• Home
  • ਵੋਟਰਾਂ ਨੂੰ ਭਰਮਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਗੁੰਮਰਾਹਕੰੁਨ ਪੈਂਫਲਿਟ ’ਤੇ ਕਾਂਗਰਸ ਵੱਲੋਂ ਤਿੱਖਾ ਇਤਰਾਜ਼ -ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਲਈ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ਼

ਵੋਟਰਾਂ ਨੂੰ ਭਰਮਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਗੁੰਮਰਾਹਕੰੁਨ ਪੈਂਫਲਿਟ ’ਤੇ ਕਾਂਗਰਸ ਵੱਲੋਂ ਤਿੱਖਾ ਇਤਰਾਜ਼ -ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਲਈ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ਼

ਚੰਡੀਗੜ, 28 ਅਪ੍ਰੈਲਸ਼੍ਰੋਮਣੀ ਅਕਾਲੀ ਦਲ ਵੱਲੋਂ ਵੰਡੇ ਜਾ ਰਹੇ ਗੁੰਮਰਾਹਕੰੁਨ ਪੈਂਫਲਿਟ ਵਿਰੁੱਧ ਤਿੱਖੀ ਕਾਰਵਾਈ ਕਰਨ ਲਈ ਕਾਂਗਰਸ ਪਾਰਟੀ ਨੇ ਮੰਗ ਕੀਤੀ ਹੈ ਜਿਸ ਵਿੱਚ ਕਿਰਤੀਆਂ, ਅਨੁਸੂਚਿਤ ਜਾਤਾਂ, ਪੱਛੜੀਆਂ ਸ਼੍ਰੇਣੀਆਂ, ਕਿਸਾਨਾਂ ਅਤੇ ਸਰਕਾਰੀ ਮੁਲਾਜ਼ਮਾਂ ਦੇ ਚਾਰ ਕਿਸਮ ਦੇ ਵੋਟਰਾਂ ਨਾਲ ਸਬੰਧਤ ਨੀਤੀ ਮਾਮਲੇ ਦਾ ਜ਼ਿਕਰ ਕੀਤਾ ਗਿਆ ਹੈ। ਮੁੱਖ ਚੋਣ ਅਧਿਕਾਰੀ ਐਸ. ਕਰੁਣਾ ਰਾਜੂ ਨੂੰ ਕੀਤੀ ਗਈ ਸ਼ਿਕਾਇਤ ਵਿੱਚ ਪੀ.ਪੀ.ਸੀ.ਸੀ. ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਹੈ ਕਿ ਇਸ ਪੈਂਫਲਿਟ ਵਿੱਚ 35 ਨੁਕਤਿਆਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਕਿ ਆਦਰਸ਼ ਚੋਣ ਜਾਬਤੇ ਦੀਆਂ ਵਿਵਸਥਾਵਾਂ ਦੀ ਸਿੱਧੇ ਤੌਰ ’ਤੇ ਉਲੰਘਣਾ ਹੈ।  ਕੈਪਟਨ ਸੰਦੀਪ ਸੰਧੂ ਨੇ ਅੱਗੇ ਕਿਹਾ ਹੈ ਕਿ ਉਪਰੋਕਤ ਜਿਕਰ ਕੀਤੇ ਗਏ ਵੋਟਰ ਸੂਬੇ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹਨ ਅਤੇ ਗਲਤ ਸੂਚਨਾ ਦੇ ਨਾਲ ਉਨਾਂ ਬਾਰੇ ਜ਼ਿਕਰ ਕੀਤਾ ਗਿਆ ਹੈ। ਇਹ ਨਾ ਕੇਵਲ ਪੰਜਾਬ ਦੇ ਮੁੱਖ ਮੰਤਰੀ ਪ੍ਰਤੀ ਉਨਾਂ ਦੇ ਮਾਨਸਿਕ ਗੰਧਲੇਪਨ ਦਾ ਪ੍ਰਗਟਾਵਾ ਹੀ ਨਹੀਂ ਹੈ ਸਗੋਂ ਇਹ ਆਮ ਚੋਣਾਂ ਦੇ ਬੁਨਿਆਦੀ ਨੁਕਤੇ ਦੀ ਸਪਸ਼ਟ ਉਲੰਘਣਾ ਹੈ ਜੋ ਕਿ ਆਜ਼ਾਦ ਅਤੇ ਨਿਰਪੱਖ ਚੋਣਾਂ ਨਾਲ ਸਬੰਧਤ ਹੈ।  