• Home
  • ਸਿੱਧੂ ਨਾਲ ਖ਼ਫ਼ਾ ਹੋਏ ਕੈਪਟਨ, ਬਿਨਾਂ ਪੁੱਛੇ ਕੀਤੀ ਪ੍ਰੈੱਸ ਕਾਨਫ਼ਰੰਸ

ਸਿੱਧੂ ਨਾਲ ਖ਼ਫ਼ਾ ਹੋਏ ਕੈਪਟਨ, ਬਿਨਾਂ ਪੁੱਛੇ ਕੀਤੀ ਪ੍ਰੈੱਸ ਕਾਨਫ਼ਰੰਸ

ਚੰਡੀਗੜ, (ਖ਼ਬਰ ਵਾਲੇ ਬਿਊਰੋ):। ਨਵਜੋਤ ਸਿੱਧੂ ਤੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਰਾਜ਼ ਹੋ ਗਏ ਹਨ ਕਿਉਂਕਿ ਬੀਤੇ ਦਿਨੀਂ ਬਹਿਬਲ ਕਲਾਂ ਗੋਲੀ ਮਾਮਲੇ ਵਿੱਚ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵਿਸਵਾਸ ਲਏ ਬਿਨਾਂ ਹੀ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਸੀਸੀਟੀਵੀ ਜਾਰੀ ਕਰ ਦਿਤੀ ਹੈ। ਜਿਸ ਕਾਰਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਖ਼ਤ ਨਾਰਾਜ਼ਗੀ ਜਾਹਿਰ ਕੀਤੀ ਹੈ ਕਿ ਨਵਜੋਤ ਸਿੱਧੂ ਪੰਜਾਬ ਸਰਕਾਰ ਦੇ ਬਰਾਬਰ ਇੱਕ ਸਰਕਾਰ ਚਲਾਉਣ ਦੀ ਕੋਸ਼ਿਸ਼ ਨਾ ਕਰਨ।।ਨਵਜੋਤ ਸਿੱਧੂ ਹੁਣ ਤਕ ਆਪਣੇ ਵਿਭਾਗ ਨੂੰ ਛੱਡ ਕੇ ਕਈ ਮੁੱਦਿਆਂ 'ਤੇ ਪ੍ਰੈਸ ਕਾਨਫ਼ਰੰਸ ਕਰਦੇ ਆਏ ਹਨ ਪਰ ਅਮਰਿੰਦਰ ਸਿੰਘ ਵਲੋਂ ਕਦੇ ਵੀ ਨਾਰਾਜ਼ਗੀ ਜਾਹਿਰ ਨਹੀਂ ਕੀਤੀ ਹੈ ਪਰ ਬਹਿਬਲ ਕਲਾਂ ਮਾਮਲੇ ਵਿੱਚ ਪ੍ਰੈਸ ਕਾਨਫ਼ਰੰਸ ਕਰਦੇ ਹੋਏ ਸੀਸੀਟੀਵੀ ਫ਼ੁਟੇਜ ਜ਼ਾਰੀ ਕਰਨਾ ਮੁੱਖ ਮੰਤਰੀ ਨੂੰ ਪਸੰਦ ਨਹੀਂ ਆਇਆ ਹੈ। ਇਸ ਲਈ ਅਮਰਿੰਦਰ ਸਿੰਘ ਜਲਦ ਹੀ ਨਵਜੋਤ ਸਿੱਧੂ ਨੂੰ ਸੱਦ ਕੇ ਫਟਕਾਰ ਤਕ ਲਗਾ ਸਕਦੇ ਹਨ ਤਾਕਿ ਅੱਗੇ ਤੋਂ ਬਿਨਾਂ ਮੁੱਖ ਮੰਤਰੀ ਦੀ ਇਜਾਜ਼ਤ ਨਾਲ ਇਹੋ ਜਿਹਾ ਕੋਈ ਵੀ ਕੰਮ ਨਾ ਕੀਤਾ ਜਾਵੇ।