• Home
  • 17 ਅਪ੍ਰੈਲ ਨੂੰ ਆਂਡੇ/ਮੀਟ ਦੀ ਵਿਕਰੀ ‘ਤੇ ਪਾਬੰਦੀ

17 ਅਪ੍ਰੈਲ ਨੂੰ ਆਂਡੇ/ਮੀਟ ਦੀ ਵਿਕਰੀ ‘ਤੇ ਪਾਬੰਦੀ

ਬਠਿੰਡਾ, 17 ਅਪ੍ਰੈਲ :  ਭਗਵਾਨ ਮਹਾਂਵੀਰ ਜੈਅੰਤੀ ਸਬੰਧੀ ਪਵਿੱਤਰ ਤਿਉਹਾਰ ਨੂੰ ਧਿਆਨ ਵਿਚ ਰੱਖਦੇ ਹੋਏ 17 ਅਪ੍ਰੈਲ 2019 ਦਿਨ ਬੁੱਧਵਾਰ ਨੂੰ ਵਧੀਕ ਜ਼ਿਲ•ਾ ਮੈਜਿਸਟ੍ਰੇਟ ਬਠਿੰਡਾ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਜ਼ਿਲ•ੇ ਵਿਚ ਆਂਡੇ/ਮੀਟ ਦੀਆਂ ਦੁਕਾਨਾਂ ਖੋਲ•ਣ ਅਤੇ ਆਂਡੇ/ਮੀਟ ਦੀ ਵਿਕਰੀ 'ਤੇ ਪੂਰਣ ਤੌਰ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਹੁਕਮ ਜਾਰੀ ਕਰਦਿਆਂ ਉਨ•ਾਂ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਇਸ ਪਵਿੱਤਰ ਤਿਉਹਾਰ ਵਾਲੇ ਦਿਨ ਆਂਡੇ/ਮੀਟ ਦੀ ਵਰਤੋਂ ਕਰਦੇ ਹਨ, ਜਿਸ ਨਾਲ ਧਾਰਮਿਕ ਭਾਵਨਾਂਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਅਮਨ-ਸ਼ਾਂਤੀ ਭੰਗ ਹੋਣ ਦਾ ਖਦਸ਼ਾ ਰਹਿੰਦਾ ਹੈ।
 ਵਧੀਕ ਜ਼ਿਲ•ਾ ਮੈਜਿਸਟ੍ਰੇਟ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜ਼ਿਲ•ਾ  ਬਠਿੰਡਾ ਵਿਖੇ ਆਂਡੇ, ਮੀਟ ਅਤੇ ਬੁੱਚੜਖਾਨੇ ਦੀਆਂ ਦੁਕਾਨਾਂ ਪੂਰਨ ਤੌਰ 'ਤੇ ਬੰਦ ਰਹਿਣਗੀਆਂ। ਹੋਟਲ ਅਹਾਤਿਆਂ ਅਤੇ ਢਾਬਿਆਂ 'ਤੇ ਆਂਡੇ/ਮੀਟ ਦੀ ਵਿਕਰੀ ਕੀਤੇ ਜਾਣ 'ਤੇ ਪੂਰਨ ਤੌਰ 'ਤੇ ਪਾਬੰਦੀ ਰਹੇਗੀ। ਇਹ ਪਾਬੰਦੀ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਲਗਾਈ ਗਈ ਹੈ।