• Home
  • ਇਮਰਾਨ ਖ਼ਾਨ ਦੀ ਸਾਬਕਾ ਪਤਨੀ ਦਾ ਦੋਸ਼-ਸਿੰਧੀਆਂ ਨੂੰ ਗ਼ਾਇਬ ਕਰ ਰਹੀ ਪਾਕਿ ਸਰਕਾਰ

ਇਮਰਾਨ ਖ਼ਾਨ ਦੀ ਸਾਬਕਾ ਪਤਨੀ ਦਾ ਦੋਸ਼-ਸਿੰਧੀਆਂ ਨੂੰ ਗ਼ਾਇਬ ਕਰ ਰਹੀ ਪਾਕਿ ਸਰਕਾਰ

ਇਸਲਾਮਾਬਾਦ, (ਖ਼ਬਰ ਵਾਲੇ ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਦੋਸ਼ ਲਾਇਆ ਹੈ ਕਿ ਪਾਕਿਸਤਾਨ ਸਰਕਾਰ ਸਿੰਧੀ ਲੋਕਾਂ ਨੂੰ ਅਗ਼ਵਾ ਕਰ ਕੇ ਗਾਇਬ ਕਰ ਰਹੀ ਹੈ। ਰੇਹਮ ਨੇ ਕਿਹਾ ਕਿ ਬਲੋਚਿਸਤਾਨ ਅਤੇ ਖੈਬਰ ਪਖਤੂਨਬਾ ਵਾਂਗ ਸਿੰਧੀਆਂ ਨੂੰ ਵੀ ਅਗ਼ਵਾ ਕੀਤਾ ਜਾ ਰਿਹਾ ਹੈ। ਖ਼ਾਨ ਨੇ ਸ਼ੋਸ਼ਲ ਮੀਡੀਆ 'ਤੇ ਜਾਰੀ ਕਈ ਵੀਡੀਉਜ਼ ਵੀ ਮੀਡੀਆ ਨੂੰ ਦਿਖਾਈਆਂ ਤੇ ਕਿਹਾ ਕਿ ਮੀਡੀਆ ਵੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਕਿਉਂਕਿ ਉਹ ਅਜਿਹੀਆਂ ਘਟਨਾਵਾਂ ਨੂੰ ਨਹੀਂ ਚੁਕਦਾ। ਰੇਹਮ ਨੇ ਕਿਹਾ ਕਿ ਜੇਕਰ ਉਹ ਲੋਕ ਅਪਰਾਧੀ ਹਨ ਤਾਂ ਉਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇ ਤੇ ਉਨਾਂ ਦੇ ਪਰਵਾਰਕ ਮੈਂਬਰਾਂ ਨੂੰ ਉਨਾਂ ਦਾ ਕਸੂਰ ਦਸਿਆ ਜਾਵੇ ਪਰ ਅਜਿਹਾ ਨਹੀਂ ਹੋ ਰਿਹਾ। ਰੇਹਮ ਨੇ ਅੱਗੇ ਕਿਹਾ ਕਿ ਅਸੀਂ ਫ਼ਲਸਤੀਨ, ਕਸ਼ਮੀਰ ਆਦਿ ਥਾਵਾਂ 'ਤੇ ਹੁੰਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਗੱਲਾਂ ਤਾਂ ਕਰਦੇ ਹਾਂ ਪਰ ਆਪਣੇ ਦੇਸ਼ 'ਚ ਹੋ ਰਹੀਆਂ ਮਨੁੱਖੀ ਅਧਿਕਾਰ ਉਲੰਘਣ ਦੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ।