• Home
  • ਖੱਟਰ ਸਿੱਖ ਕੌਮ ਕੋਲੋਂ ਮੁਆਫ਼ੀ ਮੰਗਣ : ਜਥੇਦਾਰ

ਖੱਟਰ ਸਿੱਖ ਕੌਮ ਕੋਲੋਂ ਮੁਆਫ਼ੀ ਮੰਗਣ : ਜਥੇਦਾਰ

ਅੰਮ੍ਰਿਤਸਰ, (ਖ਼ਬਰ ਵਾਲੇ ਬਿਊਰੋ): ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ ਸਿਆਸੀ ਵਲਗਣਾਂ ਤੋੜਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਨਸੀਹਤ ਦਿੱਤੀ ਹੈ ਕਿ ਉਹ ਸਿੱਖ ਕੌਮ ਕੋਲੋਂ ਮੁਆਫ਼ੀ ਮੰਗ ਲੈਣ। ਪਿਛਲੇ ਦਿਨੀਂ ਖੱਟਰ ਵਲੋਂ ਗੁਰਦਵਾਰਾ ਸਾਹਿਬ 'ਚ ਜਾਣ ਤੋਂ ਇਸ ਲਈ ਮਨਾ ਕਰ ਦਿੱਤਾ ਸੀ ਕਿਉਂਕਿ ਉਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲੱਗੀ ਹੋਈ ਸੀ। ਖੱਟਰ ਦੇ ਇਸ ਰਵਈਏ ਤੋਂ ਹਰਿਆਣਾ ਦੇ ਸਿੱਖ ਕਾਫੀ ਖ਼ਫਾ ਹਨ ਤੇ ਉਨਾਂ ਨੇ ਭਾਜਪਾ ਦਾ ਬਾਈਕਾਟ ਕਰ ਰੱਖਿਆ ਹੈ।
ਇਸ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਖੱਟਰ ਨੂੰ ਸੰਤ ਭਿੰਡਰਾਂਵਾਲਿਆਂ ਤੋਂ ਪਤਾ ਨਹੀਂ ਇੰਨੀ ਈਰਖ਼ਾ ਕਿਉਂ ਹੈ? ਉਨਾਂ ਕਿਹਾ ਕਿ ਸੰਤ ਭਿੰਡਰਾਂਵਾਲੇ ਸਿੱਖ ਕੌਮ ਦੇ ਸ਼ਹੀਦ ਹਨ ਤੇ ਹਰੇਕ ਸਿੱਖ ਉਨਾਂ ਦੀ ਇੱਜ਼ਤ ਕਰਦਾ ਹੈ ਇਸ ਲਈ ਖੱਟਰ ਨੂੰ ਸਿੱਖ ਕੌਮ ਤੋਂ ਮੁਆਫ਼ੀ ਮੰਗ ਕੇ ਇਸ ਮਸਲੇ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ।