣਗੀਆਂ

ਬੰਗਲੌਰ: ਭਾਰਤ ਆਪਣਾ ਪਹਿਲਾ ਮਾਨਵ ਸਹਿਤ ਉਪਗ੍ਰਹਿ ਦਸੰਬਰ 2021 'ਚ ਪੁਲਾੜ 'ਚ ਭੇਜੇਗਾ। ਇਸ ਤੋਂ ਪਹਿਲਾਂ ਦਸੰਬਰ 2020 ਅਤੇ ਜੁਲਾਈ 2021 ਵਿੱਚ ਮਾਨਵ ਰਹਿਤ ਉਪਗ੍ਰਹਿ ਪੁਲਾੜ 'ਚ ਭੇਜੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸਰੋ ਦੇ ਮੁਖੀ ਸਿਵਨ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਸ ਮਿਸ਼ਨ ਲਈ 10 ਹਜ਼ਾਰ ਕਰੋੜ ਰੁਪਏ ਦੀ ਮਨਜ਼ੂਰੀ ਮਿਲ ਗਈ ਹੈ ਤੇ ਛੇਤੀ ਹੀ ਇਸ ਸਬੰਧੀ ਤਿਆਰੀ ਕਰ ਲਈ ਜਾਵੇਗੀ। ਇਸ ਕਾਰਜ ਨੂੰ 40 ਮਹੀਨਿਆਂ 'ਚ ਪੂਰਾ ਕਰਨ ਦਾ ਟੀਚਾ ਹੈ।
ਇਸਰੋ ਮੁਖੀ ਨੇ ਦਸਿਆ ਕਿ ਇਸ ਮਿਸ਼ਨ ਵਿੱਚ ਔਰਤਾਂ ਵੀ ਜਾ ਸਕਣਗੀਆਂ। ਉਨਾਂ ਕਿਹਾ ਕਿ ਇਸ ਮਿਸ਼ਨ ਦੀਆਂ ਸਾਰੀਆਂ ਤਿਆਰੀਆਂ ਭਾਰਤ 'ਚ ਹੀ ਕੀਤੀਆਂ ਜਾਣਗੀਆਂ ਪਰ ਮਿਸ਼ਨ 'ਤੇ ਜਾਣ ਵਾਲੇ ਵਿਗਿਆਨੀਆਂ ਨੂੰ ਰੂਸ ਤੋਂ ਟਰੇਨਿੰਗ ਦਿਵਾਈ ਜਾਵੇਗੀ।