• Home
  • ਬੀਜੇਪੀ ਦੇ ਯੁਵਾ ਮੋਰਚੇ ਦਾ ਪ੍ਰਧਾਨ 195 ਸ਼ਰਾਬ ਦੀਆਂ ਪੇਟੀਆਂ ਸਮੇਤ ਫੜਿਆ ਗਿਆ

ਬੀਜੇਪੀ ਦੇ ਯੁਵਾ ਮੋਰਚੇ ਦਾ ਪ੍ਰਧਾਨ 195 ਸ਼ਰਾਬ ਦੀਆਂ ਪੇਟੀਆਂ ਸਮੇਤ ਫੜਿਆ ਗਿਆ

ਪਟਿਆਲਾ (ਖ਼ਬਰ ਵਾਲੇ ਬਿਊਰੋ )- ਪਟਿਆਲਾ ਪੁਲਿਸ ਵੱਲੋਂ ਬੀ ਜੀ ਪੀ ਦੇ ਯੁਵਾ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਅਜੇ ਕੁਮਾਰ ਅਤੇ ਪਰਮਿੰਦਰ ਸਿੰਘ ਨਾਮ ਦੇ ਵਿਅਕਤੀ ਨੂੰ 195 ਪੇਟੀਆਂ ਸ਼ਰਾਬ ਦੇਸੀ ਸੰਤਰਾ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ।
ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਸਵਿਫਟ ਕਾਰ ਨੰਬਰ HR 16 Q 2557 ਵਿੱਚ ਥਾਣਾ ਸਦਰ ਰਾਜਪੁਰਾ ਅਧੀਨ ਪੈਂਦੇ ਪਿੰਡ ਪੋਹੇੜ੍ ਕਲਾਂ ਵਿਖੇ ਇੱਕ ਗਡਾਊਨ ਚੋਂ ਸ਼ਰਾਬ ਦੀਆਂ ਪੇਟੀਆਂ ਲੱਦ ਰਹੇ ਸਨ ।
ਪਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਰੰਗੇ ਹੱਥੀਂ ਕਾਬੂ ਕੀਤੇ ਗਏ  ਕਥਿਤ ਦੋਸ਼ੀਆਂ ਵਿਰੁੱਧ ਮੁਕਦਮਾ ਨੰਬਰ 68 ਭਾਰਤੀ ਦੰਡਾਵਲੀ ਦੀ ਧਾਰਾ 420 ਅਤੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ।