• Home
  • ਪੰਜਾਬ ਸਰਕਾਰ ਨੂੰ ਝਟਕਾ -ਚੋਣ ਕਮਿਸ਼ਨ ਨੇ 269ਡੀ ਐੱਸ ਪੀਜ ਦੀਆਂ ਨਿਯੁਕਤੀਆਂ ਤੇ ਲਗਾਈ ਰੋਕ

ਪੰਜਾਬ ਸਰਕਾਰ ਨੂੰ ਝਟਕਾ -ਚੋਣ ਕਮਿਸ਼ਨ ਨੇ 269ਡੀ ਐੱਸ ਪੀਜ ਦੀਆਂ ਨਿਯੁਕਤੀਆਂ ਤੇ ਲਗਾਈ ਰੋਕ

ਚੰਡੀਗੜ੍ਹ :ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਬੀਤੇ ਕੱਲ੍ਹ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਕੀਤੀਆਂ ਗਈਆਂ 269 ਡੀਐਸਪੀ ਪੱਧਰ ਦੇ ਅਧਿਕਾਰੀਆਂ ਦੀਆਂ ਪਦ ਉਨਤੀ ਤੋਂ ਬਾਅਦ ਨਿਯੁਕਤੀਆਂ ਤੇ ਚੋਣ ਕਮਿਸ਼ਨ ਨੇ ਰੋਕ ਲਗਾ ਦਿੱਤੀ ਹੈ । ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਚੋਣ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਤਾੜਨਾ ਵੀ ਕੀਤੀ ਹੈ ਕਿ ਜਦੋਂ ਚੋਣ ਕਮਿਸ਼ਨਰ ਵੱਲੋਂ ਸਾਰੇ ਸੂਬਿਆਂ ਨੂੰ 20 ਫਰਵਰੀ ਤੱਕ ਤਬਾਦਲੇ ਕਰਨ ਦੇ ਆਦੇਸ਼ ਦਿੱਤੇ ਗਏ ਸਨ ਤਾਂ ਉਸ ਸਮੇਂ ਕਿਉਂ ਨਹੀਂ ਤਬਾਦਲੇ ਕੀਤੇ ।
ਦੱਸਣਯੋਗ ਹੈ ਕਿ ਭਾਵੇਂ ਇਹ ਪ੍ਰਭਾਵ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਚ ਲਾਗੂ ਹੁੰਦਾ ਹੈ ,ਪਰ ਪੰਜਾਬ ਸਰਕਾਰ ਵੱਲੋਂ ਚੋਣ ਜ਼ਾਬਤਾ ਲੱਗਣ ਤੋਂ ਇੱਕ ਦੋ ਘੰਟੇ ਪਹਿਲਾਂ ਤਬਾਦਲੇ/ ਨਿਯੁਕਤੀਆਂ ਕਰਨੀਆਂ ਵੀ ਕਾਨੂੰਨਨ ਸਹੀ ਨਹੀਂ ਹਨ, ਕਿਉਂਕਿ ਜਿਹੜੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ,ਉਨ੍ਹਾਂ ਨੇ ਫਾਰਗ ਹੋ ਆਪਣੀ ਨਿਯੁਕਤੀ ਵਾਲੀ ਥਾਂ ਤੇ ਜੁਆਇਨ ਵੀ ਕਰਨਾ ਸੀ । ਜੋ ਕਿ ਚੋਣ ਜ਼ਾਬਤੇ ਵਾਲੇ ਟਾਈਮ ਵਿੱਚ ਜੁਆਇਨ ਕਰਨਾ ਚੋਣ ਜ਼ਾਬਤੇ ਦੀ ਲੱਗਣਾ ਹੈ ।