• Home
  • ਵੱਡਾ ਫੈਸਲਾ :-ਨਵ-ਨਿਯੁਕਤ ਕਰਮਚਾਰੀਆਂ ਨੂੰ ਵੱਡੀ ਰਾਹਤ , ਪੂਰੀ ਤਨਖਾਹ ਅਤੇ ਭੱਤੇ ਮਿਲਣਗੇ.!

ਵੱਡਾ ਫੈਸਲਾ :-ਨਵ-ਨਿਯੁਕਤ ਕਰਮਚਾਰੀਆਂ ਨੂੰ ਵੱਡੀ ਰਾਹਤ , ਪੂਰੀ ਤਨਖਾਹ ਅਤੇ ਭੱਤੇ ਮਿਲਣਗੇ.!

ਚੰਡੀਗੜ੍ (ਖ਼ਬਰ ਵਾਲੇ ਬਿਊਰੋ )-ਪੰਜਾਬ ਵਿਚ  ਮੂਲ ਤਨਖਾਹ ਸਕੇਲ ਤੇ ਨਿਯੁਕਤ ਕੀਤੇ ਜਾਂਦੇ ਕਰਮਚਾਰੀਆਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਇਹ ਸ਼ਰਤ ਮੂਲੋਂ ਹੀ ਰੱਦ ਕਰ ਦਿੱਤੀ ਹੈ , ਜਿਸ ਵਿਚ ਪ੍ਰੋਬੇਸ਼ਨਰ ਕਰਮਚਾਰੀ ਨੂੰ ਫਿਕਸ ਤਨਖਾਹ ਦੇਣ ਦੀ ਗੱਲ ਕਹਿ ਗਈ ਸੀ। ਜਸਟਿਸ ਏ ਬੀ ਚੌਧਰੀ ਅਤੇ ਕੁਲਦੀਪ ਸਿੰਘ ਦੇ ਬੈਂਚ ਨੇ ਸਰਕਾਰ ਨੂੰ ਹਿਦਾਇਤ ਜਾਰੀ ਹੈ ਕਿ ਕਰਮਚਾਰੀ ਭਾਵੇਂ ਰੈਗੂਲਰ ਹੋਣ ਜਾ ਐਡਹਾਕ ਹੋਣ , ਪਰ ਉਨ੍ਹਾਂ ਨੂੰ ਤਨਖਾਹ ਸਕੇਲ ਅਤੇ ਭੱਤਿਆਂ ਸਮੇਤ ਹੀ ਅਦਾ ਕੀਤੀ ਜਾਵੇ। ਸਰਕਾਰ ਨੇ ਆਪਣੀ ਆਰਥਿਕ ਹਾਲਤ ਦੇ ਆਧਾਰ ਤੇ ਨਵ -ਨਿਯੁਕਤ ਕਰਮਚਾਰੀਆਂ ਨੂੰ ਪੂਰੀ ਤਨਖਾਹ ਅਤੇ ਭੱਤਿਆਂ ਦੀ ਬਜਾਏ ਸਿਰਫ ਮੂਲ ਤਨਖਾਹ ਦੀ ਸ਼ਰਤ ਲਾਈ ਹੋਈ ਸੀ। ਗੁਰਵਿੰਦਰ ਸਿੰਘ ਅਤੇ ਹੋਰਾਂ ਵੱਲੋ ਆਪਣੇ ਵਕੀਲ ਡੀ ਐੱਸ ਪਟਵਾਲੀਆ ਰਾਹੀਂ ਲਾਈ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਨਵ ਨਿਯੁਕਤ ਕਰਮਚਾਰੀ ਦੇ ਪ੍ਰੋਬੇਸ਼ਨ ਸਮੇ ਨੂੰ ਮੂਲ ਤਨਖਾਹ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਅਤੇ ਸਰਕਾਰ ਦੀਆਂ ਇਹ ਸ਼ਰਤਾਂ ਬੁਨਿਆਦੀ ਅਧਿਕਾਰਾਂ ਦੀਆਂ ਉਲੰਘਣਾਵਾਂ ਹਨ। ਹਾਈ ਕੋਰਟ ਦੇ ਦੋਹਰੇ ਬੇਂਚ ਨੇ ਇਸ ਨਾਲ ਸਹਮਤੀ ਪ੍ਰਗਟ ਕੀਤੀ।