• Home
  • ਕੈਪਟਨ ਦੇ ਵਿਧਾਨ ਸਭਾਂ ਚੋਣਾਂ ਤੋਂ ਲੈ ਕੇ ਲੋਕ ਸਭਾ ਚੋਣਾਂ ਤੱਕ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਨਾ ਹੋਏ ਵਫਾ-30 ਅਪ੍ਰੈਲ ਦੀ ਮੁੱਖ ਮੰਤਰੀ ਨਾਲ ਮੀਟਿੰਗ, 5 ਤੇ 20 ਮਈ ਦਾ ਲਿਖਿਆ ਪੱਤਰ ਵੀ ਮੁਲਾਜ਼ਮਾਂ ਦਾ ਹੱਲ ਨਾ ਕਰਵਾ ਸਕਿਆ

ਕੈਪਟਨ ਦੇ ਵਿਧਾਨ ਸਭਾਂ ਚੋਣਾਂ ਤੋਂ ਲੈ ਕੇ ਲੋਕ ਸਭਾ ਚੋਣਾਂ ਤੱਕ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਨਾ ਹੋਏ ਵਫਾ-30 ਅਪ੍ਰੈਲ ਦੀ ਮੁੱਖ ਮੰਤਰੀ ਨਾਲ ਮੀਟਿੰਗ, 5 ਤੇ 20 ਮਈ ਦਾ ਲਿਖਿਆ ਪੱਤਰ ਵੀ ਮੁਲਾਜ਼ਮਾਂ ਦਾ ਹੱਲ ਨਾ ਕਰਵਾ ਸਕਿਆ

ਪੰਜਾਬ ਤੇ ਯੂਟੀ ਮੁਲਾਜ਼ਮਾਂ ਨੇ ਅਗਲੇ ਸਘੰਰਸ਼ ਦੀ ਰਣਨੀਤੀ ਲਈ 15 ਜੂਨ ਨੂੰ ਮੋਗਾ ਵਿਖੇ ਸੱਦੀ ਸੂਬਾ ਪੱਧਰੀ ਕੰਨਵੈਂਸ਼ਨ

ਚੰਡੀਗੜ 07 ਜੂਨ :-ਬੀਤੇ ਕਲ ਹੋਈ ਪੰਜਾਬ ਵਜ਼ਾਰਤ ਦੀ ਮੀਟਿੰਗ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਿਨਟ ਮੰਤਰੀਆ ਨੂੰ ਮੁਲਾਜ਼ਮ ਮੰਗਾਂ ਦਾ ਜਲਦ ਹੱਲ ਕਰਨ ਲਈ ਕਿਹਾ ਗਿਆ ਹੈ ਪਰ ਇਹ ਕੋਈ ਪਹਿਲੀ ਵਾਰ ਨਹੀ ਹੈ ਜਦ ਕੈਪਟਨ ਵੱਲੋਂ ਮੁਲਾਜ਼ਮ ਮੰਗਾਂ ਦਾ ਹੱਲ ਕਰਨ ਦੀ ਗੱਲ ਕਹੀ ਹੋਵੇ। ਗੋਰਤਲਬ ਹੈ ਕਿ ਹਰ ਵਾਰ ਮੁੱਖ ਮੰਤਰੀ ਕੈਪਟਨ ਸਿਰਫ ਅਖਬਾਰੀ ਬਿਆਨ ਤੱਕ ਹੀ ਸੀਮਿਤ ਹਨ ਇਸ ਤੋਂ ਇਲਾਵਾਂ ਮੁਲਾਜ਼ਮ ਮੰਗਾਂ ਨੂੰ ਅਮਲੀ ਜ਼ਾਮਾ ਪਾਉਣ ਲਈ ਕੋਈ ਠੋਸ ਹੱਲ ਜਾਂ ਆਦੇਸ਼ ਨਹੀ ਦਿੱਤੇ ਜਾ ਰਹੇ।