• Home
  • ਅਰਜੁਨ ਅਤੇ ਮਲਾਇਕਾ ਹੋ ਸਕਦੇ ਹਨ ਇੱਕ ਪਰ ਤਿੰਨ ਵਿਅਕਤੀ ਬਣਨ ਲੱਗੇ ਰਾਹ ‘ਚ ਰੋੜਾ

ਅਰਜੁਨ ਅਤੇ ਮਲਾਇਕਾ ਹੋ ਸਕਦੇ ਹਨ ਇੱਕ ਪਰ ਤਿੰਨ ਵਿਅਕਤੀ ਬਣਨ ਲੱਗੇ ਰਾਹ ‘ਚ ਰੋੜਾ

ਮੁੰਬਈ : ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਇਨੀਂ ਦਿਨੀਂ ਆਪਣੇ ਸਬੰਧਾਂ ਕਾਰਨ ਸੁਰਖ਼ੀਆਂ 'ਚ ਹਨ।  ਅਕਸਰ ਦੋਹਾਂ ਨੂੰ ਕਿਸੇ ਨਾ ਕਿਸੇ ਪਾਰਟੀ ਅਤੇ ਡੇਟ ਉਤੇ ਇਕੱਠੇ ਵੇਖਿਆ ਜਾਂਦਾ ਹੈ। ਹੁਣ ਤਾਂ ਮਲਾਇਕਾ ਦੀ ਅਰਜੁਨ ਦੇ ਪਰਵਾਰਕ ਮੈਂਬਰਾਂ ਨਾਲ ਵੀ ਨਜ਼ਦੀਕੀਆਂ ਵਧਾਉਣੀਆਂ ਸ਼ੁਰੂ ਕਰ ਦਿਤੀਆਂ ਹਨ।
ਖਬਰਾਂ ਦੀਆਂ ਮੰਨੀਏ ਤਾਂ ਅਰਜੁਨ ਅਤੇ ਮਲਾਇਕਾ ਹੁਣ ਆਪਣੇ ਰਿਸ਼ਤੇ ਨੂੰ ਅਗਲੇ ਪੱਧਰ 'ਤੇ ਲਿਜਾਣਾ ਚਾਹੁੰਦੇ ਹਨ। ਇਸ ਦੇ ਲਈ ਉਨਾਂ ਨੇ ਸਭ ਤੋਂ ਪਹਿਲਾਂ ਨਵਾਂ ਘਰ ਖਰੀਦਣ ਦੀ ਯੋਜਨਾ ਬਣਾਈ ਹੈ।
ਛੇਤੀ ਹੀ ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਸਕਦੇ ਹਨ ਪਰ ਇਨਾਂ ਦੇ ਰਿਸ਼ਤੇ ਵਿਚ 3 ਲੋਕ ਖਲਨਾਇਕ ਬਣ ਕੇ ਸਾਹਮਣੇ ਆ ਰਹੇ ਹਨ। ਇਸ ਵਿਚ ਪਹਿਲਾ ਨਾਮ ਹੈ ਸੋਨਮ ਕਪੂਰ ਦਾ। ਸੋਨਮ ਨੂੰ ਮਲਾਇਕਾ ਬਿਲਕੁੱਲ ਪਸੰਦ ਨਹੀਂ ਹੈ। ਉਹ ਨਹੀਂ ਚਾਹੁੰਦੀ ਕਿ ਦੋਹਾਂ ਦਾ ਵਿਆਹ ਹੋਵੇ।
ਸੋਨਮ ਤੋਂ ਇਲਾਵਾ ਦੋ ਹੋਰ ਲੋਕਾਂ ਨੂੰ ਮਲਾਇਕਾ ਅਤੇ ਅਰਜੁਨ ਦਾ ਰਿਸ਼ਤਾ ਪਸੰਦ ਨਹੀਂ ਹੈ। ਉਹ ਹਨ ਅਰਜੁਨ ਦੇ ਪਿਤਾ ਬੋਨੀ ਅਤੇ ਭੈਣ ਅੰਸ਼ੁਲਾ। ਇਹ ਦੋਨੋ ਵੀ ਨਹੀਂ ਚਾਹੁੰਦੇ ਕਿ ਅਰਜੁਨ ਦੀਆਂ ਨਜਦੀਕੀਆਂ ਮਲਾਇਕਾ ਦੇ ਨਾਲ ਵਧਣ। ਹੁਣ ਭਵਿੱਖ ਵਿੱਚ ਦੇਖਣਾ ਹੋਵੇਗਾ ਕਿ ਉਨਾਂ ਦੋਹਾਂ ਦੀ ਜੋੜੀ ਬਣਦੀ ਹੈ ਜਾਂ ਕਹਾਣੀਆਂ ਹੀ ਰਹਿ ਜਾਣਗੀਆਂ