• Home
  • ਜਸਲੀਨ ਮਠਾੜੂ ਪਹਿਲਾਂ ਵੀ ‘ਅਡਲਟ’ ਫਿਲਮ ‘ਚ ਕੰਮ ਕਰ ਚੁੱਕੀ ਐ–!

ਜਸਲੀਨ ਮਠਾੜੂ ਪਹਿਲਾਂ ਵੀ ‘ਅਡਲਟ’ ਫਿਲਮ ‘ਚ ਕੰਮ ਕਰ ਚੁੱਕੀ ਐ–!

ਮੁੰਬਈ, (ਖ਼ਬਰ ਵਾਲੇ ਬਿਊਰੋ): ਬਿੱਗ ਬੌਸ ਦਾ 12ਵਾਂ ਸੀਜ਼ਨ ਸ਼ੁਰੂ ਹੁੰਦਿਆਂ ਹੀ ਲੋਕਾਂ ਦੀ ਜ਼ੁਬਾਨ 'ਤੇ ਭਜਨ ਸਾਮਰਾਟ ਅਨੂਪ ਜਲੋਟਾ ਤੇ ਪੰਜਾਬਣ ਮੁਟਿਆਰ ਜਸਲੀਨ ਮਠਾੜੂ ਦੀ ਜੋੜੀ ਦਾ ਨਾਂ ਘੁੰਮਣ ਲੱਗਿਆ। ਕਾਰਨ ਇਹ ਸੀ ਕਿ ਜਸਲੀਨ ਮਠਾੜੂ ਅਨੂਪ ਜਲੋਟਾ ਦੀ ਚੇਲੀ ਹੈ ਤੇ ਉਹ ਜਲੋਟਾ ਤੋਂ 37 ਸਾਲ ਛੋਟੀ ਹੈ ਪਰ ਜਦੋਂ ਉਹ ਬਿੱਗ ਬੌਸ ਦੇ ਮੰਚ 'ਤੇ ਆਏ ਤਾਂ ਉਨਾਂ ਆਪਣੇ ਆਪ ਨੂੰ ਪ੍ਰੇਮੀ-ਪ੍ਰੇਮਿਕਾ ਕਹਿ ਕੇ ਲੋਕਾਂ ਨੂੰ ਭੰਬਲਭੂਸੇ 'ਚ ਪਾ ਦਿੱਤਾ। ਭਾਵੇਂ ਕਈਆਂ ਨੇ ਇਸ ਨੂੰ ਪਬਲਸਿਟੀ ਸਟੰਟ ਕਰਾਰ ਦਿੱਤਾ ਪਰ ਬਹੁਤੇ ਇਹ ਸਹੀ ਮੰਨਦੇ ਰਹੇ ਕਿ ਉਨਾਂ ਵਿਚਕਾਰ ਇਹੀ ਰਿਸ਼ਤਾ ਹੈ। ਉਨਾਂ ਦਾ ਆਧਾਰ ਇਹ ਸੀ ਕਿ ਉਹ ਪਿਛਲੇ ਤਿੰਨ ਸਾਲ ਤੋਂ ਇਕੱਠੇ ਰਹਿ ਰਹੇ ਹਨ।

