• Home
  • ਕੈਨੇਡਾ ‘ਚ ਰਹਿੰਦੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਕੈਨੇਡਾ ‘ਚ ਰਹਿੰਦੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਕੈਨੇਡਾ ਰਹਿੰਦੇ ਭਦੌੜ ਦੇ ਸਮਾਜ ਸੇਵੀ ਦਰਸ਼ਨ ਕੁਮਾਰ ਕਿਲੇ ਵਾਲੇ ਦੇ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨਾਂ ਦੇ ਇੱਕ ਨੌਜਵਾਨ ਪੁੱਤਰ ਦੀ ਕੈਨੇਡਾ ਵਿਖੇ ਕੈਲਗਰੀ 'ਚ ਬਰਫਬਾਰੀ (ਸਲਿਪਰੀ) ਦੌਰਾਨ ਹੋਏ ਭਿਆਨਕ ਸੜਕ ਹਾਦਸੇ ਚ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਕੈਲਗਰੀ ਵਿਖੇ ਦੇ ਸ਼ਾਮ ਸਮੇਂ ਸੰਦੀਪ ਕੁਮਾਰ ਸੋਨੀ ਤੇ ਉਸ ਦਾ ਛੋਟਾ ਭਰਾ ਹਰਵਿੰਦਰ ਕੁਮਾਰ ਹੈਰੀ ਦੋਵੇਂ ਇੱਕ ਗੱਡੀ ਤੇ ਸਵਾਰ ਹੋ ਕੇ ਘਰ ਤੋਂ ਕੰਮ 'ਤੇ ਜਾ ਰਹੇ ਸਨ। ਜਦ ਘਰ ਤੋਂ ਪੰਜਾਹ ਕੁ ਕਿਲੋਮੀਟਰ ਦੂਰੀ 'ਤੇ ਐਡਮਿੰਟਨ ਰੋਡ 'ਤੇ ਜਾ ਰਹੇ ਸਨ ਤਾਂ ਕੁਝ ਘੰਟੇ ਪਹਿਲਾਂ ਹੋਈ ਭਾਰੀ ਬਰਫਬਾਰੀ ਕਾਰਨ ਰੋਡ 'ਤੇ ਸਲਿਪਰੀ ਦੀ ਵਜਾ ਕਰ ਕੇ ਸਾਹਮਣੇ ਜਾ ਰਹੇ ਟਰਾਲੇ ਨਾਲ ਟਕਰਾ ਗਏ। ਇਸ ਹਾਦਸੇ ਚ ਸੰਦੀਪ ਕੁਮਾਰ ਸੁਰੱਖਿਅਤ ਰਿਹਾ ਪਰ ਸਾਈਡ 'ਤੇ ਨਾਲ ਬੈਠੇ ਹਰਵਿੰਦਰ ਕੁਮਾਰ ਦੀ ਲੱਤ ਗੱਡੀ 'ਚ ਲੱਤ ਫਸ ਗਈ। ਉਸ ਦੇ ਬਚਾਅ ਲਈ ਜਦ ਸੰਦੀਪ ਕੁਮਾਰ ਗੱਡੀ 'ਚੋਂ ਉੱਤਰ ਕੇ ਬਚਾਅ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸ ਦੌਰਾਨ ਹੀ ਪਿਛੇ ਤੋਂ ਇੱਕ ਤੇਜ ਰਫਤਾਰ ਲੋਡ ਟਰਾਲੇ ਨੇ ਉਨਾਂ ਦੀ ਗੱਡੀ ਨੂੰ ਭਿਆਨਕ ਟੱਕਰ ਮਾਰ ਦਿੱਤੀ।। ਜਿਸ ਕਾਰਨ ਉਨਾਂ ਗੱਡੀ ਵਿਚਕਾਰ ਹੋਣ ਕਾਰਨ ਬੁਰੀ ਤਰਾਂ ਨੁਕਸਾਨੀ ਗਈ ਅਤੇ ਹਰਵਿੰਦਰ ਕੁਮਾਰ ਹੈਰੀ (30) ਵੀ ਗੱਡੀ 'ਚ ਬੁਰੀ ਤਰਾਂ ਫਸ ਗਿਆ।ਜਿਸ ਦੇ ਚਲਦਿਆਂ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਸੰਦੀਪ ਕੁਮਾਰ ਸੋਨੀ ਜਖਮੀ ਹੋ ਗਿਆ। ਜਿਸ ਨੂੰ ਤੁਰੰਤ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਜਿਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ।