• Home
  • ਜਾਰੀ ਹੋਇਆ ਫਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਦਾ ਟਾਈਟਲ ਟਰੈਕ-ਪੰਜਾਬੀ ਗੀਤਾਂ ਦੀ ਚੜਾਈ

ਜਾਰੀ ਹੋਇਆ ਫਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਦਾ ਟਾਈਟਲ ਟਰੈਕ-ਪੰਜਾਬੀ ਗੀਤਾਂ ਦੀ ਚੜਾਈ

ਮੁੰਬਈ : ਫਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦਾ ਟਾਈਟਲ ਟਰੈਕ ਜਾਰੀ ਹੋ ਗਿਆ ਜਿਸ ਵਿੱਚ ਪੰਜਾਬੀ ਗੀਤਾਂ ਦੀ ਚੜਾਈ ਹੈ ਤੇ ਪੂਰੀ ਫਿਲਮ 'ਚ ਪੰਜਾਬੀ ਗੀਤਾਂ ਦਾ ਪੂਰਾ ਰੰਗ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਇਹ ਫਿਲਮ ਜਿਥੇ ਜਜ਼ਬਾਤੀ ਤੇ ਰੁਮਾਂਟਿਕ ਦ੍ਰਿਸ਼ ਦਿਖਾਏਗੀ ਉਥੇ ਹੀ ਫਿਲਮ 'ਚ ਕਈ ਹਾਸੇ ਮਜ਼ਾਕ ਵਾਲੇ ਦ੍ਰਿਸ਼ ਵੀ ਦੇਖਣ ਨੂੰ ਮਿਲਣਗੇ।
ਸੋਨਮ ਕਪੂਰ ਤੇ ਰਾਜ ਕੁਮਾਰ ਫਿਲਮ 'ਚ ਰੁਮਾਂਸ ਕਰਦੇ ਨਜ਼ਰ ਆਉਣਗੇ ਜਾਂ ਨਹੀ ਪਰ ਟਾਈਟਲ 'ਚ ਜ਼ਰੂਰ ਨਜ਼ਰ ਆਉਦੇ ਹਨ।
ਸੋਨਮ ਕਪੂਰ ਤੇ ਫਿਲਮ ਦੀ ਟੀਮ ਨੇ ਇਸ ਦੇ ਟਰੈਕ ਨੂੰ ਸ਼ੋਸ਼ਲ ਮੀਡੀਆ ਦੇ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਤੋਂ ਪਹਿਲਾਂ ਫਿਲਮ ਮੇਕਰਾਂ ਨੇ ਇੱਕ ਪੋਸਟਰ ਜਾਰੀ ਕੀਤਾ ਸੀ ਜਿਸ ਵਿੱਚ ਸੋਨਮ ਕਪੂਰ ਤੇ ਰਾਜਕੁਮਾਰ ਰਾਉ ਉਲਟਾ ਦਿਖਾਈ ਦਿੰਦੇ ਹਨ।
ਇਸ ਫਿਲਮ ਦੀ ਵਿਸ਼ੇਸ਼ਤਾ ਇਹ ਹੈ ਕਿ ਅਨਿਲ ਕਪੂਰ ਤੇ ਜੂਹੀ ਚਾਵਲਾ 9 ਸਾਲ ਬਾਅਦ ਵੱਡੇ ਪਰਦੇ 'ਤੇ ਇਕੱਠੇ ਦਿਖਾਈ ਦੇਣਗੇ।