• Home
  • ਸ਼ਾਹਰੁਖ ਖ਼ਾਨ ਬੋਲੇ-ਮੈਂ ਅਭਿਨੇਤੀਰੀਆਂ ਨੂੰ ਪਾਲਦਾ ਪੋਸਦਾ ਹਾਂ ਤੇ ਫਿਰ ਕੋਈ ਹੋਰ ਲੈ ਜਾਂਦੈ

ਸ਼ਾਹਰੁਖ ਖ਼ਾਨ ਬੋਲੇ-ਮੈਂ ਅਭਿਨੇਤੀਰੀਆਂ ਨੂੰ ਪਾਲਦਾ ਪੋਸਦਾ ਹਾਂ ਤੇ ਫਿਰ ਕੋਈ ਹੋਰ ਲੈ ਜਾਂਦੈ

ਮੁੰਬਈ : ਕਿੰਗ ਖਾਨ ਨੇ ਇੱਕ ਪੱਤਰਕਾਰ ਨੂੰ ਬੜਾ ਹੀ ਦਿਲਚਸਪ ਜਵਾਬ ਦਿੱਤਾ ਹੈ ਤੇ ਕਿਹਾ ਕਿ ਉਹ ਅਭਿਨੇਤਰੀਆਂ ਨੂੰ ਪਾਲਦੇ-ਪੋਸਦੇ ਰਹਿ ਜਾਂਦੇ ਹਨ ਤੇ ਬਾਅਦ 'ਚ ਉਨਾਂ ਨੂੰ ਕੋਈ ਹੋਰ ਲੈ ਜਾਂਦਾ ਹੈ। ਸ਼ਾਹਰੁਖ ਖ਼ਾਨ ਨੇ ਇਹ ਜਵਾਬ ਉਸ ਵੇਲੇ ਦਿੱਤਾ ਜਦੋਂ ਉਨਾਂ ਦੀ ਫਿਲਮ 'ਜ਼ੀਰੋ' ਦਾ ਟ੍ਰੇਲਰ ਜਾਰੀ ਹੋਣਾ ਸੀ ਤੇ ਵਿਚੋਂ ਕਿਸੇ ਪੱਤਰਕਾਰ ਨੇ ਸਵਾਲ ਪੁੱਛ ਲਿਆ ਕਿ ਕੀ ਉਹ ਦੀਪਿਕਾ ਤੇ ਰਣਬੀਰ ਦੀ ਸ਼ਾਦੀ 'ਤੇ ਜਾਣਗੇ ਤਾਂ ਜਵਾਬ 'ਚ ਉਨਾਂ ਕਿਹਾ ਕਿ ਦੀਪਿਕਾ ਤੇ ਅਨੁਸ਼ਕਾ ਨੇ ਕਰੀਅਰ ਮੇਰੇ ਨਾਲ ਸ਼ੁਰੂ ਕੀਤਾ ਤੇ ਮੈਂ ਇਨਾਂ ਨੂੰ ਪਾਲਿਆ ਪੋਸਿਆ ਤੇ ਫਿਰ ਇਨਾਂ ਨੂੰ ਲੈ ਕੋਈ ਹੋਰ ਗਿਆ। ਇਹ ਸੁਣਦਿਆਂ ਹੀ ਸਭ 'ਚ ਹਾਸੜ ਪੈ ਗਿਆ।
ਸ਼ਾਹਰੁਖ ਨੇ ਮਜ਼ਾਕੀਆ ਅੰਦਾਜ਼ ਨਾਲ ਕਿਹਾ ਕਿ ਮੈਨੂੰ ਰਣਬੀਰ ਤੇ ਦੀਪਿਕਾ ਨੇ ਵਿਆਹ ਦਾ ਸੱਦਾ ਨਹੀਂ ਭੇਜਿਆ ਇਸ ਜੇ ਮੈਂ ਜਾਊਂਗਾ ਤਾਂ ਫਿਰ ਤਾਂ ਉਹੀ ਗੱਲ ਹੋਵੇਗੀ ਕਿ ਬਿਗਾਨੀ ਸ਼ਾਦੀ 'ਚ ਅਬਦੁੱਲਾ ਦੀਵਾਨਾ।

ਇਸ ਤੋਂ ਬਾਅਦ ਉਨਾਂ ਗੰਭੀਰ ਹੁੰਦਿਆਂ ਕਿਹਾ ਕਿ ਉਨਾਂ ਨੂੰ ਬਹੁਤ ਖ਼ੁਸ਼ੀ ਹੈ ਕਿ ਰਣਬੀਰ ਤੇ ਦੀਪਿਕਾ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਤੇ ਉਹ ਉਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਨ।
ਇਸ ਮੌਕੇ ਉਨਾਂ ਪ੍ਰਿਯੰਕਾ ਚੋਪੜਾ ਦੀ ਸ਼ਾਦੀ 'ਤੇ ਉਨਾਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਜਦੋਂ ਉਨਾਂ ਨੂੰ ਅਨੁਸ਼ਕਾ ਬਾਰੇ ਪੁੱਛਿਆ ਗਿਆ ਕਿ ਅਨੁਸ਼ਕਾ ਨੇ ਵਿਆਹ ਦੇ ਮਾਮਲੇ 'ਚ ਨਵੀਂ ਲੀਹ ਪਾਈ ਹੈ ਤਾਂ ਉਨਾਂ ਕਿਹਾ ਕਿ ਅਨੁਸ਼ਕਾ ਪਹਿਲੀ ਥੋੜਾ ਹੈ ਜਿਸ ਨੇ ਸ਼ਾਦੀ ਕੀਤੀ ਹੈ।