ਉਨਾਂ ਦੱਸਿਆ ਕਿ ਉਪਰੋਕਤ ਦਰਸਾਈਆਂ ਗੱਲਾਂ ਤੋਂ ਇਲਾਵਾ ਇਸ ਪੈਂਫਲਿਟ ਵਿੱਚ ਕੁੱਝ ਵਿਸ਼ੇਸ਼ ਧਾਰਮਿਕ ਮੁੱਦਿਆਂ ਨੂੰ ਵੀ ਉਭਾਰਿਆ ਗਿਆ ਹੈ ਜੋ ਕਿ ਧਰਮ ਦੇ ਨਾਂ ’ਤੇ ਵੋਟਰਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਕਾਰਵਾਈ ਜਾਣਬੁੱਝ ਕੇ ਕੀਤੀ ਹੈ ਜਿਸ ਵਿੱਚ ਜਮਹੂਰੀ ਸੰਸਥਾ ਅਤੇ ਚੱਲ ਰਹੀ ਚੋਣ ਪ੍ਰਕਿਰਿਆ ਪ੍ਰਤੀ ਬਹੁਤ ਜਿਆਦਾ ਮੰਦ ਭਾਵਨਾ ਵਿਖਾਈ ਗਈ ਹੈ।  ਇੱਕ ਹੋਰ ਸ਼ਿਕਾਇਤ ਵਿੱਚ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਹ ਮੰਗ ਸਿਨਮਾ, ਮਲਟੀਪਲੈਕਸਾਂ ਅਤੇ ਪੀ.ਟੀ.ਸੀ. ਚੈਨਲ ਦੀ ਦੁਰਵਰਤੋਂ ਦੀ ਘੋਰ ਉਲੰਘਣਾਂ ਨਾਲ ਸਬੰਧਤ ਹੈ ਜਿਨਾਂ ਰਾਹੀਂ ਇਨਾਂ ਦੇ ਹੱਕ ਵਿੱਚ ਝੂਠੀ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ, ਪੰਜਾਬ ਤੇ ਕਾਂਗਰਸ ਪਾਰਟੀ ਦਾ ਨਾਮ ਬਦਨਾਮ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਦੇ ਗ਼ੈਰ-ਕਾਨੰੂਨੀ ਕਾਰਜ ਲਈ ਸਖ਼ਤ ਅਤੇ ਫੌਰੀ ਕਾਰਵਾਈ ਕਰਨ ਲਈ ਕਾਂਗਰਸ ਪਾਰਟੀ ਨੇ ਮੰਗ ਕੀਤੀ ਹੈ। ਕਾਂਗਰਸ ਪਾਰਟੀ ਨੇ ਵਿਸ਼ੇਸ਼ ਇਸ਼ਤਿਹਾਰਾਂ ਨੂੰ ਵਿਖਾਉਣ ’ਤੇ ਪਾਬੰਦੀ ਲਾਉਣ ਲਈ ਜ਼ਰੂਰੀ ਕਾਰਵਾਈ ਕਰਨ ਲਈ ਵੀ ਮੰਗ ਕੀਤੀ ਹੈ ਕਿਉਂਕਿ ਇਹ ਇਸ਼ਤਿਹਾਰ ਇਸ ਵੇਲੇ ਸਮੁੱਚੇ ਪੰਜਾਬ ਦੇ ਸਿਨਮਾ ਘਰਾਂ, ਮਲਟੀਪਲੈਕਸਾਂ ਅਤੇ ਪੀ.ਟੀ.ਸੀ. ਚੈਨਲਾਂ ’ਤੇ ਖੁੱਲੇਆਮ ਦਿਖਾਏ ਜਾ ਰਹੇ ਹਨ।  ਇਸ ਉਲੰਘਣਾ ਦੇ ਵਾਸਤੇ ਕਾਂਗਰਸ ਪਾਰਟੀ ਨੇ ਢੁੱਕਵੀਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਇਨਾਂ ਨੇ ਆਦਰਸ਼ ਚੋਣ ਜਾਬਤੇ ਦੀ ਸਪਸ਼ਟ ਉਲੰਘਣਾ ਕੀਤੀ ਹੈ ਜੋ ਕਿ ਸੂਬੇ ਵਿੱਚ ਆਜ਼ਾਦ ਅਤੇ ਨਿਰਪੱਖ ਸੰਸਦੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਲਾਇਆ ਗਿਆ ਹੈ।