• Home
  • “ਜਸਟਿਸ ਨਹੀਂ ,ਇੰਨਜਸਟਿਸ ਐ ! ਰਣਜੀਤ ਸਿੰਘ ਕਮਿਸ਼ਨ “:- ਕੁੜੀ ਏ ਜੀ ਦਫਤਰ ਚ ਨੌਕਰੀ ਕਰਦੀ -ਰਿਪੋਰਟ ਖਹਿਰੇ ਨੇ ਲੀਕ ਕੀਤੀ :ਮਜੀਠੀਆ

“ਜਸਟਿਸ ਨਹੀਂ ,ਇੰਨਜਸਟਿਸ ਐ ! ਰਣਜੀਤ ਸਿੰਘ ਕਮਿਸ਼ਨ “:- ਕੁੜੀ ਏ ਜੀ ਦਫਤਰ ਚ ਨੌਕਰੀ ਕਰਦੀ -ਰਿਪੋਰਟ ਖਹਿਰੇ ਨੇ ਲੀਕ ਕੀਤੀ :ਮਜੀਠੀਆ

ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ)।ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਅਸਲ ਵਿੱਚ ਇੰਨਜਸਟਿਸ ਕਮਿਸ਼ਨ ਹੈ, ਜਿਥੇ ਕਿ ਕਿਸੇ ਨੂੰ ਵੀ ਜਸਟਿਸ ਮਿਲਣ ਦੀ ਆਸ ਨਹੀਂ ਲਗਾਈ ਜਾ ਸਕਦੀ , ਇਹ ਟਿੱਪਣੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਚੰਡੀਗੜ੍ਹ ਵਿਖੇ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ ।

ਸ੍ਰੀ ਮਜੀਠੀਆ ਨੇ ਇਸ ਸਮੇਂ ਜਸਟਿਸ ਰਣਜੀਤ ਸਿੰਘ ਤੇ ਤਿੱਖੇ ਵਾਰ ਕਰਦਿਆਂ ਕਿਹਾ ਕਿ ਜਿਹੜੇ ਬੰਦੇ ਦੀ ਕੁੜੀ ਪੰਜਾਬ ਦੇ ਏ.ਜੀ. ਦਫ਼ਤਰ ਵਿੱਚ ਨੌਕਰੀ ਕਰਦੀ ਹੋਵੇ ਅਤੇ ਸ਼ਾਮ ਨੂੰ ਜਿਹੜਾ ਜਸਟਿਸ ਕਾਂਗਰਸੀਆਂ ਨਾਲ ਗਲਾਸੀਆਂ ਖੜ੍ਹਾਕਾਉਂਦਾ ਹੋਵੇ, ਉਹ ਕਿਵੇਂ ਜਾਇਜ ਰਿਪੋਰਟ ਪੇਸ਼ ਕਰ ਸਕਦਾ ਹੈ।
ਉਨ੍ਹਾਂ ਉਸ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੇ ਪੰਨੂੰ ਵਰਗੇ ਲੋਕਾਂ ਦੇ ਬਿਆਨ ਦਰਜ਼ ਕੀਤੇ ਹਨ, ਜਿਹੜੇ ਕਿ ਖ਼ੁਦ ਕੁੜੀ ਨਾਲ ਛੇੜਛਾੜ ਦੇ ਦੋਸ਼ਾਂ  ਵਿੱਚ ਅਦਾਲਤਾ ਦੇ ਧੱਕੇ ਖਾਂਦੇ ਫਿਰ ਰਹੇ ਹਨ।
ਮਜੀਠਿਆ ਨੇ ਕਿਹਾ ਕਿ ਬਰਗਾੜੀ  ਰਿਪੋਰਟ ਵਿੱਚ ਸਿਰਫ਼ ਤੇ ਸਿਰਫ਼ ਕਾਂਗਰਸੀਆਂ ਦੇ ਹੁਕਮ ਅਨੁਸਾਰ ਹੀ ਰਿਪੋਰਟ ਤਿਆਰ ਕੀਤੀ ਗਈ ਹੈ।
ਉਨ੍ਹਾਂ ਇਸ ਸਮੇਂ "ਆਪ " ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਤੇ ਵੀ ਉਂਗਲ ਉਠਾਉਂਦਿਆਂ ਕਿਹਾ ਕਿ ਹਰ ਮਸਲੇ ਚ ਟੰਗ ਅੜਾਉਣ ਵਾਲਾ ਖਹਿਰਾ ਹੁਣ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਕਿਉਂ ਚੁੱਪੀ ਧਾਰੀ ਬੈਠਾ ਹੈ।
ਮਜੀਠੀਆ ਨੇ ਖਹਿਰਾ ਤੇ ਵਿਅੰਗ ਕਰਦਿਆਂ ਕਿਹਾ ਕਿ ਇਹ ਜੱਗ ਜ਼ਾਹਰ ਹੈ 'ਕਿ ਇਸ ਪਿਛੇ ਜੀਜਾ ਸਾਲਾ ਦਾ ਪਿਆਰ ਨਜ਼ਰ ਆ ਰਿਹਾ ਹੈ, ਕਿਉਂਕਿ ਹੁਣ ਤੱਕ ਸੁਖਪਾਲ ਖਹਿਰਾ ਨੇ ਇਨਜਸਟਿਸ ਰਣਜੀਤ ਸਿੰਘ ਕਮਿਸ਼ਨ ਬਾਰੇ ਕੁਝ ਵੀ ਬੋਲਣ ਦੀ ਥਾਂ ‘ਤੇ ਆਪਣੇ ਜੀਜੇ ਦੀ ਰਿਪੋਰਟ ਦੇ ਹੀ ਗੁਣ ਗਾਏ ਹਨ ।
ਕਮਿਸ਼ਨ ਰਿਪੋਰਟ ਲੀਕ ਹੋਣ ਪਿੱਛੇ ਮਜੀਠੀਆ ਨੇ ਖਹਿਰਾ ਨੂੰ ਹੀ ਜ਼ਿੰਮੇਵਾਰ ਠਹਿਰਾਇਆ , ਕਿਉਂਕਿ ਖਹਿਰਾ ਨੇ ਸਭ ਤੋਂ ਪਹਿਲਾਂ ਟਵਿੱਟ ਕਰਦੇ ਹੋਏ ਰਿਪੋਰਟ ਦੀ ਜਾਣਕਾਰੀ ਤੱਕ ਦੇ ਦਿੱਤੀ ,ਜਦੋਂ ਕਿ ਇਸ ਰਿਪੋਰਟ ਨੂੰ ਖੁਦਾ ਮੁੱਖ ਮੰਤਰੀ ਨੇ ਵੀ ਉਸ ਸਮੇਂ ਇਹ ਰਿਪੋਰਟ ਨੂੰ ਨਹੀਂ ਪੜ੍ਹਿਆ ਹੋਵੇਗਾ ।