• Home
  • ਪੰਜਾਬ ਪੁਲਸ ਨੇ ਮੁਕਾਬਲੇ ਤੋਂ ਬਾਅਦ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰ ਅਸਲੇ ਤੇ ਸਕੌਡਾ ਕਾਰ ਸਮੇਤ ਕਿਵੇਂ ਕੀਤੇ ਗ੍ਰਿਫਤਾਰ ਬਰਾਮਦ:-ਪੜ੍ਹੋ ਐਸਐਸਪੀ ਦੀ ਪ੍ਰੈੱਸ ਕਾਨਫਰੰਸ

ਪੰਜਾਬ ਪੁਲਸ ਨੇ ਮੁਕਾਬਲੇ ਤੋਂ ਬਾਅਦ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰ ਅਸਲੇ ਤੇ ਸਕੌਡਾ ਕਾਰ ਸਮੇਤ ਕਿਵੇਂ ਕੀਤੇ ਗ੍ਰਿਫਤਾਰ ਬਰਾਮਦ:-ਪੜ੍ਹੋ ਐਸਐਸਪੀ ਦੀ ਪ੍ਰੈੱਸ ਕਾਨਫਰੰਸ

ਐਸ.ਏ.ਐਸ. ਨਗਰ, 29 ਮਾਰਚ
ਐਸ.ਏ.ਐਸ. ਨਗਰ ਦੀ ਪੁਲਿਸ ਨੇ 28 ਅਤੇ 29 ਮਾਰਚ ਦੀ ਦਰਮਿਆਨੀ ਰਾਤ ਨੂੰ ਹੋਏ ਮੁਕਾਬਲੇ ਮਗਰੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ•ਾਂ ਕੋਲੋਂ ਅਸਲੇ ਸਮੇਤ ਸਕੌਡਾ ਕਾਰ ਬਰਾਮਦ ਕੀਤੀ ਹੈ।
     ਜ਼ਿਲ•ਾ ਪੁਲਿਸ ਮੁਖੀ ਐਸ.ਏ.ਐਸ.ਨਗਰ, ਸ.ਹਰਚਰਨ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 28 ਮਾਰਚ ਨੂੰ ਸ਼ਾਮ ਸਮੇਂ ਪਿੰਡ ਬੱਲੋ ਮਾਜਰਾ ਵਿਖੇ ਪੁਲਿਸ ਦੀ ਇੱਕ ਟੀਮ ਵੱਲੋਂ ਪੇਇੰਗ ਗੈਸਟ (ਪੀ.ਜੀ.) ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਣਧੀਰ ਸਿੰਘ ਵਾਸੀ ਪਿੰਡ ਬੱਲੋ ਮਾਜਰਾ ਦੇ ਘਰ ਵਿੱਚ ਕੁਝ ਸ਼ਰਾਰਤੀ ਕਿਸਮ ਦੇ ਨੌਜਵਾਨ ਦਾਖਲ ਹੋਏ ਹਨ, ਜੋ ਹਥਿਆਰਾਂ ਨਾਲ ਲੈਸ ਹਨ। ਇਸ 'ਤੇ ਐਸ.ਪੀ. (ਡੀ) ਮੁਹਾਲੀ ਸ੍ਰੀ ਵਰੁਣ ਸ਼ਰਮਾ ਅਤੇ ਡੀ.ਐਸ.ਪੀ. (ਡੀ) ਮੁਹਾਲੀ ਸ. ਗੁਰਦੇਵ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ. ਸਟਾਫ ਮੁਹਾਲੀ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਨੇ ਆਪਣੀ ਟੀਮ ਨਾਲ ਪਿੰਡ ਬੱਲੋ ਮਾਜਰਾ ਵਿਖੇ ਜਦੋਂ ਛਾਪਾ ਮਾਰਿਆ ਤਾਂ ਰਣਧੀਰ ਸਿੰਘ ਦੇ ਘਰ ਦੀ ਦੂਜੀ ਮੰਜ਼ਿਲ 'ਤੇ ਮੌਜੂਦ 3 ਨੌਜਵਾਨਾਂ ਨੇ ਪੁਲਿਸ ਪਾਰਟੀ ਉਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਪਾਰਟੀ ਨੇ ਵੀ ਆਪਣੇ ਬਚਾਅ ਲਈ ਹਵਾਈ ਫਾਇਰਿੰਗ ਕੀਤੀ।
