• Home
  • ਸ਼ਰਮਨਾਕ ਰਾਜਨੀਤੀ ਜਾਂ ਬੱਚੀਆਂ ਦਾ ਸ਼ੋਸ਼ਣ :- ਪੜ੍ਹੋ ਲੁਧਿਆਣਾ ਦੇ ਆਰਤੀ ਚੌਕ ਦੀ ਘਟਨਾ !

ਸ਼ਰਮਨਾਕ ਰਾਜਨੀਤੀ ਜਾਂ ਬੱਚੀਆਂ ਦਾ ਸ਼ੋਸ਼ਣ :- ਪੜ੍ਹੋ ਲੁਧਿਆਣਾ ਦੇ ਆਰਤੀ ਚੌਕ ਦੀ ਘਟਨਾ !

ਲੁਧਿਆਣਾ :- ਸ਼ਰਮਨਾਕ ਰਾਜਨੀਤੀ ਜਾਂ ਛੋਟੀਆਂ ਦਾ ਸ਼ੋਸ਼ਣ! ਜੀ ਹਾਂ ਇਹ ਸਭ ਕੁਝ ਥੋੜ੍ਹੀ ਦੇਰ ਪਹਿਲਾਂ ਉਤਸ਼ਾਹ ਨੂੰ ਲੁਧਿਆਣਾ ਵਿਖੇ ਫਿਰੋਜ਼ਪੁਰ ਰੋਡ ਤੇ ਆਰਤੀ ਚੌਕ ਚ ਦੇਖਣ ਨੂੰ ਮਿਲਿਆ ਕਿ ਛੋਟੀਆਂ ਛੋਟੀਆਂ ਬੱਚੀਆਂ ਜਿਨ੍ਹਾਂ ਦੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਵਾਲੀਆਂ ਟੀ ਸ਼ਰਟਾਂ ਪਾਈਆਂ ,ਹੱਥਾਂ ਵਿੱਚ ਅਕਾਲੀ ਉਮੀਦਵਾਰ ਮਹੇਸ਼ ਇੰਦਰ ਸਿੰਘ ਗਰੇਵਾਲ ਦੇ ਪੋਸਟਰ ਵੀ ਸਨ ਤੇ ਕਮਲ ਦੇ ਫੁੱਲ ਵਾਲੀ ਬੀਜੇਪੀ ਦੇ ਝੰਡੇ ਫੜੇ ਹੋਏ ਸਨ । ਇਹ ਬੱਚਿਆਂ ਆਰਤੀ ਚੌਕ ਦੇ ਗੋਲਦਾਰੇ ਦੀ ਪਾਂਧੀ ਤੇ ਖੜ੍ਹੀਆਂ ਝੰਡੇ ਲਹਿਰਾ ਰਹੀਆਂ ਸਨ ਤੇ ਲੋਕ ਖੜ੍ਹ ਖੜ੍ਹ ਕੇ ਇਨ੍ਹਾਂ ਛੋਟੀਆਂ ਬੱਚਿਆਂ ਨੂੰ ਜਿੱਥੇ ਦੇਖ ਰਹੇ ਸਨ ਉੱਥੇ ਅਜਿਹੀ ਘਟੀਆ ਰਾਜਨੀਤੀ ਤੇ ਲੱਖ ਲਾਹਨਤਾਂ ਮਾਰ ਰਹੇ ਸਨ ।

"ਖ਼ਬਰ ਵਾਲੇ ਦੀ ਟੀਮ" ਵੱਲੋਂ ਜਦੋਂ ਮੌਕੇ ਤੇ ਜਾ ਕੇ ਇਨ੍ਹਾਂ ਲੜਕੀਆਂ ਤੋਂ ਇਹ ਪੁੱਛਿਆ ਗਿਆ ਕਿ ਤੁਹਾਡੀ ਵੋਟ ਹੈ ਤਾਂ ਉਨ੍ਹਾਂ ਨੇ ਅੱਗੋਂ ਕਿਹਾ ਨਹੀਂ ਜੀ ! ਪਰ ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਲੁਧਿਆਣਾ ਹਲਕੇ ਚ ਤਾਂ ਤੱਕੜੀ ਵਾਲਾ ਉਮੀਦਵਾਰ ਖੜ੍ਹਾ ਹੈ ਪਰ ਤੁਹਾਡੇ ਕੋਲ ਫੁੱਲ ਵਾਲੇ ਝੰਡੇ ਹਨ ਤਾਂ ਫਿਰ ਵੀ ਲੜਕੀਆਂ ਨੇ ਕਿਹਾ ਕਿ ਇਸ ਬਾਰੇ ਸਾਨੂੰ ਨਹੀਂ ਪਤਾ । ਇਹ ਲੜਕੀਆਂ ਬੀ ਐੱਸ ਆਰ ਐੱਸ ਸਕੂਲ ਦੀਆਂ ਵਿਦਿਆਰਥਣਾਂ ਦੱਸ ਰਹੀਆਂ ਸਨ । ਪਰ ਜਦੋਂ ਇਨ੍ਹਾਂ ਦੋ ਦਰਜਨ ਦੇ ਕਰੀਬ ਲੜਕੀਆਂ ਦੀ ਕਮਾਂਡ ਕਰ ਰਹੇ ਇੱਕ ਨੌਜਵਾਨ ਲੜਕੇ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਅਸੀਂ ਤਾਂ ਪਾਰਟੀ ਦਫ਼ਤਰ ਵੱਲੋਂ ਆਏ ਹਾਂ । ਹੁਣ ਇਹ ਦੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਦੀ ਤੀਜੀ ਅੱਖ ਵਾਲੀ ਗੱਡੀ ਛੋਟੀਆਂ ਲੜਕੀਆਂ ਤੋਂ ਵੋਟਾਂ ਮੰਗਵਾਉਣ ਵਾਲੇ ਭੱਦਰਪੁਰਸ਼ਾਂ ਵਿਰੁੱਧ ਕਾਰਵਾਈ ਕਰਨ ਲਈ ਪਹੁੰਚ ਸਕੇਗੀ ਜਾਂ ਇਹ ਮਾਮਲਾ ਗੋਲ ਮੋਲ ਹੋ ਜਾਵੇਗਾ ।