• Home
  • ਚੰਡੀਗੜ੍ਹ ਪ੍ਰਸ਼ਾਸਨ ਦਾ ਅਲਰਟ :- ਸੁਖਨਾ ਝੀਲ ਦਾ ਪਾਣੀ ਵਧਣ ਕਾਰਨ ਕਿਸੇ ਵੀ ਸਮੇਂ ਖੋਲ੍ਹਿਆ ਜਾ ਸਕਦਾ ਹੈ ਗੇਟ.!

ਚੰਡੀਗੜ੍ਹ ਪ੍ਰਸ਼ਾਸਨ ਦਾ ਅਲਰਟ :- ਸੁਖਨਾ ਝੀਲ ਦਾ ਪਾਣੀ ਵਧਣ ਕਾਰਨ ਕਿਸੇ ਵੀ ਸਮੇਂ ਖੋਲ੍ਹਿਆ ਜਾ ਸਕਦਾ ਹੈ ਗੇਟ.!

ਚੰਡੀਗੜ੍ਹ,( ਖਬਰ ਵਾਲੇ ਬਿਊਰੋ )-ਲਗਾਤਾਰ ਪਿਛਲੇ ਹਫਤੇ ਤੋਂ ਹਿਮਾਚਲ ਦੀਆਂ ਪਹਾੜੀਆਂ ਤੇ ਪੈ ਰਹੀ ਬਾਰਿਸ਼ ਕਾਰਨ ਚੰਡੀਗੜ੍ਹ ਦੀ ਸੁਖਨਾ ਝੀਲ ਪਾਣੀ ਨਾਲ ਉੱਪਰ ਤੱਕ ਭਰ ਚੁੱਕੀ ਹੈ ,ਜਿਸ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਦਰਵਾਜ਼ੇ ਖੋਲ੍ਹਣ ਲਈ ਅਲਰਟ ਜਾਰੀ ਕਰ ਦਿੱਤਾ ਹੈ। ਕਿਸੇ ਵੀ ਸਮੇਂ ਸੁਖਨਾ ਝੀਲ ਦੇ ਦਰਵਾਜ਼ੇ ਖੋਲ੍ਹੇ ਜਾ ਸਕਦੇ ਹਨ ।ਜਿਸ ਕਾਰਨ  ਸੁਖਨਾ ਝੀਲ ਦਾ ਛੱਡਿਆ ਗਿਆ ਪਾਣੀ ਸਭ ਤੋਂ ਪਹਿਲਾਂ ਪਟਿਆਲਾ ਜ਼ਿਲ੍ਹਾ ਨੂੰ ਸਿੱਧੇ ਤੌਰ ਨੁਕਸਾਨ ਪਹੁੰਚਾਏਗਾ ।

ਦੱਸਣਯੋਗ ਹੈ ਕਿ ਪਹਿਲਾਂ ਵੀ ਕਿਸੇ ਦੇ ਸਮੇਂ ਚ ਜਦੋਂ ਪਟਿਆਲਾ ਖੇਤਰ ਚ ਹੜ੍ਹ ਆਏ ਹਨ ਉਸ ਸਮੇਂ ਮੁੱਖ ਕਾਰਨ ਘੱਗਰ ਦਰਿਆ ਜਾਂ ਸੁਖਨਾ ਲੇਕ ਦੇ ਛੱਡੇ ਗਏ ਪਾਣੀ ਨਾਲ ਆਏ ਹਨ।