• Home
  • ਕੱਲ੍ਹ ਵਿਧਾਨ ਸਭਾ ਦੇ ਸੈਸ਼ਨ ਚ ਕਿਹੜੇ -ਕਿਹੜੇ ਆਗੂਆਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ ? ਪੜ੍ਹੋ :-

ਕੱਲ੍ਹ ਵਿਧਾਨ ਸਭਾ ਦੇ ਸੈਸ਼ਨ ਚ ਕਿਹੜੇ -ਕਿਹੜੇ ਆਗੂਆਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ ? ਪੜ੍ਹੋ :-

ਚੰਡੀਗੜ੍ਹ -(ਖਬਰ ਵਾਲੇ ਬਿਓਰੋ)-ਪੰਜਾਬ ਵਿਧਾਨ ਸਭਾ ਦੇ ਕੱਲ੍ਹ 24 ਤੋਂ ਸ਼ੁਰੂ ਹੋਣ ਜਾ ਰਹੇ ਮੌਨਸੂਨ ਸੈਸ਼ਨ ਤੇ ਨਜ਼ਰਾਂ ਸਾਰੇ ਪੰਜਾਬੀਆਂ ਦੀਆਂ ਲੱਗੀਆਂ ਹੋਈਆਂ ਹਨ, ਕਿਉਂਕਿ ਇਸ ਵਾਰ ਤਿੰਨ ਦਿਨ ਚੱਲਣ ਵਾਲਾ ਸੈਸ਼ਨ ਭਰਪੂਰ ਹੰਗਾਮੇ ਵਾਲਾ ਹੋਵੇਗਾ ।

ਕੱਲ੍ਹ ਸ਼ੈਸ਼ਨ ਦੇ ਸ਼ੁਰੂ ਹੋਣ ਸਮੇਂ ਹੀ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਸਮੇਤ ਪੰਜ ਸਵਰਗੀ ਨੇਤਾ ਜਿਹੜੇ ਮੰਤਰੀ ਪਦ ਜਾਂ ਵਿਧਾਇਕ ਰਹਿ ਚੁੱਕੇ ਹਨ ਨੂੰ ਸ਼ਰਧਾਂਜਲੀ ਹੋਵੇਗੀ ਅਤੇ ਨਾਲ ਹੀ 9 ਸੁਤੰਤਰਤਾ ਸੈਨਾਨੀਆਂ ਨੂੰ ਉਨ੍ਹਾਂ ਦੇ ਜੀਵਨ ਤੇ ਝਾਤ ਪਾਉਣ ਉਪਰੰਤ ਸੈਸ਼ਨ ਚ ਸ਼ਰਧਾਂਜਲੀ ਦਿੱਤੀ ਜਾਵੇਗੀ ।

ਕਿਹੜੇ ਕਿਹੜੇ ਆਗੂਆਂ ਤੇ ਸੁਤੰਤਰਤਾ ਸੈਨਾਨੀਆਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ ਹੇਠਾਂ ਪੜ੍ਹੋ :-ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ,ਸਾਬਕਾ ਗਵਰਨਰ ਛੱਤੀਸਗੜ੍ਹ ਸ੍ਰੀ ਬਲਰਾਮ ਜੀ ਦਾਸ ਟੰਡਨ ,ਸ੍ਰੀ ਸੁਰਿੰਦਰ ਸਿੰਗਲਾ ਸਾਬਕਾ ਮੰਤਰੀ,ਸਾਬਕਾ ਐਮਐਲਏ ਜੋਗਿੰਦਰ ਨਾਥ ,ਸਾਬਕਾ ਵਿਧਾਇਕ ਕੁਲਦੀਪ ਸਿੰਘ ਵਡਾਲਾ , ਸੁਤੰਤਰਤਾ ਸੈਨਾਨੀਆਂ ਚ ਸ੍ਰੀ ਓਮ ਪ੍ਰਕਾਸ਼ ਸ਼ਰਮਾ ,ਸ੍ਰੀ ਹਜਾਰਾ ਸਿੰਘ ,ਸ੍ਰੀ ਮਾਹਿਲ ਸਿੰਘ ,ਸ੍ਰੀ ਦਰਸ਼ਨ ਸਿੰਘ ,ਸ੍ਰੀ ਮਿਲਖਾ ਸਿੰਘ , ਸ੍ਰੀ ਚਮਨ ਲਾਲ ,ਸ੍ਰੀ ਬਖ਼ਸ਼ੀਸ ਸਿੰਘ ,ਸ੍ਰੀ ਰਤਨ ਸਿੰਘ ,ਸ੍ਰੀ ਗੁਰਬਖਸ਼ ਸਿੰਘ ,ਸ੍ਰੀ ਬਚਿੱਤਰ ਸਿੰਘ ਆਦਿ ਦੇ ਨਾਮ ਸ਼ਾਮਿਲ ਹਨ ।