• Home
  • ਬੇਅਦਬੀਆਂ ਤੇ ਗੋਲੀਕਾਂਡ ਪਿਛੇ ਬਾਦਲਾਂ ਦਾ ਹੱਥ ਸੀ : ਮੰਡ

ਬੇਅਦਬੀਆਂ ਤੇ ਗੋਲੀਕਾਂਡ ਪਿਛੇ ਬਾਦਲਾਂ ਦਾ ਹੱਥ ਸੀ : ਮੰਡ

ਬਰਗਾੜੀ, (ਖ਼ਬਰ ਵਾਲੇ ਬਿਊਰੋ) : ਇਨਸਾਫ਼ ਮੋਰਚੇ 'ਚ ਹੁਣ ਸੰਗਤਾਂ ਵਧ ਚੜ ਕੇ ਹਿੱਸਾ ਲੈ ਰਹੀਆਂ ਹਨ ਤੇ ਇਹ ਮੋਰਚਾ ਆਪਣੀਆਂ ਮੰਗਾਂ ਮੰਨਵਾ ਕੇ ਹੀ ਉਠੇਗਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕੀਤਾ। ਬਰਗਾੜੀ 'ਚ ਚੱਲ ਰਿਹਾ ਇਨਸਾਫ ਮੋਰਚਾ 99ਵੇਂ ਦਿਨ ਵੀ ਜਾਰੀ ਰਿਹਾ।।ਮੰਡ ਨੇ ਕਿਹਾ ਕਿ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਬੇਅਦਬੀਆਂ ਤੇ ਗੋਲੀਕਾਂਡ ਪਿਛੇ ਬਾਦਲਾਂ ਦਾ ਹੱਥ ਸੀ। ਇਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਉਚੇਚੇ ਤੌਰ 'ਤੇ ਪਹੁੰਚੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਦੇ ਜਥੇ ਨੇ ਰਸ-ਭਿੰਨੇ ਕੀਰਤਨ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸਤਤ ਦਾ ਵਿਖਿਆਨ ਕੀਤਾ।।
ਅੱਜ ਇਸ ਪੰਥਕ ਇਥੰਠ 'ਚ ਪਹੁੰਚੇ ਪੰਥਕ ਸੇਵਾ ਲਹਿਰ ਦੇ ਭਾਈ ਬਲਜੀਤ ਸਿੰਘ ਬੁਰਜ ਨਕਲੀਆ ਨੇ ਮੋਰਚੇ ਦੇ ਦਲੀਲ ਦਿੰਦਿਆਂ ਕਿਹਾ ਕਿ ਸਿੱਖ ਸੰਗਤਾਂ ਦੇ ਦਿਨੋ ਦਿਨ ਵਧ ਰਹੇ ਇਕੱਠ ਸਾਹਮਣੇ ਇਕ ਨਾ ਇਕ ਦਿਨ ਸਰਕਾਰਾਂ ਨੂੰ ਝੁਕਣਾ ਹੀ ਪਵੇਗਾ ਅਤੇ ਖਾਲਸਾ ਪੰਥ ਦੀ ਜਿੱਤ ਹੋਵੇਗੀ।। ਸਿੱਖ ਜਥੇਬੰਦੀ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਮੁੱਖ ਆਗੂਆਂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਕੁਲਦੀਪ ਸਿੰਘ ਜੰਡਾਲੀਸਰ ਸਾਹਿਬ, ਬਾਬਾ ਬਲਜੀਤ ਸਿੰਘ ਬੁਰਜ ਨਕਲੀਆਂ, ਡਾ. ਗੁਰਮੀਤ ਸਿੰਘ ਖਾਲਸਾ ਬਰੀਵਾਲਾ, ਭਾਈ ਜਸਵਿੰਦਰ ਸਿੰਘ ਸਾਹੋਕੇ ਨੇ ਕਿਹਾ ਕਿ ਜਾਂਚ ਕਮਿਸ਼ਨ ਜਸਟਿਸ ਰਣਜੀਤ ਸਿੰਘ ਦੀ ਜਾਂਚ 'ਚ ਦੋਸ਼ੀ ਪਾਏ ਜਾਣ 'ਤੇ ਬਾਦਲ ਨੇ ਆਪਣੇ ਆਪ ਦਾ ਬਚਾਅ ਕਰਦਿਆਂ ਪੰਜਾਬ ਦੀਆਂ ਸੜਕਾਂ 'ਤੇ ਆ ਕੇ ਜਿਸ ਤਰ•ਾਂ ਪੁਤਲੇ ਫੂਕ ਕੇ ਨਿਰਦੋਸ਼ ਹੋਣ ਦੀ ਕੋਸ਼ਿਸ਼ ਕੀਤੀ ਹੈ, ਤੋਂ ਸਾਰੇ ਲੋਕ ਹੈਰਾਨ ਹਨ।। ਉਹ ਜਾਣ ਚੁੱਕੇ ਹਨ ਕਿ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਕਾਂਡ 'ਚ ਬਾਦਲ ਦਾ ਹੱਥ ਹੈ।
ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਮੋਰਚੇ ਦੇ 100ਵੇਂ ਦਿਨ ਤੱਕ ਪੁੱਜ ਜਾਣ 'ਤੇ ਪ੍ਰਤੀਕ੍ਰਮ ਦਿੰਦਿਆਂ ਕਿਹਾ ਕਿ ਮੋਰਚੇ ਦੀ ਜਿੱਤ ਲਈ ਕੋਈ ਸਮਾਂ ਨਿਸ਼ਚਿਤ ਨਹੀਂ ਹੁੰਦਾ, ਸਾਡਾ ਨਿਸ਼ਾਨਾ ਤਿੰਨ ਮੰਗਾਂ ਦੀ ਪ੍ਰਾਪਤੀ ਹੈ।