ਦੱਸਣਯੋਗ ਹੈ ਕਿ ਕੈਪਟਨ ਵੱਲੋਂ ਵਿਧਾਨ ਸਭਾ ਚੋਣਾਂ 2017 ਦੋਰਾਨ ਵੀ ਟਵੀਟ ਰਾਹੀ ਅਤੇ ਅਖਬਾਰੀ ਬਿਆਨਾਂ ਰਾਹੀ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸਨ ਸੱਤਾ ਵਿਚ ਆਉਣ ਤੋਂ ਬਾਅਦ ਕਈ ਵਾਰ ਕੈਬਿਨਟ ਸਬ ਕਮੇਟੀਆ ਬਣਾਈਆ ਤੇ ਉਨਾਂ੍ਹ ਨਾਲ ਮੀਟਿੰਗ ਦੋਰਾਨ ਵੀ ਵਾਅਦੇ ਕੀਤੇ ਗਏ।ਮੁੱਖ ਮੰਤਰੀ ਵੱਲੋਂ 15 ਅਕਤੂਬਰ 2018 ਨੂੰ ਬਿਆਨ ਜ਼ਾਰੀ ਕੀਤਾ ਸੀ ਕਿ ਸਰਦ ਰੁਤ ਸੈਸ਼ਨ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਬਾਕੀ ਮੰਗਾਂ ਨੂੰ ਵੀ ਅਮਲੀ ਜਾਮਾ ਪਹਿਣਾਇਆ ਜਾਵੇਗਾ ਪਰ ਹੋਇਆ ਕੁੱਝ ਵੀ ਨਹੀ ਇਸ ਉਪਰੰਤ ਮੁੱਖ ਮੰਤਰੀ ਵੱਲੋਂ ਬਜ਼ਟ ਸੈਸ਼ਨ ਦੋਰਾਨ ਮੰਗਾਂ ਦਾ ਹੱਲ ਕਰਨ ਦਾ ਐਲਾਨ ਕੀਤਾ। ਲੋਕ ਸਭਾ ਚੋਣਾਂ ਦੋਰਾਨ ਵੀ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਗਏ ਪਰ ਸਮੇਂ ਸਮੇਂ ਤੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਸੱਚਮੁੱਚ ਹੀ ਲਾਰੇ ਬਣ ਕੇ ਰਹਿ ਗਏ ਹਨ।ਜਿੰਨ੍ਹਾ ਮੁਲਾਜ਼ਮਾਂ ਦੇ  ਸਿਰ ਤੇ ਸਰਕਾਰ ਚੱਲਦੀ ਹੈ ਉਨ੍ਹਾਂ ਮੁਲਾਜ਼ਮਾਂ ਨੂੰ ਠੇਗਾਂ ਦਿਖਾ ਕੇ ਮੁਲਾਜ਼ਮ ਤੇ ਨੋਜਵਾਨ ਵਿਰੋਧੀ ਹੋਣ ਦਾ ਕੈਪਟਨ ਵੱਲੋਂ ਪੁਖਤਾ ਸਬੂਤ ਦਿੱਤਾ ਗਿਆ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਐਕਸ਼ਨ ਕਮੇਟੀ ਦੇ ਆਗੂਆ ਸੱਜਨ ਸਿੰਘ ਨਿਰਮਲ ਸਿੰਘ ਧਾਲੀਵਾਲ,ਦਰਸ਼ਨ ਸਿੰਘ ਲੁਬਾਣਾ, ਰਣਬੀਰ ਸਿੰਘ ਢਿੱਲੋਂ, ਜਗਦੀਸ਼ ਸਿੰਘ ਚਾਹਲ, ਜਸਵੰਤ ਸਿੰਘ ਜੱਸਾ, ਰਣਜੀਤ ਸਿੰਘ ਰਾਣਵਾਂ ਅਸ਼ੀਸ਼ ਜੁਲਾਹਾ, ਹਰਭਜਨ ਸਿੰਘ ਪਿਲਖਣੀ, ਨੇ ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਕੀਤਾ।