• Home
  • ਜਨਮ ਦਿਨ ਵਾਲੇ ਦਿਨ ਉਰਮਿਲਾ ਨੇ ਗੁਜ਼ਾਰਿਆ ਪਤੀ ਨਾਲ ਸਮਾਂ-9 ਸਾਲ ਛੋਟੇ ਬਿਜਨਸਮੈਨ ਨਾਲ ਕਰਵਾਇਐ ਵਿਆਹ

ਜਨਮ ਦਿਨ ਵਾਲੇ ਦਿਨ ਉਰਮਿਲਾ ਨੇ ਗੁਜ਼ਾਰਿਆ ਪਤੀ ਨਾਲ ਸਮਾਂ-9 ਸਾਲ ਛੋਟੇ ਬਿਜਨਸਮੈਨ ਨਾਲ ਕਰਵਾਇਐ ਵਿਆਹ

 ਮੁੰਬਈ : ਬਾਲੀਵੁੱਡ ਸਟਾਰ ਆਪਣੇ ਜਨਮ ਦਿਨ ਵੀ ਇੰਝ ਮਨਾਉਂਦੇ ਹਨ ਕਿ ਕਈ ਵਾਰ ਉਨਾਂ ਬਾਰੇ ਗੱਲ ਕਰਨੀ ਪੈਂਦੀ ਹੈ। ਅੱਜ ਉਰਮਿਲਾ ਮਾਤੋਂਡਕਰ ਦਾ 45ਵਾਂ ਜਨਮ ਦਿਨ ਹੈ। ਉਸ ਨੇ ਬਿਨਾਂ ਸ਼ੋਰ ਸ਼ਰਾਬੇ ਤੋਂ ਆਪਣਾ ਜਨਮ ਦਿਨ ਘਰ ਵਿੱਚ ਹੀ ਮਨਾਇਆ ਤੇ ਆਪਣੇ ਪਤੀ ਨਾਲ ਸਾਰਾ ਸਮਾਂ ਗੁਜ਼ਾਰਿਆ। 4 ਫਰਵਰੀ 1974 ਨੂੰ ਮੁੰਬਈ ਵਿਚ ਜੰਮੀ ਉਰਮਿਲਾ ਨੇ ਬਤੌਰ ਅਦਾਕਾਰਾ ਨਰਸਿੰਹਾ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਪਰ ਉਸ ਨੂੰ ਅਸਲੀ ਪਹਿਚਾਣ 'ਰੰਗੀਲਾ' ਫਿਲਮ ਤੋਂ ਮਿਲੀ ਸੀ, ਜੋ ਰਾਮਗੋਪਾਲ ਵਰਮਾ ਨੇ ਡਾਇਰੈਕਟ ਕੀਤੀ ਸੀ। ਇਸ ਫਿਲਮ ਤੋਂ ਬਾਅਦ 'ਛੰਮਾ - ਛੰਮਾ ਗਰਲ' ਅਤੇ ਰਾਮਗੋਪਾਲ ਨਾਲ ਅਫ਼ੇਅਰ ਦੀ ਖ਼ੂਬ ਖ਼ਬਰਾਂ ਉਡੀਆਂ। ਉਰਮਿਲਾ ਨੂੰ ਲੈ ਕੇ ਰਾਮਗੋਪਾਲ ਵਰਮਾ ਦੀ ਦੀਵਾਨਗੀ ਇੰਨੀ ਸੀ ਕਿ ਉਨਾਂ ਨੇ ਮੁੰਬਈ ਦੇ ਅੰਧੇਰੀ ਵਿਚ ਅਪਣੇ ਦਫ਼ਤਰ ਦੇ ਇਕ ਕਮਰੇ ਦਾ ਨਾਮ ਹੀ 'ਉਰਮਿਲਾ ਮਾਤੋਂਡਕਰ' ਰੱਖ ਦਿਤਾ ਸੀ। ਰਾਮਗੋਪਾਲ ਵਰਮਾ ਦੇ ਨਾਲ ਫ਼ਿਲਮਾਂ ਕਰਨ ਦੀ ਵਜਾ ਨਾਲ ਉਰਮਿਲਾ ਦੇ ਕਰੀਅਰ ਨੂੰ ਵੀ ਨੁਕਸਾਨ ਪਹੁੰਚਿਆ। ਪਰ ਅੱਜ ਦੀ ਖ਼ਬਰ ਇਹ ਹੈ ਕਿ ਉਰਮਿਲਾ ਮਾਤੋਂਡਕਰ ਨੇ 42 ਸਾਲ ਦੀ ਉਮਰ ਵਿਚ ਇਕ ਕਸ਼ਮੀਰੀ ਬਿਜਨਸਮੈਨ ਨਾਲ ਵਿਆਹ ਕਰਵਾ ਲਿਆ। ਉਰਮਿਲਾ ਨੇ 3 ਮਾਰਚ, 2016 ਨੂੰ ਅਪਣੇ ਆਪ ਤੋਂ 9 ਸਾਲ ਛੋਟੇ ਕਸ਼ਮੀਰੀ ਬਿਜਨਸਮੈਨ ਮੋਹਸਿਨ ਅਖਤਰ ਮੀਰ ਨਾਲ ਨਿਕਾਹ ਕਰਵਾਇਆ। ਮੋਹਸਿਨ ਜੋਆ ਅਖਤਰ ਦੇ ਡਾਇਰੈਕਸ਼ਨ ਵਿਚ ਬਣੀ ਫਿਲਮ 'ਲਕ ਬਾਏ ਚਾਂਸ' ਵਿਚ ਕੰਮ ਕਰ ਚੁੱਕੀ ਹੈ। ਉਰਮਿਲਾ ਨੇ ਆਪਣੇ ਜਨਮ ਦਿਨ ਮੌਕੇ ਆਪਣੇ ਪਤੀ ਨਾਲ ਖ਼ੂਬ ਸਮਾਂ ਗੁਜ਼ਾਰਿਆ ਪਰ ਤਸਵੀਰਾਂ ਫਿਲਹਾਲ ਸਾਹਮਣੇ ਨਹੀਂ ਆਈਆਂ।