ਇਸੇ ਦੌਰਾਨ ਮੌਕੇ 'ਤੇ ਪਹੁੰਚ ਕੇ ਜ਼ਿਲ•ਾ ਪੁਲੀਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਇਸ ਅਪਰੇਸ਼ਨ ਦੀ ਅਗਵਾਈ ਕੀਤੀ ਅਤੇ ਚਾਰੇ ਪਾਸੇ ਪੁਲਿਸ ਫੋਰਸ ਦੀ ਘੇਰਾਬੰਦੀ ਕਰਵਾਈ। ਮੁਕਾਬਲੇ ਦੌਰਾਨ ਹਮਲਾਵਰਾਂ ਨੇ ਆਪਣੇ ਬਚਾਅ ਲਈ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਪਾਰਟੀ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਫਾਇਰਿੰਗ ਕਰਨ ਵਾਲੇ ਤਿੰਨਾਂ ਨੌਜਵਾਨਾਂ ਨੂੰ ਅਸਲੇ ਸਮੇਤ ਕਾਬੂ ਕਰ ਲਿਆ। ਮੌਕੇ 'ਤੇ ਇਨ•ਾਂ ਨੌਜਵਾਨਾਂ ਕੋਲੋਂ ਇਕ ਪਿਸਤੌਲ .32 ਬੋਰ ਸਮੇਤ 2 ਮੈਗਜੀਨ-.32 ਬੋਰ ਅਤੇ 2 ਕਾਰਤੂਸ ਅਣਚੱਲੇ-.32 ਬੋਰ, ਇਕ ਪਿਸਤੌਲ ਦੇਸੀ 12 ਬੋਰ ਸਮੇਤ ਇਕ ਅਣਚੱਲਿਆ ਕਾਰਤੂਸ, 4 ਖੋਲ ਕਾਰਤੂਸ ਤੇ ਇਕ ਰਾਡ ਬਰਾਮਦ ਹੋਈ। ਮੁਲਜ਼ਮਾਂ ਕੋਲੋਂ ਇਕ ਸਕੌਡਾ ਕਾਰ (ਐਚ.ਆਰ.20-ਐਮ-6558) ਵੀ ਬਰਾਮਦ ਹੋਈ ਹੈ, ਜਿਸ ਦੀ ਮਾਲਕੀ ਬਾਰੇ ਤਸਦੀਕ ਕੀਤੀ ਜਾ ਰਹੀ ਹੈ।
ਸ. ਭੁੱਲਰ ਨੇ ਦੱਸਿਆ ਕਿ ਇਨ•ਾਂ ਨੌਜਵਾਨਾਂ ਦੀ ਸ਼ਨਾਖਤ ਸੁਖਦੀਪ ਕੁਮਾਰ ਸ਼ਰਮਾ ਉਰਫ ਦੀਪ ਵਾਸੀ ਨਿਊ ਅਨਾਜ ਮੰਡੀ ਥਾਣਾ ਸਦਰ ਜੀਂਦ (ਹਰਿਆਣਾ) ਹਾਲ ਵਾਸੀ ਪਿੰਡ ਸਿਰਕੱਪੜਾ ਥਾਣਾ ਸਨੌਰ, ਜ਼ਿਲ•ਾ ਪਟਿਆਲਾ, ਗੁਰਪ੍ਰੀਤ ਸ਼ਰਮਾ ਵਾਸੀ ਪਿੰਡ ਸਿਰਕੱਪੜਾ, ਥਾਣਾ ਸਨੌਰ ਜ਼ਿਲ•ਾ ਪਟਿਆਲਾ ਅਤੇ ਰਮਨ ਵਾਸੀ ਸਦਲੈੜਾ ਥਾਣਾ ਸ਼ਾਹਤਲਾਈ ਜ਼ਿਲ•ਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਵਜੋਂ ਹੋਈ। ਇਨ•ਾਂ ਸਾਰੇ ਮੁਲਜ਼ਮਾਂ ਦੀ ਉਮਰ 30 ਤੋਂ 34 ਸਾਲ ਦੇ ਕਰੀਬ ਹੈ। ਮੁਲਜ਼ਮਾਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 307, 353, 186, 34 ਅਤੇ ਅਸਲਾ ਐਕਟ ਦੀ ਧਾਰਾ 25, 54 ਤੇ 59 ਤਹਿਤ 28 ਮਾਰਚ ਨੂੰ ਥਾਣਾ ਬਲੌਗੀ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਜ਼ਿਲ•ਾ ਪੁਲੀਸ ਮੁਖੀ ਨੇ ਦੱਸਿਆ ਕਿ ਮੁੱਢਲੀ ਪੁੱਛ-ਪੜਤਾਲ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਸੁਖਦੀਪ ਕੁਮਾਰ ਅਤੇ ਗੁਰਪ੍ਰੀਤ ਸ਼ਰਮਾ ਪਿਛਲੇ ਕਰੀਬ ਡੇਢ ਸਾਲ ਤੋਂ ਇਸ ਮਕਾਨ ਵਿੱਚ ਕਿਰਾਏ 'ਤੇ ਰਹਿ ਰਹੇ ਸਨ। ਸੁਖਦੀਪ ਸ਼ਰਮਾ ਪਿੰਡ ਬੱਲੋ ਮਾਜਰਾ ਵਿਖੇ ਹੀ ਪਹਿਲਾਂ ਢਾਬਾ ਚਲਾਉਂਦਾ ਸੀ ਪਰ ਹੁਣ ਇਹ ਮਾੜੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ ਸੀ। ਇਨ•ਾਂ ਦੀ ਪਿੰਡ ਬੱਲੋ ਮਾਜਰਾ ਵਿੱਚ ਪਹਿਲਾਂ ਐਚ.ਡੀ.ਐਫ.ਸੀ. ਬੈਂਕ ਦੇ ਏ.ਟੀ.ਐਮ. ਨੂੰ ਲੁੱਟਣ ਦੀ ਯੋਜਨਾ ਸੀ ਅਤੇ ਫਿਰ ਹੋਰ ਥਾਵਾਂ ਉਤੇ ਲੁੱਟ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਸਨ। ਮੁਲਜ਼ਮਾਂ ਨੇ ਪਿਛਲੇ ਸਾਲ ਮਿਤੀ 30 ਮਾਰਚ 2018 ਨੂੰ ਦੁਪਹਿਰ ਸਮੇਂ ਨਿੱਜਰ ਚੌਕ ਖਰੜ ਵਿਖੇ ਇਕ ਪ੍ਰਾਪਰਟੀ ਡੀਲਰ ਦੀ ਦੁਕਾਨ ਤੋਂ ਪਿਸਤੌਲ ਦਿਖਾ ਕੇ 70 ਹਜ਼ਾਰ ਰੁਪਏ ਦੀ ਨਗਦੀ ਲੁੱਟੀ ਸੀ, ਜਿਸ ਸਬੰਧੀ ਥਾਣਾ ਸਿਟੀ ਖਰੜ ਵਿਖੇ ਕੇਸ ਦਰਜ ਹੋਇਆ ਸੀ। ਤਫ਼ਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਸੁਖਦੀਪ ਸ਼ਰਮਾ ਨੇ ਆਪਣੇ ਸਾਥੀ ਗੁਰਪ੍ਰੀਤ ਦੇ ਆਧਾਰ ਕਾਰਡ ਉਪਰ ਆਪਣੀ ਫੋਟੋ ਲਾ ਕੇ ਇਕ ਜਾਅਲੀ ਆਧਾਰ ਕਾਰਡ ਵੀ ਬਣਾਇਆ ਹੋਇਆ ਸੀ। ਇਹ ਜਾਅਲੀ ਆਧਾਰ ਕਾਰਡ ਵੀ ਮੁਲਜ਼ਮਾਂ ਕੋਲੋਂ ਬਰਾਮਦ ਹੋਇਆ ਹੈ। ਉਨ•ਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਅਤੇ ਇਨ•ਾਂ ਤੋਂ ਹੋਰ ਵੀ ਅਹਿਮ ਇੰਕਸ਼ਾਫ ਹੋਣ ਦੀ ਉਮੀਦ ਹੈ।