• Home
  • ਮੁੱਖ ਮੰਤਰੀ ਜਾਣਗੇ ਪਹਾੜਾਂ ਦੀ ਸੈਰ ਤੇ ,ਪਰ ਕਿਸ ਦੇ ਨਾਲ …?

ਮੁੱਖ ਮੰਤਰੀ ਜਾਣਗੇ ਪਹਾੜਾਂ ਦੀ ਸੈਰ ਤੇ ,ਪਰ ਕਿਸ ਦੇ ਨਾਲ …?

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਹਿਮਾਲਿਆ ਦੀਆਂ ਸ਼ਿਵਾਲਿਕ ਪਹਾੜੀਆਂ ਦਾ ਆਨੰਦ ਮਾਨਣ ਲਈ ਜਾਣ ਦਾ ਪਤਾ ਲੱਗਾ ਹੈ ।
ਸੂਤਰਾਂ ਅਨੁਸਾਰ ਮੁੱਖ ਮੰਤਰੀ ਕੱਲ੍ਹ 7 ਜੂਨ ਨੂੰ ਜਾਣਗੇ ਅਤੇ 12 ਜੂਨ ਤੱਕ ਵਾਪਸ ਪੰਜਾਬ ਪਰਤ ਆਉਣਗੇ । ਅਜੇ ਤਕ ਇਹ ਨਹੀਂ ਪਤਾ ਲੱਗਾ ਕੈਪਟਨ ਅਮਰਿੰਦਰ ਸਿੰਘ ਨਾਲ ਕੌਣ ਕੌਣ ਜਾ ਰਹੇ ਹਨ ਅਤੇ ਉਹ ਕਿਹੜੀ ਥਾਂ ਰੁਕਣਗੇ ।
ਭਾਵੇਂ ਕਿ ਪੰਜਾਬ ਸਰਕਾਰ ਦੇ ਕਈ ਸੀਨੀਅਰ ਅਧਿਕਾਰੀ ਗਰਮੀ ਦੀਆਂ ਛੁੱਟੀਆਂ ਮਨਾਉਣ ਲਈ ਪਹਿਲਾਂ ਹੀ ਵਿਦੇਸ਼ ਛੁੱਟੀ ਤੇ ਗਏ ਹੋਏ ਹਨ । ਪਰ ਪੰਜਾਬ ਦੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਨ੍ਹਾਂ ਦੇ ਦੋ ਦਰਬਾਰੀਆਂ ਦੇ ਜਾਣ ਦੀ ਸੂਚਨਾ ਹੈ । ਇਹ ਵੀ ਪਤਾ ਲੱਗਾ ਹੈ ਕਿ ਹਿਮਾਚਲ ਦੀਆਂ ਪਹਾੜੀਆਂ ਨੂੰ ਹੀ ਕਿਉਂ ਮੁੱਖ ਮੰਤਰੀ ਵੱਲੋਂ ਚੁਣਿਆ ਗਿਆ ਹੈ ,ਕਿਉਂਕਿ ਹਿਮਾਚਲ ਪੰਜਾਬ ਦੇ ਨੇੜੇ ਹੋਣ ਕਾਰਨ ਸਰਕਾਰੀ ਕੰਮਕਾਜ ਤੇ ਮੁੱਖ ਮੰਤਰੀ ਦੀ ਨਿਗਾ ਰਹੇਗੀ ।