ਹੁਣ ਜਸਲੀਨ ਬਾਰੇ ਇਕ ਹੋਰ ਖ਼ੁਲਾਸਾ ਹੋਇਆ ਹੈ ਕਿ ਉਹ ਪਹਿਲਾਂ ਵੀ ਆਪਣੇ ਪਾਪਾ ਵਲੋਂ ਬਣਾਈ 'ਅਡਲਟ ਕਾਮੇਡੀ' ਫਿਲਮ 'ਚ ਕੰਮ ਕਰ ਚੁੱਕੀ ਹੈ। 'ਡਰਟੀ ਬੌਸ' ਨਾਂ ਦੀ ਇਹ ਫ਼ਿਲਮ ਕਦੋਂ ਤੇ ਕਿਥੇ ਰੀਲੀਜ਼ ਹੋਈ ਇਸ ਬਾਰੇ ਤਾਂ ਬਾਰੇ ਤਾਂ ਕੋਈ ਖ਼ਾਸ ਜਾਣਕਾਰੀ ਨਹੀਂ ਮਿਲੀ ਪਰ ਇਹ ਜਾਣਕਾਰੀ ਪੱਕੀ ਹੈ ਕਿ ਇਹ ਫਿਲਮ ਬਣੀ ਜ਼ਰੂਰ ਸੀ ਜਿਸ ਵਿਚ ਅਨੂਪਮ ਖੇਰ ਦੇ ਭਰਾ ਰਾਜੂ ਖੇਰ ਨੇ ਕੰਮ ਕੀਤਾ ਸੀ।
ਦਸ ਦਈਏ ਕਿ ਇਹ ਫਿਲਮ ਲਿਖੀ ਤੇ ਨਿਰਦੇਸ਼ਤ ਜਸਲੀਨ ਦੇ ਪਿਤਾ ਕੇਸਰ ਮਠਾੜੂ ਨੇ ਕੀਤੀ ਸੀ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮੀਡੀਆ ਨੂੰ ਪ੍ਰਤੀਕਿਰਿਆ ਦਿੰਦਿਆਂ ਕੇਸਰ ਮਠਾੜੂ ਨੇ ਕਿਹਾ ਸੀ ਕਿ ਮੈਂ ਦੋਹਾਂ ਦੇ ਸਬੰਧਾਂ ਨੂੰ ਕਦੇ ਮਨਜ਼ੂਰੀ ਨਹੀਂ ਦਿੱਤੀ ਤੇ ਨਾ ਹੀ ਮਨਜ਼ੂਰੀ ਦੇਵਾਂਗਾ। ਉਨਾਂ ਕਿਹਾ ਕਿ ਉਨਾਂ ਲਈ ਮੇਰੇ ਕੋਲ ਕੋਈ ਆਸ਼ੀਰਵਾਦ ਨਹੀਂ ਹੈ। ਉਨਾਂ ਕਿਹਾ ਕਿ ਮੈਂ ਆਪਣੀ ਬੇਟੀ ਨੂੰ ਸਵਾਲ ਜ਼ਰੂਰ ਪੁੱਛਾਂਗਾ ਤੇ ਜੇ ਉਸ ਨੇ ਸਬੰਧਾਂ ਨੂੰ ਮੰਨ ਲਿਆ ਤਾਂ ਉਸ ਤੋਂ ਦੂਰੀ ਬਣਾ ਲਵਾਂਗਾ।

ਦਸ ਦਈਏ ਕਿ ਅਨੂਪ ਜਲੋਟਾ ਦੀਆਂ ਤਿੰਨ ਸ਼ਾਦੀਆਂ ਹੋ ਚੁੱਕੀਆਂ ਹਨ ਤੇ ਤਿੰਨੇ ਲੰਮੇ ਸਮੇਂ ਤਕ ਨਹੀਂ ਟਿਕ ਸਕੀਆਂ। ਉਸ ਦੀ ਪਹਿਲੀ ਸ਼ਾਦੀ ਸੁਨਾਲੀ ਸੇਠ ਨਾਲ ਹੋਈ ਸੀ ਜਿਹੜੀ ਜਲੋਟਾ ਦੀ ਚੇਲੀ ਸੀ। ਦੋਹਾਂ ਨੇ ਰਲ ਕੇ ਕਈ ਗੀਤ ਵੀ ਗਾਏ ਸਨ।

ਅੱਜ ਕਲ ਜਲੋਟਾ ਆਪਣੀ ਇਸ ਚੇਲੀ ਦੇ ਚੱਕਰ 'ਚ ਪਿਆ ਹੋਇਆ ਹੈ ਤੇ ਪਿਛਲੇ ਤਿੰਨ ਸਾਲ ਤੋਂ ਇਹ ਰਿਲੇਸ਼ਨ 'ਚ ਹਨ।