ਆਗੂਆ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੋਰਾਨ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਗਏ ਸਨ ਪਰ ਵਾਅਦੇ ਪੂਰੇ ਨਾ ਹੋਣ ਦੇ ਰੋਸ ਵਜੋਂ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਸੱਜਣ ਸਿੰਘ ਵੱਲੋਂ ਇਕ ਮਈ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ ਇਸ ਦੋਰਾਨ ਮੁਲਾਜ਼ਮਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਨਿਵਾਸ ਵਿਖੇ ਮੀਟਿੰਗ ਕੀਤੀ ਗਈ ਅਤੇ ਮੁਲਾਜ਼ਮਾਂ ਦੀਆ ਮੰਗਾਂ ਨੂੰ ਜ਼ਾਇਜ਼ ਠਹਿਰਾਇਆ ਅਤੇ ਵਿਸ਼ਵਾਸ ਦੁਆਇਆ ਕਿ ਜਲਦ ਹੀ ਮੰਗਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ ਅਤੇ ਇਸ ਦੋਰਾਨ  ਹੀ ਮੁੱਖ ਮੰਤਰੀ ਵੱਲੋਂ ਮੀਟਿੰਗ ਕਰਕੇ ਅਤੇ ਮੁਲਾਜ਼ਮ ਆਗੂਆ ਦੇ ਨਾਮ ਪੱਤਰ ਜ਼ਾਰੀ ਕਰਕੇ ਅਤੇ ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਮੁਲਾਜ਼ਮਾਂ ਨੂੰ ਸਘੰਰਸ਼ ਛੱਡਣ ਦੀ ਅਪੀਲ ਕੀਤੀ ਅਤੇ ਵਿਸ਼ਵਾਸ ਦੁਆਇਆ ਕਿ 27 ਮਈ ਨੂੰ ਕੈਬਿਨਟ ਸਬ ਕਮੇਟੀ ਮੁਲਾਜ਼ਮ ਆਗੂਆ ਨਾਲ ਮੀਟਿੰਗ ਕਰਕੇ ਮੰਗਾਂ ਦਾ ਹੱਲ ਕਰਦੇ ਹੋਏ ਐਲਾਨ ਕਰੇਗੀ। ਇਸ ਸਬੰਧੀ ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ ਵੱਲੋਂ ਵੀ ਕੈਬਿਨਟ ਸਬ ਕਮੇਟੀ ਦੇ ਚਾਰ ਮੰਤਰੀਆ ਬ੍ਰਹਮ ਮਹਿੰਦਰਾਂ, ਮਨਪ੍ਰੀਤ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ ਅਤੇ ਬਲਬਰਿ ਸਿੰਘ ਸਿੱਧੂ ਨੂੰ 20 ਮਈ ਨੂੰ ਪੱਤਰ ਜ਼ਾਰੀ ਕੀਤਾ ਕਿ ਮੁੱਖ ਮੰਤਰੀ ਸਾਹਿਬ ਨੇ ਚਾਹਿਆ ਹੈ ਕਿ ਕੈਬਿਨਟ ਸਬ ਕਮੇਟੀ ਮੁਲਾਜ਼ਮ ਆਗੂਆ ਨਾਲ 27 ਮਈ ਨੂੰ ਮੀਟਿੰਗ ਕਰਕੇ ਮੰਗਾਂ ਦਾ ਨਿਪਟਾਰਾ ਕਰੇ ਪਰ ਇਸ ਵਾਰ ਇਹ ਵਾਅਦਾ ਤੇ ਵਿਸ਼ਵਾਸ ਵੀ ਲਾਰਾ ਬਣ ਗਿਆ ਅਤੇ ਕੈਬਿਨਟ ਸਬ ਕਮੇਟੀ ਵੱਲੋਂ 27 ਮਈ ਨੂੰ ਮੰਤਰੀਆ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਅਫਸਰ ਕਮੇਟੀ ਨਾਲ ਪ੍ਰੀ ਮੀਟਿੰਗ ਕਰਨ ਦਾ ਸੱਦਾ ਦਿੱਤਾ।
27 ਮਈ ਨੂੰ ਮੁਲਾਜ਼ਮ ਆਗੂਆ ਵੱਲੋਂ ਅਫਸਰ ਕਮੇਟੀ ਨਾਲ ਮੀਟਿੰਗ ਕੀਤੀ ਗਈ ਅਤੇ ਮੰਗਾਂ ਤੇ ਵਿਚਾਰ ਚਰਚਾ ਹੋਈ ਤੇ ਅਫਸਰ ਕਮੇਟੀ ਵੱਲੋਂ ਮੁਲਾਜ਼ਮ ਆਗੂਆ ਨੂੰ ਵਿਸ਼ਵਾਸ ਦੁਆਇਆ ਗਿਆ ਕਿ ਜਲਦ ਹੀ ਕੈਬਿਨਟ ਸਬ ਕਮੇਟੀ ਮੁਲਾਜ਼ਮਾਂ ਨਾਲ ਮੀਟਿੰਗ ਕਰੇਗੀ ਪਰ 10 ਦਿਨ ਬੀਤਣ ਤੇ ਕਿਸੇ ਵੀ ਮੰਤਰੀ ਜਾਂ ਅਧਿਕਾਰੀ ਵੱਲੋਂ ਮੀਟਿੰਗ ਸਬੰਧੀ ਕੋਈ ਨਿਰਣਾ ਨਹੀ ਲਿਆ ਗਿਆ।ਜਿਸ ਕਰਕੇ ਮੁਲਾਜ਼ਮਾਂ ਵਿਚ ਨਿਰਾਸ਼ਾ ਤੇ ਰੋਸ ਹੈ।ਆਗੂਆ ਨੇ ਕਿਹਾ ਕਿ ਅਗਲੇ ਸਘੰਰਸ਼ ਦੀ ਰਣਨੀਤੀ ਲਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ 15 ਜੂਨ ਨੂੰ ਮੋਗਾ ਕਾਂਮਰੇਡ ਨਛੱਤਰ ਸਿੰਘ ਹਾਲ ਵਿਖੇ ਸੂਬਾ ਪੱਧਰੀ ਕੰਨਵੈਂਸ਼ਨ ਸੱਦ ਲਈ ਗਈ ਹੈ ਜਿਸ ਵਿਚ ਅਗਲੇ ਸਘੰਰਸ਼ਾ ਦਾ ਐਲਾਨ ਕਰਕੇ ਕੈਪਟਨ ਸਰਕਾਰ ਨੂੰ ਘੇਰਿਆ ਜਾਵੇਗਾ ਅਤੇ ਝੂਠੇ ਵਾਅਦੇ ਜਨਤਾ ਦੀ ਕਚਿਹਰੀ ਵਿਚ ਲਿਆਦੇ ਜਾਣਗੇ।ਇਸ ਮੋਕੇ ਗੁਰਮੇਲ ਸਿੰਘ ਮੈਡਲੇ, ਅਮ੍ਰਿੰਤਪਾਲ ਸਿੰਘ ਸਰੋਜ ਰਾਣੀ ਛੱਪੜੀ ਵਾਲਾ, ਜੀਤ ਕੋਰ,ਕਰਤਾਰਪਾਲ ਸਿੰਘ, ਰਜਿੰਦਰ ਸਿੰਘ, ਸਤਪਾਲ ਸਿੰਘ,ਜਸਵਿੰਦਰ ਕੋਰ, ਨੀਲਮ ਰਾਣੀ,ਰਿਸ਼ੀ ਸੋਨੀ,ਆਦਿ ਮੋਜੂਦ ਸਨ।